ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋ ਸਾਂਝੇ ਤੌਰ ‘ਤੇ ਪੈਨਸ਼ਨਰ ਦਿਹਾੜਾ ਮਨਾਇਆ

ਗੜ੍ਹਸ਼ੰਕਰ ,(ਸਮਾਜ ਵੀਕਲੀ) ( ਬਲਵੀਰ ਚੌਪੜਾ ) ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਅਤੇ ਡੈਮੋਕਰੇਟਿਕ ਪੈਨਸ਼ਨਰ ਫਰੰਟ ਵਲੋ ਸਾਂਝੇ ਤੌਰ ਤੇ ਪੈਨਸ਼ਨਰ ਦਿਹਾੜਾ ਮਨਾਇਆ ਗਿਆ ।ਇਸ ਦਿਹਾੜੇ ਤੇ ਚਰਚਾ ਕਰਦਿਆਂ ਹੋਇਆਂ ਡੀਟੀਐਫ ਦੇ ਸੂਬਾ ਆਗੂ ਮੁਕੇਸ਼ ਕੁਮਾਰ ,ਸੁਖਦੇਵ ਡਾਨਸੀਵਾਲ ਅਤੇ ਡੀ ਪੀ ਐਫ ਦੇ ਆਗੂ ਬਲਵੀਰ ਖਾਨਪੁਰੀ, ਅਮਰਜੀਤ ਸਿੰਘ ਬੰਗੜ ਅਤੇ ਸੇਵਾਮੁਕਤ ਪ੍ਰਿੰਸੀਪਲ ਡਾਕਟਰ ਬਿੱਕਰ ਸਿੰਘ ਨੇ ਇਸ ਦਿਹਾੜੇ ਦੀ ਮਹੱਤਤਾ ਬਾਰੇ ਦੱਸਿਆ ਕਿ ਕਿਵੇਂ ਮੁਲਾਜ਼ਮਾਂ ਨੇ ਲੰਬਾ ਸੰਘਰਸ਼ ਕਰਕੇ ਪੈਨਸ਼ਨ ਪ੍ਰਾਪਤ ਕੀਤੀ ਹੈ ਅਤੇ ਹੁਣ ਸਮੇਂ ਦੀਆਂ ਸਰਕਾਰਾਂ ਇਸ ਵਿੱਚ ਵਾਧਾ ਕਰਨ ਦੀ ਬਜਾਏ ਅਤੇ ਹੋਰ ਵਰਗਾਂ ਨੂੰ ਸ਼ਾਮਿਲ ਕਰਨ ਦੀ ਬਜਾਏ ਪਹਿਲਾਂ ਹੀ ਪੈਨਸ਼ਨ ਲੈ ਰਹੇ ਅਤੇ 2004 ਤੋਂ ਬਾਅਦ ਭਾਰਤੀ ਹੋਏ ਸਾਰੇ ਮੁਲਾਜ਼ਮਾਂ ਨੂੰ ਇਸ ਪੈਨਸ਼ਨ ਦੇਣ ਤੋਂ ਇਨਕਾਰੀ ਹੈ। ਜਿਸ ਖਿਲਾਫ ਲੰਬੇ ਅਤੇ ਤਿੱਖੇ ਸੰਘਰਸ਼ ਦੀ ਲੋੜ ਹੈ। ਇਸ ਸਮੇਂ ਵਿਚਾਰ ਚਰਚਾ ਵਿੱਚ ਡੀਟੀਐਫ ਆਗੂ ਵਿਨੇ ਕੁਮਾਰ,ਮਨਜੀਤ ਸਿੰਘ ਬੰਗਾ,ਦਵਿੰਦਰ ਸਿੰਘ, ਸਤਨਾਮ ਸਿੰਘ ਪੀਟੀਆਈ, ਸੰਜੀਵ ਕੁਮਾਰ ਪੀਟੀਆਈ, ਅਜਮੇਰ ਸਿੰਘ ਪੀਟੀ ਆਈ, ਗੁਰਮੇਲ ਸਿੰਘ ਪੀਟੀ ਆਈ, ਹੰਸ ਰਾਜ ਗੜ੍ਹਸ਼ੰਕਰ , ਗੁਰਮੇਲ ਸਿੰਘ, ਸੇਵਾ ਮੁਕਤ ਚੀਫ ਮੈਨੇਜਰ ਹਰਦੇਵ ਰਾਏ ਅਤੇ ਸੱਤਪਾਲ ਸਿੰਘ ਚੱਕ ਸਿੰਘਾ ਆਦਿ ਨੇ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡਾ: ਰਾਜ ਅਤੇ ਡਾ: ਇਸ਼ਾਂਕ ਨੇ ਚੱਬੇਵਾਲ ਹਲਕੇ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
Next articleਸ਼ਹਿਰ ਦੇ ਆਸਪਾਸ ਗੁੜ ਬਨਾਉਣ ਵਾਲਿਆਂ ਵਲੋਂ ਬਾਲਣ ਦੀ ਥਾਂ ਵਰਤਿਆਂ ਜਾ ਰਿਹਾ ਇੰਡਸਟ੍ਰੀਆਲ ਵੇਸਟ:-ਪਲਾਸਟਿਕ ਰਬੜ