ਅਨੂਸੂਚਿਤ ਜਾਤੀਆਂ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਰਜਿ ਪੰਜਾਬ ਵੱਲੋਂ ਨਵੇਂ ਸਾਲ 2025 ਦਾ ਕਲੰਡਰ ਜਾਰੀ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ (ਰਜਿ) ਪੰਜਾਬ ਦਾ ਨਵੇਂ ਸਾਲ 2025 ਦਾ ਕਲੰਡਰ ਸੁਖਦੇਵ ਸਿੰਘ ਬਸਰਾ ਪ੍ਰਧਾਨ ਦੀ ਅਗਵਾਈ ਵਿਚ  ਰਲੀਜ਼ ਕੀਤਾ ਗਿਆ। ਪਵਨ ਕੁਮਾਰ ਵਾਈਸ ਪ੍ਰਧਾਨ, ਜਗਤਾਰ ਸਿੰਘ ਵਾਈਸ ਜਨਰਲ ਸਕੱਤਰ,ਵਿਨੇ ਕੁਮਾਰ, ਗੁਰਪ੍ਰੀਤ ਸਿੰਘ ਸਕੱਤਰ,ਵਿਜੈ ਕੁਮਾਰ, ਯੋਧਾ ਡੀ ਸੀ ਦਫਤਰ ਜਲੰਧਰ ਜਗਦੀਸ਼ ਸਿੰਘ, ਦਰਸ਼ਨ, ਮਨਪ੍ਰੀਤ ਸਿੰਘ ਵਿਕਰਮ, ਤੇਜਿੰਦਰ ਸਿੰਘ ਨੰਗਲ ਸੂਬਾ ਪ੍ਰਧਾਨ ਡੀ ਸੀ ਦਫਤਰ, ਆਦਿ ਸ਼ਾਮਿਲ ਹੋਏ। ਫੈਡਰੇਸ਼ਨ ਦੇ ਸੂਬਾ ਸਕੱਤਰ ਜਨਰਲ ਦਵਿੰਦਰ ਕੁਮਾਰ ਭੱਟੀ ਨੇ ਬੋਲਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ  ਹੈ 10.10.14 ਦਾ ਗੈਰ ਸੰਵਿਧਾਨਕ ਪੱਤਰ ਰੱਦ ਕੀਤਾ ਜਾਵੇ ਅਤੇ 85ਵੀਂ ਸੰਵਿਧਾਨਿਕ ਸੋਧ ਨੂੰ ਤੁਰੰਤ ਲਾਗੂ ਕੀਤਾ ਜਾਵੇ,ਵੱਖ ਵੱਖ ਵਿਭਾਗਾਂ ਵਿਚ ਲੰਮੇ ਸਮੇਂ ਤੋਂ ਤਰਸ ਦੇ ਆਧਾਰ ਅਤੇ ਬੈਕ ਲਾਗ ਦੇ ਪੈਡਿੰਗ ਪਏ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਤਾਂ ਜੋ ਮਿ੍ਤਕ ਪਰਿਵਾਰਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲ ਸਕੇ। ਸਕੂਲਾਂ/ ਕਾਲਜਾਂ ਵਿਚ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ। ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਧੀਨ ਚੱਲ ਰਹੇ ਡੀ ਏ ਵੀ ਸਕੂਲ ਵਿੱਚ ਰਿਜ਼ਰਵੇਸ਼ਨ ਨੀਤੀ ਲਾਗੂ ਕੀਤੀ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੋਤੀ ਦੇ ਜਨਮ ‘ਤੇ ਲੋਹੜੀ ਦਾ ਤਿਉਹਾਰ ਅਕਾਲ ਪੁਰਖ ਦੇ ਚਰਨਾਂ ‘ਚ ਨਤਮਸਤਕ ਹੋ ਕੇ ਮਨਾਇਆ
Next articleਮਾਛੀਵਾੜਾ ਦੀ ਸਿਆਸੀ ਸਰਗਰਮੀ