ਅੱਜ ਪ੍ਰਭ ਆਸਰਾ, ਕੁਰਾਲ਼ੀ ਵਿਖੇ ਬਾਬਾ ਗਾਜੀਦਾਸ ਕਲੱਬ ਵੱਲੋਂ ਮਨਾਈ ਜਾਵੇਗੀ ਲੋਹੜੀ

ਬਲਵੀਰ ਸੂਫ਼ੀ ਅਤੇ ਮੰਨਤ ਨੂਰ ਕਰਵਾਉਣਗੇ ਪ੍ਰਭ ਆਸਰਾ ਦੇ ਬੱਚਿਆਂ ਦਾ ਮੰਨੋਰੰਜਨ 
ਕੁਰਾਲ਼ੀ,  (ਸਮਾਜ ਵੀਕਲੀ)  (ਗੁਰਬਿੰਦਰ ਸਿੰਘ ਰੋਮੀ): ਬੇਸਹਾਰਾ ਨਾਗਰਿਕਾਂ ਲਈ ਸਹਾਰੇ (ਸਾਂਝੇ ਘਰ) ਵਜੋਂ ਪ੍ਰਸਿੱਧ ਸੰਸਥਾ ਪ੍ਰਭ ਆਸਰਾ, ਪਡਿਆਲਾ (ਕੁਰਾਲ਼ੀ) ਵਿਖੇ ਅੱਜ 12 ਜਨਵਰੀ, ਐਤਵਾਰ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਗਾਜੀ ਦਾਸ ਕਲੱਬ, ਰੋਡਮਾਜਰਾ (ਮੁੱਖ ਸੰਚਾਲਕ: ਦਵਿੰਦਰ ਸਿੰਘ ਬਾਜਵਾ) ਇਸ ਸਮਾਗਮ ਦੇ ਮੁੱਖ ਸਹਿਯੋਗੀ ਹੋਣਗੇ। ਪ੍ਰੋਗਰਾਮ ਦਾ ਸਮਾਂ ਬਾਅਦ ਦੁਪਹਿਰ 02:00 ਤੋਂ ਸ਼ਾਮ 06:00 ਵਜੇ ਤੱਕ ਰਹੇਗਾ। ਜਿਸ ਦੌਰਾਨ ਗਾਇਕ ਬਲਵੀਰ ਸੂਫ਼ੀ, ਮੰਨਤ ਨੂਰ, ਜਸਮੇਰ ਮੀਆਂਪੁਰੀ ਅਤੇ ਸ਼ਮੀਕਸ਼ਾ ਸੰਗੀਤਕ ਪ੍ਰੋਗਰਾਮ ਪੇਸ਼ ਕਰਨਗੇ। ਪ੍ਰਭ ਆਸਰਾ ਦੇ ਬੱਚੇ ਆਪਣੀਆਂ ਕਲਾਵਾਂ ਨਾਲ਼ ਵਿਸ਼ੇਸ਼ ਹਾਜਰੀਆਂ ਲਵਾਉਣਗੇ। ਸੰਸਥਾ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਪ੍ਰੋਗਰਾਮ ਬਿਲਕੁੱਲ ਸਹੀ ਸਮੇਂ 02:00 ਵਜੇ ਸ਼ੁਰੂ ਹੋ ਜਾਵੇਗਾ। ਸੋ ਕਿਰਪਾ ਕਰਕੇ ਸਾਰੇ ਸਮੇਂ ‘ਤੇ ਆਉਣ ਦੀ ਮਿਹਰਬਾਨੀ ਕਰਨਾ ਜੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਛੀਵਾੜਾ ਦੀ ਸਿਆਸੀ ਸਰਗਰਮੀ
Next articleਲੋਹੜੀ! ਆ ਵੀਰਾ ਤੂੰ ਜਾਹ ਵੀਰਾ ਬੰਨੀ ਨੂੰ ਲਿਆ ਵੀਰਾ