ਚਾਈਨਾਂ ਡੋਰ ਦਾ ਕਹਿਰ

(ਸਮਾਜ ਵੀਕਲੀ)
ਬੱਚੇ ਫੜੋਂ ਡਰੋਨਾਂ ਦੇ ਨਾਲ਼ ਅਫ਼ਸਰੋ ਅਤੇ ਸਰਕਾਰੋ ।
ਜਿੱਥੇ ਬਣਦੀ ਜਿੱਥੋਂ ਆਉਂਦੀ ਪਹਿਲਾਂ ਓਥੇ ਛਾਪੇ ਮਾਰੋ ।
ਇੱਕ ਨੂੰ ਮਾਰੋਂਗੇ ਤਾਂ ਉਸ ਨੇ ਚਾਰ ਹੋਰ ਜੰਮ ਦੇਣੇਂ  ;
ਕਮਲਿਆਂ ਨੂੰ ਮਾਰਨ ਦੀ ਥਾਂ ‘ਤੇ ਉਨ੍ਹਾਂ ਦੀ ਮਾਂ ਨੂੰ ਮਾਰੋ।
ਮਗਰਮੱਛਾਂ ਤੋਂ ਡਰ ਲਗਦਾ ਏ ਜਾਂ ਫ਼ਿਰ ਕੋਈ ਲਾਲਚ ;
ਜਿਹੜਿਆਂ ਘਰਾਂ ਦੀ ਹਿੱਸਾ ਪੱਤੀ ਉਨ੍ਹਾਂ ਤਾਈਂ ਸੁਧਾਰੋ ।
ਪਹਿਲਾਂ ਚੀਨ ਤੋਂ ਆਈ ਹੁਣ ਤਾਂ ਅਪਣੇ ਘਰ ਹੀ ਬਣਦੀ;
ਜੜ੍ਹਾਂ ‘ਚ ਪਾਓ ਤੇਲ , ਨਾ ਪੱਤਿਆਂ ਉੱਪਰ ਛਿੱਟੇ ਮਾਰੋ  ।
ਲਾਲਚ ਦੇਓਂ ਇਨਾਮਾਂ ਦਾ ਜੋ ਸਾਨੂੰ ਲੋੜ ਨਹੀਂ ਹੈ  ;
ਇੱਕੋ ਪਿਤਾ ਦੇ ਬੱਚਿਆਂ ਨੂੰ ਆਪੋ ਵਿੱਚ ਨਾ ਲੜਾ ਕੇ ਮਾਰੋ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਮੇਰਾ ਘੁਮਿਆਰਾ
Next article* “ਮੈਨੂੰ ਪਤਾ ਹੋਣ” ਦੀ ਸਮੱਸਿਆ *