ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਜਿਲਾ ਲੁਧਿਆਣਾ ਦੀ ਇਤਿਹਾਸਿਕ ਨਗਰੀ ਮਾਛੀਵਾੜਾ ਸਾਹਿਬ ਦੇ ਵਿੱਚ ਜੋ ਨਗਰ ਕੌਂਸਲ ਚੋਣਾਂ ਹੋਈਆਂ ਹਨ ਉਸ ਦੇ ਵਿੱਚ ਬੇਹੱਦ ਹੈਰਾਨ ਕਰਨ ਵਾਲਾ ਘਟਨਾ ਕਰਮ ਸ਼ੁਰੂ ਹੋਣ ਸਮੇਂ ਤੋਂ ਵਾਪਰਿਆ ਤੇ ਅਖੀਰ ਨੂੰ ਪ੍ਰਧਾਨਗੀ ਤੱਕ ਜੋ ਕੁਝ ਹੋਇਆ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮਾਛੀਵਾੜਾ ਨਗਰ ਕੌਂਸਲ ਦੀਆਂ ਨਾਮਜ਼ਦਗੀ ਪੱਤਰ ਵਾਲੇ ਦਿਨ ਹੀ ਵੱਡੀ ਗਿਣਤੀ ਦੇ ਵਿੱਚ ਆਪਣੇ ਵਿਰੋਧੀਆਂ ਦੇ ਕਾਗਜ ਰੱਦ ਕਰ ਦਿੱਤੇ। ਉਸ ਮੌਕੇ ਅਕਾਲੀ ਦਲ ਕਾਂਗਰਸ ਭਾਜਪਾ ਨੇ ਧਰਨਾ ਪ੍ਰਦਰਸ਼ਨ ਕੀਤਾ ਤੇ ਗੱਲ ਹਾਈਕੋਰਟ ਤੱਕ ਜਾਣ ਦੀ ਵੀ ਕਹੀ ਫਿਰ ਚੋਣਾਂ ਹੋਈਆਂ ਜਿਸ ਵਿੱਚ ਚਾਰ ਸੀਟਾਂ ਆਪ ਨੇ ਜਿੱਤੀਆਂ ਦੋ ਅਕਾਲੀ ਤੇ ਦੋ ਕਾਂਗਰਸੀ ਉਸ ਤੋਂ ਬਾਅਦ ਜਦੋਂ ਕੱਲ ਪ੍ਰਧਾਨਗੀ ਦੀ ਗੱਲ ਚੱਲੀ ਤਾਂ ਉੱਥੇ ਜੋ ਕੁਝ ਵਾਪਰਿਆ ਉਹ ਹੈਰਾਨ ਕਰਨ ਵਾਲਾ ਸੀ ਆਪ ਨਾਲ ਸੰਬੰਧਿਤ ਚਾਰ ਕੌਂਸਲਰਾਂ ਨੇ ਪ੍ਰਧਾਨਗੀ ਮੌਕੇ ਬਾਈਕਾਟ ਕੀਤਾ। ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਅਕਾਲੀ ਕਾਂਗਰਸੀ ਸਨ ਉਹਨਾਂ ਨੇ ਪ੍ਰਧਾਨਗੀ ਦੀ ਚੋਣ ਮੌਕੇ ਨਵੇਂ ਪ੍ਰਧਾਨ ਨੂੰ ਵੋਟ ਕੀਤੀ ਇਹ ਸਾਰਾ ਘਟਨਾਕ੍ਰਮ ਲੋਕਾਂ ਦੇ ਵਿੱਚ ਭੰਬਲ ਭੂਸਾ ਵੀ ਪਾਉਂਦਾ ਸੀ ਤੇ ਲੋਕ ਹੈਰਾਨ ਵੀ ਸਨ ਪਰ ਅੱਜ ਮਾਛੀਵਾੜਾ ਸਾਹਿਬ ਨਾਲ ਸੰਬੰਧਿਤ ਅਕਾਲੀ ਦਲ ਦੇ ਯੂਥ ਆਗੂ ਤੇ ਕੋਰ ਕਮੇਟੀ ਦੇ ਮੈਂਬਰ ਹਰਜੋਤ ਸਿੰਘ ਮਾਂਗਟ ਨੇ ਇਸ ਮਾਮਲੇ ਦੇ ਵਿੱਚ ਆਪਣੀ ਚੁੱਪੀ ਤੋੜੀ ਹੈ ਤੇ ਜੋ ਘਟਨਾ ਕਰਮ ਪ੍ਰਧਾਨਗੀ ਵੇਲੇ ਵਾਪਰਿਆ ਉਸ ਉੱਤੇ ਹੈਰਾਨੀ ਦਾ ਪ੍ਰਗਟਾਈ ਹੀ ਹੈ ਤੇ ਨਾਲ ਹੀ ਮਾਛੀਵਾੜਾ ਨਿਵਾਸੀਆਂ ਤੋਂ ਨਿਮਰਤਾ ਨਾਲ ਮਾਫ਼ੀ ਵੀ ਮੰਗੀ ਹੈ ਕਿ ਜੋ ਕੁਝ ਹੋਇਆ ਬਹੁਤ ਗਲਤ ਹੋਇਆ ਉਹਨਾਂ ਕਿਹਾ ਕਿ ਮੈਨੂੰ ਖੁਦ ਸਮਝ ਨਹੀਂ ਆਈ। ਠੀਕ ਹੈ ਯੂਥ ਆਗੂ ਨੇ ਆਪਣੇ ਮਨ ਦਾ ਗੁੱਸਾ ਕੱਢਿਆ ਪਰ ਕੀਤਾ ਕੀ ਕੀ ਜਾਵੇ ਪਾਰਟੀਆਂ ਦੇ ਨਾਲ ਗੱਦਾਰੀ ਕਰਨ ਵਾਲਿਆਂ ਦਾ ਕੋਈ ਪਤਾ ਨਹੀਂ ਲੱਗਦਾ। ਫਿਰ ਵੀ ਯੂਥ ਆਗੂ ਹਰਜੋਤ ਸਿੰਘ ਮਾਗਟ ਅੱਗੇ ਆਏ ਇਸ ਮਾਮਲੇ ਉੱਤੇ ਗੱਲਬਾਤ ਕੀਤੀ ਅਕਾਲੀ ਦਲ ਨਾਲ ਸਬੰਧਿਤ ਹੀ ਨਹੀਂ ਬਾਕੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਹਰਜੋਤ ਸਿੰਘ ਮਾਂਗਟ ਵੱਲੋਂ ਕੀਤੀ ਗੱਲਬਾਤ ਨੂੰ ਸਹੀ ਦਰਸਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj