ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਬ੍ਰਹਮਲੀਨ ਸੰਤ ਚੰਨਣ ਰਾਮ ਜੀ ਦੀ 12ਵੀਂ ਬਰਸੀ ਅਤੇ ਬ੍ਰਹਮਲੀਨ ਮਾਤਾ ਹਰਨਾਮ ਕੌਰ ਦੀ ਯਾਦ ਵਿੱਚ ਵਿਸ਼ਾਲ ਧਾਰਮਿਕ ਸਮਾਗਮ ਡੇਰਾ ਧਾਮ ਚਾਨਣ ਪੁਰੀ ਚੰਡੀਗੜ ਰੋਡ ਅਸਲਾਮਾਬਾਦ (ਸ਼ੇਰਗੜ) ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਧਰਮਪਾਲ ਸਟੇਜ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋੰ ਬਹੁਤ ਸ਼ਰਧਾ ਪੂਰਵਕ ਮਨਾਇਆ ਗਿਆ। ਸਹਿਜ ਪਾਠ ਦੇ ਭੋਗ ਤੋਂ ਉਪਰੰਤ ਖੁੱਲੇ ਦੀਵਾਨਾਂ ਵਿੱਚ ਕੀਰਤਨ ਦੇ ਦੀਵਾਨ ਸਜਾਏ ਗਏ ਜਿਸ ਵਿੱਚ ਰਾਗੀ , ਢਾਡੀ, ਕਥਾ ਵਾਚਕ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਸੰਤ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਸਰਵਣ ਦਾਸ ਬੋਹਣ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ, ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ, ਸੰਤ ਸਰਵਣ ਦਾਸ ਸਲੇਮਟਾਵਰੀ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ , ਸੰਤ ਬਲਵੰਤ ਸਿੰਘ ਡਿੰਗਰੀਆਂ, ਸੰਤ ਰਮੇਸ਼ ਦਾਸ ਡੇਰਾ ਕਲਰਾਂ ਸ਼ੇਰਪੁਰ,ਸੰਤ ਜਗੀਰ ਸਿੰਘ ਸਰਬੱਤ ਦਾ ਭਲਾ ਆਸ਼ਰਮ ਨੰਦਾਚੌਰ, ਸੰਤ ਹਰਮੀਤ ਸਿੰਘ ਝਬਾਲਾ ਬਣਾ ਸਾਹਿਬ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਗੁਰਮੁੱਖ ਦਾਸ ਸਾਹਰੀ, ਸੰਤ ਦਿਨੇਸ਼ ਗਿਰ ਭਗਤ ਨਗਰ,ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਬੀਬੀ ਅਮਰਜੀਤ ਕੌਰ ਅਸਲਾਮਾਬਾਦ , ਸੰਤ ਰੁਸਤਮ ਗਿਰ ਸ਼ਾਂਤੀ ਨਗਰ, ਸੰਤ ਜਗਦੀਸ਼ ਸਿੰਘ ਬਜਵਾੜਾ, ਜਥੇਦਾਰ ਦਲਜੀਤ ਸਿੰਘ ਸੋਢੀ ਆਦਿ ਸੰਤ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ। ਇਸ ਮੌਕੇ ਸਰਵਣ ਦਾਸ ਅਸਲਾਮਾਬਾਦ, ਰਾਮ ਭੱਜ, ਰਮੇਸ਼ ਸੰਧੂ ਸ਼ੇਰਗੜ, ਜੋਤ ਨਿਰੰਜਨ ਕੀਰਤੀ ਨਗਰ, ਰਾਜ ਕੁਮਾਰ ਢਾਡਾ, ਸੁਰਿੰਦਰ ਕੁਮਾਰ ਮੰਨਾ, ਬਲਵੀਰ ਬੀਰਾ , ਹਰਮੇਸ਼ ਮਾਖਾ, ਸੋਨੂੰ ਵਿਰਦੀ ਸ਼ਾਮ ਚੌਰਾਸੀ, ਮਨਜੀਤ ਸੰਧੂ ਸ਼ੇਰਗੜ, ਮਲਕੀਤ ਸ਼ੇਰਗੜ ਸੁਖਦੇਵ ਵਿਰਦੀ,ਰਾਮ ਪਾਲ ਬਜਵਾੜਾ, ਰਾਜ ਕੁਮਾਰ ਜੰਗੀ, ਰਿੱਕੀ ਚੋਪੜਾ ਜਲੰਧਰ, ਸਾਗਰਿਕਾ ਜਲੰਧਰ, ਬਲਵੀਰ ਕੌਰ ਅਸਲਾਮਾਬਾਦ, ਸੁਨੀਤਾ ਦੇਵੀ ਜੱਟ ਪੁਰ, ਰਣਜੀਤ ਕੌਰ,ਸੰਤੋਸ਼ ਕੋਟਲਾ,ਨੀਲਮ ਸ਼ਾਂਤੀ ਨਗਰ, ਸਵਰਨ ਕੌਰ, ਕ੍ਰਿਸ਼ਨਾ ਦੇਵੀ, ਮਨਜੀਤ ਕੌਰ ਬਲਾਚੌਰ, ਜਸਵਿੰਦਰ ਕੌਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। ਡੇਰਾ ਸੰਚਾਲਕ ਸੰਤ ਧਰਮਪਾਲ ਵਲੋੰ ਧਾਰਮਿਕ ,ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly