ਕਾਹਮਾ ਸਕੂਲ ਵਿੱਚ ਚਿੱਤਰਕਲਾ ਮੁਕਾਬਲੇ ਕਰਵਾਏ ਗਏ

ਫੋਟੇ: ਚਿੱਤਰਕਲਾ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਸਰਪੰਚ ਅਮਰੀਕ ਸਿੰਘ ਲੇਹਲ, ਸਕੂਲ ਮੁਖੀ ਸ਼ੰਕਰ ਦਾਸ , ਸਟਾਫ ਤੇ ਪੰਚਾਇਤ ਮੈਂਬਰਾਂ ਨਾਲ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ )  ਦਸਮ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿੱਚ ਵਿਦਿਆਰਥੀਆਂ ਦੇ ਚਿੱਤਰਕਲਾ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਪਿੰਡ ਕਾਹਮਾ ਦੇ ਸਰਪੰਚ ਸ੍ਰੀ ਅਮਰੀਕ ਸਿੰਘ ਲੇਹਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਉਹਨਾਂ ਨਾਲ ਨੰਬਰਦਾਰ ਸ੍ਰੀ ਸਵਰਨ ਸਿੰਘ ,ਪੰਚ ਪ੍ਰਵੀਨ ਕੁਮਾਰ, ਪੰਚ ਜਸਵਿੰਦਰ ਸਿੰਘ ਬਿੰਦਾ ਆਦਿ ਹਾਜਰ ਹੋਏ। ਸਕੂਲ ਮੁਖੀ ਸ੍ਰੀ ਸ਼ੰਕਰ ਦਾਸ ਦੀ ਅਗਵਾਈ ਵਿੱਚ ਹੋਏ ਇਹਨਾਂ ਮੁਕਾਬਲਿਆਂ ਵਿੱਚ ਸਕੂਲ ਦੇ 35 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਗੁਰੂ ਗੋਬਿੰਦਸਿੰਘ ,ਛੋਟੇ ਸਾਹਿਬਜਾਦੇ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਤੇ ਹੋਰ ਬਹੁਤ ਸਾਰੀਆਂ ਕਲਾ ਕਿਰਤਾਂ ਬਣਾਈਆਂ ।ਇਸ ਮੌਕੇ ਤੇ ਪਿੰਡ ਦੇ ਸਰਪੰਚ ਸ੍ਰੀ ਅਮਰੀਕ ਸਿੰਘ ਲੇਹਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡਾ ਵਿਰਸਾ ਬਹੁਤ ਅਮੀਰ ਹੈ।ਗੁਰੂ ਗੋਬਿੰਦ ਸਿੰਘ ਮਹਾਨ ਰਹਿਬਰ ਰਾਹ ਦਸੇਰੇ ਨੇ ।ਉਹਨਾਂ ਨੇ ਜਿੱਥੇ ਗਰੀਬਾਂ ਲਤਾੜਿਆਂ-ਪਛਾੜਿਆਂ ਨੂੰ ਬਰਾਬਰਤਾ ਦੀਆਂ ਪਾਤਸ਼ਾਹੀਆਂ ਬਖਸ਼ਿਸ਼ ਕੀਤੀਆਂ ਉੱਥੇ ਸਾਨੂੰ ਇੱਕ ਅਜਿਹਾ ਧਰਮ ਦਿੱਤਾ , ਜਿਹੜਾ ਵਹਿਮਾਂ ਭਰਮਾਂ ਪਾਖੰਡਾ ਤੋਂ ਮੁਕਤ ਅਤੇ ਹਰ ਇਨਸਾਨ ਨੂੰ ਬਰਾਬਰ ਸਮਝਦਾ ਹੈ। ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਹਨ ।ਉਹਨਾਂ ਨੇ ਅਤੇ ਪੰਚਾਇਤ ਮੈਂਬਰਾਂ ਨੇ ਵਿਦਿਆਰਥੀਆਂ ਦੁਆਰਾ ਬਣਾਈਆਂ ਕਲਾ ਕਿਰਤਾਂ ਦੀ ਬਹੁਤ ਸਰਾਹਨਾ ਕੀਤੀ । ਅੱਬਲ ਆਏ ਵਿਦਿਆਰਥੀਆਂ ਨੂੰ ਸਕੂਲ ਮੁਖੀ ਸ਼ੰਕਰ ਦਾਸ ਅਤੇ ਮੁੱਖ ਮਹਿਮਾਨ ਸ੍ਰੀ ਅਮਰੀਕ ਸਿੰਘ ਲੇਹਲ ਤੇ ਪੰਚਾਇਤ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਮੈਡਮ ਸੀਮਾ, ਅੰਜਨੀ ਦੇਵੀ, ਪ੍ਰਿਤਪਾਲ ਸਿੰਘ ,ਨਿਤਿਨ ,ਅਜੇ ਕੁਮਾਰ, ਮੈਨੇਜਰ ਜਸਪਾਲ ਸਿੰਘ, ਮਾਲਵਿੰਦਰ ਕੌਰ, ਅਨੂਪ ਰਾਣੀ,ਮਾਧਵੀ,ਅਰਨੀਤ ਕੌਰ, ਕੁਲਵਿੰਦਰ ਲਾਲ,ਮਿੰਟੂ ਅਤੇ ਅਮਰਜੀਤ ਸਿੰਘ ਹਾਜ਼ਰ ਸਨ। ਵਿਦਿਆਰਥੀਆਂ ਨੂੰ ਨੰਬਰਦਾਰ ਸਵਰਨ ਸਿੰਘ ਨੇ ਵੀ ਸੰਬੋਧਨ ਕੀਤਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਕਵਿਤਾਵਾਂ
Next articleਬਹੁਜਨ ਸਮਾਜ ਪਾਰਟੀ ਨਵਾਂਸ਼ਹਿਰ ਵਿਖੇ ਮਨਾਇਆ ਜਾਵੇਗਾ -ਡਾ ਨਛੱਤਰ ਪਾਲ ਐਮ ਐਲ ਏ।