ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਸ਼ਾਮ ਚੁਰਾਸੀ ਨੇੜੇ ਪਿੰਡ ਧੁਦਿਆਲ ਵਿਖੇ ਬੀਤੀ ਰਾਤ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਜਾਣ ਕਾਰਨ ਲੱਖਾਂ ਦਾ ਕੀਮਤੀ ਸਮਾਨ ਸੜ ਕੇ ਸਵਾਹ ਹੋਣ ਦਾ ਖਦਸਾ ਹੈ । ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਦੱਸੀ ਗਈ ਹੈ । ਉਕਤ ਘਟਨਾ ਦੇ ਸ਼ਿਕਾਰ ਪੀੜਿਤ ਪਰਿਵਾਰ ਜਸਵੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਧੁਦਿਆਲ ਨੇ ਦੱਸਿਆ ਕਿ ਉਹ ਆਪਣੇ ਨਾਲ ਦੇ ਘਰ ਵਿੱਚ ਸੁੱਤੇ ਹੋਏ ਸਨ, ਜਦ ਕਿ ਇਹ ਹਾਦਸਾ ਉਹਨਾਂ ਦੇ ਨਵੇਂ ਘਰ ਦੇ ਨਾਲ ਲੱਗਦੇ ਉਹਨਾਂ ਦੇ ਪੁਰਾਣੇ ਘਰ ਵਿੱਚ ਵਾਪਰਿਆ । ਅਚਾਨਕ ਤੜਕਸਾਰ ਬਿਜਲੀ ਦਾ ਸ਼ਾਰਟ ਸਰਕਟ ਹੋਇਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਦੇਖਦੇ ਹੀ ਦੇਖਦੇ ਘਰ ਦਾ ਸਾਰਾ ਕੀਮਤੀ ਸਮਾਨ ਸਾੜ ਕੇ ਸਵਾਹ ਕਰ ਦਿੱਤਾ । ਪੀੜਿਤ ਪਰਿਵਾਰ ਦੇ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਕਰੀਬ ਪੰਜ ਤੋਂ ਸੱਤ ਲੱਖ ਦੇ ਕਰੀਬ ਦਾ ਸਮਾਨ ਅਤੇ ਸਾਰਾ ਮਕਾਨ ਤਹਿਸ ਨਹਿਸ ਹੋ ਗਿਆ ਹੈ, ਬਾਲਿਆਂ ਦੀ ਛੱਤ ਹੋਣ ਕਰਕੇ ਉਸ ਨੂੰ ਅੱਗ ਪੈਣ ਕਾਰਨ ਛੱਤ ਵੀ ਤੇ ਢੇਰੀ ਹੋ ਗਈ ਅਤੇ ਘਰ ਵਿੱਚ ਪਿਆ ਸਾਰਾ ਕੀਮਤੀ ਸਮਾਨ ਜਿਸ ਵਿੱਚ ਇਲੈਕਟਰੋਨਿਕ ਉਪਕਰਨ ਅਤੇ ਹੋਰ ਰੋਜਮਰਾ ਦੀ ਜਿੰਦਗੀ ਵਿੱਚ ਵਰਤੇ ਜਾਣ ਵਾਲੇ ਘਰੇਲੂ ਸਮਾਨ ਦੀ ਬਹੁਤਾਤ ਹੈ ਕੱਪੜੇ ਲੀੜੇ ਸਮੇਤ ਕਾਫੀ ਨੁਕਸਾਨ ਹੋ ਗਿਆ ਹੈ। ਇਸ ਅੱਗ ਬਾਰੇ ਉਹਨਾਂ ਨੂੰ ਸਵੇਰੇ ਪਤਾ ਲੱਗਿਆ ਜਿਉਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਘਰ ਵਿੱਚ ਅੱਗ ਲੱਗੀ ਹੋਈ ਹੈ ਤਾਂ ਉਹਨਾਂ ਨੇ ਤੁਰੰਤ ਪੁਲਿਸ ਸਟੇਸ਼ਨ ਫੋਨ ਕੀਤਾ ਜਿੱਥੇ ਫਾਇਰ ਬ੍ਰਿਗੇਡ ਨਾਲ ਰਾਬਤਾ ਸਾਧ ਕੋ ਅੱਗ ਬੁਝਾਊ ਗੱਡੀਆਂ ਨੇ ਇਸ ਮੱਚੀ ਹੋਈ ਅੱਗ ਤੇ ਕਾਬੂ ਪਾਉਣ ਲਈ ਮੌਕੇ ਤੇ ਪਹੁੰਚ ਕੀਤੀ। ਜਦ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਕਰੀਬ ਸਾਰਾ ਕੀਮਤੀ ਸਮਾਨ ਸੜ ਕੇ ਸਵਾਹ ਹੋ ਚੁੱਕਾ ਸੀ । ਪੀੜਿਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸਾਹਿਬ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਇਸ ਹੋਏ ਨੁਕਸਾਨ ਦੀ ਭਰਭਾਈ ਕਰਵਾਈ ਜਾਵੇ ਅਤੇ ਬਾਜਬ ਮੁਆਵਜਾ ਦਿੱਤਾ ਜਾਵੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj