ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਤਾਜ ਇੰਟਰਟੇਨਮੈਂਟ ਅਤੇ ਰੱਤੂ ਰੰਧਾਵਾ ਦੀ ਪੇਸ਼ਕਸ਼ ਵਿੱਚ ਪ੍ਰਸਿੱਧ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਆਪਣੇ ਨਵੇਂ ਟ੍ਰੈਕ “ਤੇਰੇ ਹੁੰਦਿਆਂ ਕਦੇ ਨਾ ਡੋਲਾਂਗੇ” ਨਾਲ ਇਸ ਵਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਹਾਜ਼ਰੀ ਲਗਵਾ ਰਿਹਾ ਹੈ। ਇਸ ਟ੍ਰੈਕ ਦੇ ਰਚੇਤਾ ਅਤੇ ਪੇਸ਼ਕਾਰ ਰੱਤੂ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਿਸ਼ਨਰੀ ਰਚਨਾ ਦਾ ਸੰਗੀਤ ਅਮਦਾਦ ਅਲੀ ਨੇ ਕੀਤਾ ਹੈ, ਜਦ ਕਿ ਇਸ ਦਾ ਵੀਡੀਓ ਮੁਨੀਸ ਠੁਕਰਾਲ ਵਲੋਂ ਕੀਤਾ ਗਿਆ ਹੈ । ਜੈਲੀ ਮਨਜੀਤਪੁਰੀ ਦੇ ਕੋਰਸ ਨੇ ਇਸ ਗੀਤ ਨੂੰ ਹੋਰ ਵੀ ਚਾਰ ਚੰਨ ਲਾਏ ਹਨ । ਗਾਇਕ ਰੂਪ ਲਾਲ ਧੀਰ ਸਮੇਂ ਦੇ ਨਾਲ ਚੱਲਣ ਵਾਲਾ ਸੁਲਝਿਆ ਹੋਇਆ ਗਾਇਕ ਕਲਾਕਾਰ ਹੈ। ਜਿਸ ਦੇ ਗੀਤਾਂ ਨੂੰ ਸਮਾਜਿਕ ਪੱਧਰ ਤੇ ਸੰਗਤ ਨੇ ਪਹਿਲਾਂ ਵੀ ਪੂਰਾ ਪੂਰਾ ਮਾਣ ਸਤਿਕਾਰ ਦਿੱਤਾ ਹੈ । ਦੇਸ਼ ਵਿਦੇਸ਼ ਵਿੱਚ ਗਾਇਕ ਰੂਪ ਲਾਲ ਧੀਰ ਆਪਣੀ ਗਾਇਕੀ ਰਾਹੀਂ ਇਸ ਸਮੇਂ ਸੇਵਾ ਨਿਭਾ ਰਿਹਾ ਹੈ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਸੰਗਤਾਂ ਵਿੱਚ ਆਪਣੇ ਮਿਸ਼ਨਰੀ ਬੋਲਾਂ ਨਾਲ ਵੰਡ ਰਿਹਾ ਹੈ । ਇਸ ਮਿਸ਼ਨਰੀ ਗੀਤ ਨੂੰ ਤਾਜ ਐਟਰਟੇਨਮੈਂਟ ਕੰਪਨੀ ਵੱਲੋਂ ਵੱਖ ਵੱਖ ਸੋਸ਼ਲ ਸਾਈਟਾਂ ਤੇ ਲਾਂਚ ਕਰ ਦਿੱਤਾ ਗਿਆ ਹੈ। ਇਸ ਨੂੰ ਸੰਗਤਾਂ ਅਥਾਹ ਮੁਹੱਬਤਾਂ ਦੇ ਕੇ ਨਿਵਾਜ ਰਹੀਆਂ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj