(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬੀ ਗੀਤ ਸੰਗੀਤ ਦੇ ਵਿਹੜੇ ਦੇ ਵਿੱਚ ਅਨੇਕਾਂ ਗੀਤਕਾਰ ਗਾਇਕ ਸੰਗੀਤਕਾਰ ਨਵੇਂ ਤੋਂ ਨਵੇਂ ਤਜਰਬੇ ਲੈ ਕੇ ਆਉਂਦੇ ਰਹਿੰਦੇ ਹਨ ਪੰਜਾਬੀ ਗੀਤਾਂ ਦੀ ਵੰਨਗੀ ਦੇ ਵਿੱਚ ਧਾਰਮਿਕ ਗੀਤਾਂ ਨੇ ਆਪਣੀ ਜਗ੍ਹਾ ਆਪ ਬਣਾਈ ਹੋਈ ਹੈ ਅਨੇਕਾਂ ਵੱਡੇ ਛੋਟੇ ਨਵੇਂ ਪੁਰਾਣੇ ਗਾਇਕ ਕਲਾਕਾਰਾਂ ਨੇ ਅਜਿਹੇ ਧਾਰਮਿਕ ਗੀਤ ਆਪਣੀਆਂ ਆਵਾਜ਼ਾਂ ਰਾਹੀਂ ਗਾਏ ਹਨ ਜੋ ਸਦਾ ਬਹਾਰ ਤਾਂ ਬਣੇ ਹੀ ਹਨ ਤੇ ਉਹ ਇਤਿਹਾਸ ਨਾਲ ਵੀ ਜੋੜ ਦਿੰਦੇ ਹਨ ਜੇਕਰ ਬਹੁਤੇ ਕਲਾਕਾਰ ਆਪਣਾ ਇੱਕ ਅੱਧਾ ਧਾਰਮਿਕ ਗੀਤ ਗਾਉਂਦੇ ਹਨ ਤੇ ਬਾਕੀ ਦੂਜੇ ਪਰ ਕੁਝ ਅਜਿਹੇ ਗਾਇਕ ਵੀ ਹਨ ਜੋ ਹਮੇਸ਼ਾ ਹੀ ਅਲੱਗ ਜਿਹੇ ਵਿਸ਼ਿਆਂ ਨੂੰ ਛੋਂਹਦੇ ਹਨ ਤੇ ਉਹਨਾਂ ਵਿਸ਼ਿਆਂ ਦੇ ਵਿੱਚ ਆਪਣੀ ਗੀਤਕਾਰੀ ਦੇ ਨਾਲ ਨਾਲ ਗਾਇਕੀ ਦੀ ਕਮਾਲ ਦਿਖਾਉਂਦੇ ਹਨ। ਪੰਜਾਬੀ ਗਾਇਕੀ ਦੇ ਵਿਹੜੇ ਦਾ ਅਜਿਹਾ ਹੀ ਮਾਣ ਮੱਤਾ ਗੀਤਕਾਰ ਗਾਇਕ ਤੇ ਸਾਹਿਤਕਾਰ ਹੈ ਸੁਖਵਿੰਦਰ ਸਿੰਘ ਸਨੇਹ ਰੂੜੇਕੇ ਬਰਨਾਲਾ, ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ ਕਿ ਸੁਖਵਿੰਦਰ ਸਨੇਹ ਸਾਹਿਤਕਾਰੀ ਦੇ ਨਾਲ ਜੁੜਿਆ ਹੋਇਆ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ ਆਪਣੀ ਸਾਹਿਤਕ ਦ੍ਰਿਸ਼ਟੀ ਤੋਂ ਕਰਦਾ ਹੋਇਆ ਸਾਹਿਤਕ ਧਾਰਮਿਕ ਤੇ ਚੰਗੀ ਗਾਇਕੀ ਦੇ ਰਾਹੀਂ ਗੀਤ ਵੀ ਪੇਸ਼ ਕਰਦਾ ਆ ਰਿਹਾ ਹੈ। ਮੌਜੂਦਾ ਸਮੇਂ ਧਾਰਮਿਕ ਗੀਤ ਨੀਲਾ ਘੋੜਾ ਲੈ ਕੇ ਸੁਖਵਿੰਦਰ ਸਨੇਹ ਸੰਗਤਾਂ ਦੇ ਸਨਮੁਖ ਹੋਇਆ ਹੈ ਜਿਸ ਤਰ੍ਹਾਂ ਗੀਤ ਦਾ ਨਾਮ ਨੀਲਾ ਘੋੜਾ ਹੈ ਉਸ ਤੋਂ ਸਹਿਜੇ ਹੀ ਪਤਾ ਲੱਗਦਾ ਹੈ ਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਨਾਲ ਜੋੜਦੀ ਹੈ। ਨੀਲਾ ਘੋੜਾ ਗੀਤ ਨੂੰ ਸੁਖਵਿੰਦਰ ਸਨੇਹ ਨੇ ਖੁਦ ਹੀ ਖੂਬਸੂਰਤ ਸ਼ਬਦਾਂ ਦੇ ਨਾਲ ਕਲਮਬੱਧ ਕੀਤਾ ਹੈ ਤੇ ਆਪਣੀ ਸ਼ਾਨਦਾਰ ਜਾਨਦਾਰ ਆਵਾਜ਼ ਨਾਲ ਗਾਇਆ ਵੀ ਹੈ। ਇਸ ਗੀਤ ਨੂੰ ਸੰਗੀਤਕਾਰ ਕਰਨ ਪ੍ਰਿੰਸ ਨੇ ਆਪਣੀਆਂ ਸੰਗੀਤਕ ਧੁਨਾਂ ਰਾਹੀਂ ਵਧੀਆ ਸੰਗੀਤ ਨਾਲ ਸ਼ਿੰਗਾਰਿਆ ਹੈ ਵੀਡੀਓ ਰਾਏ ਮੇਕਰ ਵੱਲੋਂ ਬਣਾਈ ਹੈ। ਸੁਖਵਿੰਦਰ ਸਨੇਹ ਨੇ ਆਪਣੇ ਸਾਥੀ ਗਾਇਕ ਕਲਾਕਾਰਾਂ ਦੇ ਨਾਲ ਰਾਏ ਮਸ਼ਵਰੇ ਤੇ ਮਿਹਨਤ ਤੋਂ ਬਾਅਦ ਇਹ ਗੀਤ ਸਾਡੇ ਸਾਹਮਣੇ ਲਿਆਂਦਾ ਹੈ। ਸਨੇਹ ਉਚੇਚੇ ਤੌਰ ਉੱਤੇ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ ਜੋ ਬਰਨਾਲਾ ਦੀਆਂ ਸਾਹਿਤਕ ਸ਼ਖਸੀਅਤਾਂ ਹਨ ਉਹਨਾਂ ਦਾ ਧੰਨਵਾਦੀ ਹੈ ਜਿਨਾਂ ਵਿਸ਼ੇਸ਼ ਸਹਿਯੋਗ ਇਸ ਗੀਤ ਵਿੱਚ ਹੈ। ਇਸ ਤੋਂ ਇਲਾਵਾ ਗਾਇਕ ਗੀਤ ਗੁਰਜੀਤ, ਪਰਮਿੰਦਰ ਅਲਬੇਲਾ, ਗੀਤਕਾਰ ਹਾਕਮ ਰੂੜੇਕੇ ਜਿਹੇ ਸੱਜਣਾਂ ਤੇ ਸਾਥੀਆਂ ਸਦਕਾ ਇਹ ਗੀਤ ਸਾਡੇ ਸਾਹਮਣੇ ਆਇਆ ਹੈ। ਬਰਨਾਲਾ ਦੀ ਤਪਾ ਤਹਿਸੀਲ ਦੇ ਰੂੜੇਕੇ ਕਲਾ ਪਿੰਡ ਦਾ ਵਸਨੀਕ ਸੁਖਵਿੰਦਰ ਸਨੇਹ ਲੰਬੇ ਸਮੇਂ ਤੋਂ ਸਾਹਿਤ ਸਭਾਵਾਂ ਸਾਹਿਤਕ ਗੋਸ਼ਟੀਆਂ ਦੇ ਵਿੱਚੋਂ ਬਹੁਤ ਕੁਝ ਸਿੱਖਦਾ ਹੋਇਆ ਇਕ ਚੰਗੇ ਸਾਹਿਤਕਾਰ ਗੀਤਕਾਰ ਦੇ ਤੌਰ ਉੱਤੇ ਸਮੇਂ ਸਮੇਂ ਉੱਤੇ ਕੋਈ ਨਾ ਕੋਈ ਚੰਗਾ ਗੀਤ ਅਕਸਰ ਹੀ ਲੈ ਕੇ ਆਉਂਦਾ ਰਹਿੰਦਾ ਹੈ। ਆਓ ਦੁਆ ਕਰੀਏ ਕਿ ਸੁਖਵਿੰਦਰ ਸਨੇਹ ਦੀ ਕਲਮ ਇਸੇ ਤਰ੍ਹਾਂ ਚਲਦੀ ਰਹੇ ਸਾਫ ਸੁਥਰੀ ਗਾਇਕੀ ਸਰੋਤਿਆਂ ਤੱਕ ਪਹੁੰਚਦੀ ਰਹੇ। ਨੀਲਾ ਘੋੜਾ ਗੀਤ ਸੁਣ ਕੇ ਇਤਿਹਾਸ ਨਾਲ ਵੀ ਜੁੜੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj