ਸਬ ਇੰਸਪੈਕਟਰ ਜਗਜੀਤ ਸਿੰਘ ਨੇ ਐਸ.ਐਚ.ਓ.ਥਾਣਾ ਚੱਬੇਵਾਲ ਦਾ ਚਾਰਜ ਸੰਭਾਲਿਆ

ਸਬ ਇੰਸਪੈਕਟਰ ਜਗਜੀਤ ਸਿੰਘ

ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਸਬ ਇੰਸਪੈਕਟਰ ਜਗਜੀਤ ਸਿੰਘ ਨੇ ਐਸ.ਐਚ.ਓ.ਥਾਣਾ  ਚੱਬੇਵਾਲ ਦਾ ਚਾਰਜ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਖਤ ਆਦੇਸ਼ਾਂ ਅਨੁਸਾਰ ਇਲਾਕੇ ਅੰਦਰ ਕਾਨੂੰਨ ਦੀ ਸਖਤੀ ਨਾਲ ਪਾਲਣਾ ਕੀਤੀ ਜਾਏਗੀ ਤੇ ਕਿਸੇ ਕਿਸਮ ਦੀ ਨਸ਼ੇ ਦੀ ਸਮੱਗਲਿੰਗ ਅਤੇ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਏਗੀ। ਗੈਰ-ਕਾਨੂੰਨੀ ਮਾਈਨਿੰਗ ਅਤੇ ਕਰਾਈਮ ਕਰਨ ਵਾਲੇ ਵਿਅਕਤੀਆਂ ਖਿਲਾਫ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਨਿਯਮਾ ਦੀ ਪਾਲਣਾ ਕੀਤੀ ਜਾਵੇ,ਅਗਰ ਕੋਈ ਟ੍ਹੈਫਿਕ ਨਿਯਮਾਂ ਦੀ ਪਾਲਣਾ ਨਹੀ ਕਰਦਾ ਤਾ ਉਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਮਾਜ ਵਿਚੋ ਨਸ਼ਾ ਖਤਮ ਕਰਨ ਲਈ ਪੁਲਸ ਨਾਲ ਪੁੂਰਨ ਸਹਿਯੋਗ ਕੀਤਾ ਜਾਵੇ ਤਾਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ। ਜੇਕਰ ਜਨਤਾ ਪੂਰਾ ਸਾਥ  ਦੇਵੇ ਤਾ ਨਸ਼ੇ ਰੂਪੀ ਕੋਹੜ ਨੂੰ ਇਸ ਸਮਾਜ ਵਿਚੋ ਪੂਰੀ ਤਰ੍ਹਾ ਨਾਲ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਤੇ ਪੂਰੀ ਤਰ੍ਹਾ ਨਾਲ ਨਜ਼ਰ ਰੱਖੋ ਤਾਕਿ ਤੁਹਾਡੇ ਬੱਚੇ ਚਿੱਟੇ ਦੇ ਕੋਹੜ ਬਚੇ ਰਹਿਣ। ਉਨ੍ਹਾਂ ਨੇ ਨਾਲ ਹੀ  ਸ਼ੱਕੀ ਵਿਅਕਤੀਆਂ ਦੀ ਜਾਣਕਾਰੀ ਪੁਲਸ ਨੂੰ ਤੁਰੰਤ ਦੇਣ ਦੀ ਅਪੀਲ ਕੀਤੀ ਤਾਂ ਜੋ ਕੋਈ ਵੀ ਮਾੜੀ ਘਟਨਾ ਨਾ ਵਾਪਰ ਸਕੇ। ਪੁਲਸ ਤੇ ਸਮਾਜ ਦੇ ਲੋਕ ਮਿਲ ਕੇ ਕੰਮ ਕਰਨ ਤਾ  ਗਲਤ ਅਨਸਰਾਂ ਨੂੰ ਤੁਰੰਤ ਨੁਕੇਲ ਪਾਈ ਜਾ ਸਕਦੀ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ ਰਾਜ ਦੇ ਪ੍ਰਭਾਵ ਨਾਲ ਭਾਜਪਾ ਛੱਡ ਰਹੇ ਆਗੂ ਤੇ ਵਰਕਰ, ਡਾ ਪਵਨ ਕੌਲ, ਐੱਸ ਸੀ ਮੋਰਚਾ ਪੰਜਾਬ ਭਾਜਪਾ ਦੇ ਕਾਰਜਕਾਰੀ ਮੈਂਬਰ ਵੀ ਆਪ ‘ਚ ਹੋਏ ਸ਼ਾਮਿਲ
Next articleSAMAJ WEEKLY = 11/12/2024