ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਪੈਨਸ਼ਨਰ ਸਾਥੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ
ਹੁਸ਼ਿਆਰਪੁਰ, (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪੰਜਾਬ ਪੈਂਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਜ਼ਿਲਾ ਹੁਸ਼ਿਆਰਪੁਰ ਦੀ ਜ਼ਿਲਾ ਕਾਰਜਕਾਰਨੀ ਦੀ ਇੱਕ ਮੀਟਿੰਗ “17 ਦਸੰਬਰ ਨੂੰ ਮਨਾਏ ਜਾ ਰਹੇ ਪੈਨਸ਼ਨਰਜ਼ ਦਿਵਸ” ਦੀ ਤਿਆਰੀ ਲਈ ਤਹਿਸੀਲ ਪ੍ਰਧਾਨ ਸ਼ਮਸ਼ੇਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਾਥੀ ਹਾਜਰ ਹੋਏ। ਮੀਟਿੰਗ ਦੇ ਸ਼ੁਰੂ ‘ਚ ਪੈਨਸ਼ਨਰਜ਼ ਸਾਥੀਆਂ ਦੀਆਂ ਵਿਛੜੀਆਂ ਆਤਮਾਂ ਦੀ ਸ਼ਾਤੀ ਲਈ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਦੀ ਸ਼ੁਰੂਆਤ ਕਰਦਿਆ ਜਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਪੰਜਾਬ ਪੈਂਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਜ਼ਿਲਾ ਹੁਸ਼ਿਆਰਪੁਰ ਵਲੋਂ ਹਰ ਸਾਲ 17 ਦਸੰਬਰ ਨੂੰ “ਪੈਨਸ਼ਨਰਜ਼ ਦਿਵਸ” ਮਨਾਇਆ ਜਾਂਦਾ ਹੈ। ਇਸ ਸਾਲ ਵੀ ਜੱਥੇਬੰਦੀ ਵਲੋਂ 17 ਦਸੰਬਰ 2024 ਦਿਨ ਮੰਗਲਵਾਰ ਨੂੰ “ਪੈਨਸ਼ਨਰਜ਼ ਦਿਵਸ” ਮਨਾਇਆ ਜਾ ਰਿਹਾ ਹੈ। ਉਨ੍ਹਾਂ ਇਸ ਸਮਾਗਮ ਨੂੰ ਸਫਲ ਬਣਾਉਣ ਵੱਖ ਵੱਖ ਕੰਮਾਂ ਲਈ ਵੱਖ ਵੱਖ ਟੀਮਾਂ ਬਣਾ ਕੇ ਸਾਥੀਆਂ ਦੀ ਸਹਿਮਤੀ ਨਾਲ ਡਿਊਟੀਆਂ ਲਗਾਈਆਂ ਤਾਂ ਕਿ ਸਮਾਗਮ ਸਫਲਤਾ ਪੂਰਬਕ ਸੰਪਨ ਕੀਤਾ ਜਾ ਸਕੇ। ਮੀਟਿੰਗ ਵਿੱਚ ਹਾਜਰ ਸਾਥੀਆਂ ਨੇ ਜਿਲ੍ਹਾ ਪ੍ਰਧਾਨ ਵਲੋਂ ਵੱਖ ਵੱਖ ਕੰਮਾਂ ਲਈ ਲਾਈਆਂ ਡਿਊਟੀਆਂ ਨੂੰ ਬਾ-ਖੂਬੀ ਨਿਭਾਉਣ ਦਾ ਯਕੀਨ ਦਿਵਾਇਆ ਅਤੇ ਕਿਹਾ ਕਿ ਸਾਰੇ ਸਾਥੀ ਮਿਲ ਕੇ ਇਸ ਸਮਾਗਮ ਦੀ ਸਫਲਤਾ ਲਈ ਤਾਣ ਲਾ ਦੇਣਗੇ। ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਸ ਸਮਾਗਮ ਵਿੱਚ 80 ਸਾਲ ਦੀ ਉਮਰ ਬਤੀਤ ਕਰ ਚੱੁਕੇ 9 ਪੈਨਸ਼ਨਰਜ਼ ਦੇ ਨਾਮ ਆਏ ਹਨ ਜਿਨ੍ਹਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਨਮਾਨਿਤ ਕੀਤਾ ਜਾਵੇਗਾ। ਪ੍ਰਧਾਨ ਨੇ ਸਾਥੀਆਂ ਨੂੰ ਕਿਹਾ ਕਿ ਉਹ ਸਾਰੇ ਪੈਨਸ਼ਨਰਾਂ ਤਕ ਪਹੰੁਚ ਕਰਕੇ ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਲ ਕਰਾਉਣ ਤਾਂ ਕਿ ਜਿਥੇ ਸਾਥੀਆਂ ਨਾਲ ਸਮਾਜਿਕ ਸਾਂਝ ਵਧਾਈ ਜਾਵੇਗੀ, ਉੱਥੇ ਸਰਕਾਰ ਵਲੋਂ ਪੈਨਸ਼ਨਰਾਂ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਆਰਥਿਕ ਨੁਕਸਾਨ ਸਬੰਧੀ ਸਾਥੀਆਂ ਨਾਲ ਵਿਚਾਰ ਕਰਕੇ ਸੁਚੇਤ ਕਰਨ ਦੇ ਨਾਲ ਨਾਲ ਭਵਿੱਖੀ ਸੰਘਰਸ਼ਾਂ ਲਈ ਵਿਚਾਰ ਸਾਂਝੇ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਸੰਜੀਵ ਅਗਰਵਾਲ, ਡਿਪਟੀ ਜਨਰਲ ਮੈਨੇਜਰ, ਸਰਕਲ ਹੈਡ ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ, ਵਿਸ਼ੇਸ਼ ਮਹਿਮਾਨ ਮਹਾਨ ਟਰੇਡ ਯੂਨੀਅਨ ਆਗੂ ਹਰਕੰਵਲ ਸਿੰਘ ਜਵੰਦ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ, ਹੋਣਗੇ। ਇਹ ਸਮਾਗਮ ਸਵੇਰੇ ਠੀਕ 11 ਵਜੇ ਤੋਂ 2 ਵਜੇ ਬਾ:ਦੁ: ਤੱਕ ਹੋਵੇਗਾ। ਇਸ ਲਈ ਸਮੂਹ ਪੈਨਸ਼ਨਰ ਸਾਥੀਆਂ ਨੂੰ 10.30 ਵਜੇ ਸਵੇਰੇ ਭਾਰਤ ਪੈਲਿਸ ਹੁਸ਼ਿਆਰਪੁਰ ਵਿਖੇ ਪਹੁੰਚਣ ਦੀ ਸਨਿਮਰ ਅਪੀਲ ਕੀਤੀ ਜਾਂਦੀ ਹੈ। ਇਸ ਮੌਕੇ ਜਿਲ੍ਹਾ ਸਕੱਤਰ ਕ੍ਰਿਪਾਲ ਸਿੰਘ, ਮੀਤ ਪ੍ਰਧਾਨ ਸੂਰਜ ਪ੍ਰਕਾਸ਼, ਵਿੱਤ ਸਕੱਤਰ ਸੁਦੇਸ਼ ਚੰਦਰ ਸ਼ਰਮਾਂ, ਬਾਲ ਕਿਸ਼ਨ, ਸ਼ਮਸ਼ੇਰ ਸਿੰਘ ਧਾਮੀ, ਬਲਵੀਰ ਸਿੰਘ ਸੈਣੀ ਸੂਬਾ ਪ੍ਰੈਸ ਸਕੱਤਰ, ਜੈਪਾਲ ਸਿੰਘ, ਗੁਰਚਰਨ ਸਿੰਘ ਮਨਜੀਤ ਸਿੰਘ ਸੈਣੀ, ਦਿਨੇਸ਼ ਪਠਾਣੀਆਂ, ਅਨਿਲ ਕੁਮਾਰ ਸ਼ਰਮਾਂ, ਮਨਜਿੰਦਰ ਸਿੰਘ, ਮਦਨ ਲਾਲ ਸੈਣੀ, ਗੁਲਸ਼ਨ ਕੁਮਾਰ, ਰਵਿੰਦਰ ਪਾਲ ਸ਼ਰਮਾਂ, ਅਮੋਲਕ ਚੰਦ, ਸਮੇਤ ਹੋਰ ਵੀ ਕਾਫੀ ਸਾਥੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly