ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਰਜਿੰਦਰ ਸੰਧ ਫਿਲੌਰ ਨੇ ਕਿਹਾ ਕਿ ਫਿਲੌਰ ਤੇ ਗੋਰਾਇਆ ਨੂੰ ਫਾਟਕ ਫਰੀ ਕਰਨ ਲਈ ਉਨਾਂ ਦੀ ਸੰਸਥਾ ‘ਫਿਲੌਰ ਫਾਟਕ ਫਰੀ’ ਵਲੋਂ ਸਮੁੱਚੇ ਯਤਨ ਜਾਰੀ ਹਨ | ਉਨਾਂ ਕਿਹਾ ਕਿ ਫਿਲੌਰ ਤੇ ਗੋਰਾਇਆ ਦੇ ਰੇਲਵੇ ਫਾਟਕਾਂ ਦੇ ਕਾਰਣ ਹਲਕਾ ਫਿਲੌਰ ਦੇ ਵਸਨੀਕਾਂ ਨੂੰ ਹਰ ਸਮੇਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪੈਂਦਾ ਹੈ | ਫਿਲੌਰ ਤੇ ਗੋਰਾਇਆ ਦੇ ਰੇਲਵੇ ਫਾਟਕਾਂ ਕਾਰਣ ਨਕੋਦਰ, ਨੂਰਮਹਿਲ, ਮਹਿਤਪੁਰ, ਜੰਡਿਆਲਾ, ਬੁੰਡਾਲਾ ਆਦਿ ਸ਼ਹਿਰਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਘੰਟਿਆਂ ਬੱਧੀ ਉਡੀਕ ਕਰਨੀ ਪੈਂਦੀ ਹੈ | ਇਸ ਲਈ ਦੋਵਾਂ ਸ਼ਹਿਰਾਂ ਨੂੰ ਫਾਟਕ ਫਰੀ ਕਰਵਾਉਣ ਲਈ ਉਨਾਂ ਦੇ ਸੰਸਥਾ ਦਿਨ ਰਾਤ ਯਤਨਸ਼ੀਲ ਹੈ | ਉਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਇਨਾਂ ਦੋਵਾਂ ਸ਼ਹਿਰਾਂ ਨੂੰ ਫਾਟਕ ਫਰੀ ਕਰਨ ਲਈ ਇਨਾਂ ਰੋਡਾਂ ‘ਤੇ ਪੁਲ ਜਾਂ ਬਿ੍ਜ ਬਣਾ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਿਕਲਾਂ ਤੋਂ ਛੁਟਕਾਰਾ ਦਵਾਇਆ ਜਾ ਸਕਦਾ ਹੈ | ਉਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਉਨਾਂ ਦੀ ਸੰਸਥਾ ਦੇ ਅਹੁਦੇਦਾਰ ਸੰਬਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਲਾਕੇ ਦੇ ਲੋਕਾਂ ਦੀ ਸਮੱਸਿਆ ਨੂੰ ਉਨਾਂ ਦੇ ਸਨਮੁੱਖ ਰੱਖ ਕੇ ਹਲ ਦੀ ਮੰਗ ਕਰਨਗੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj