ਬਸਪਾ ਵੱਲੋਂ ਸੂਬਾ ਪੱਧਰੀ ਬੁੱਧੀਜੀਵੀ ਸਮਾਗਮ 8 ਦਸੰਬਰ ਨੂੰ ਜਲੰਧਰ ਵਿੱਚ ਹੋਵੇਗਾ।

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਅਤੇ ਬਹੁਜਨ ਸਮਾਜ ਪਾਰਟੀ ਦੀ ਹੋਰ ਮਜ਼ਬੂਤੀ ਲਈ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ 8 ਦਸੰਬਰ ਦਿਨ ਐਤਵਾਰ ਨੂੰ ਸੂਬਾ ਪੱਧਰੀ ਬੁੱਧੀਜੀਵੀ ਸਮਾਗਮ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਮੈਂਬਰ ਰਾਜ ਸਭਾ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਨੇ ਬਹਿਰਾਮ ਵਿਖੇ ਬਸਪਾ ਵਰਕਰਾਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਉਕਤ ਸਮਾਗਮ ਵਿੱਚ ਬੁੱਧੀਜੀਵੀ ਵਰਗ ਦਾ ਪਹੁੰਚਣਾ ਅਤਿ ਜ਼ਰੂਰੀ ਹੈ। ਉਪਰੰਤ ਵਰਕਰਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਬਸਪਾ ਆਗੂ ਅਤੇ ਐਨ ਆਰ ਆਈ ਯੂ ਕੇ ਗੁਰਦਿਆਲ ਬੋਧ, ਸਾਈਂ ਪਿੱਪਲ ਸ਼ਾਹ ਜੀ ਭਰੋ ਮਜਾਰਾ ਪ੍ਰਧਾਨ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ, ਪਰਮਜੀਤ ਕੌਰ ਬਲਾਕ ਪ੍ਰਧਾਨ ਮਹਿਲਾ ਵਿੰਗ ਬਸਪਾ, ਧਰਮਪਾਲ ਤਲਵੰਡੀ, ਕੁਲਦੀਪ ਪੰਚ ਬਹਿਰਾਮ ਜ਼ਿਲ੍ਹਾ ਬੀ ਵੀ ਐਫ਼ ਕਨਵੀਨਰ, ਚਰਨਜੀਤ ਮੰਢਾਲੀ, ਦਰਸ਼ਨ ਬਹਿਰਾਮ ਸਰਕਲ ਪ੍ਰਧਾਨ ਬਹਿਰਾਮ,ਚਮਨ ਲਾਲ ਕਲਸੀ, ਬਾਮਸੇਫ ਆਗੂ ਮਲਕੀਅਤ ਮੰਢਾਲੀ, ਕੇਵਲ ਕ੍ਰਿਸ਼ਨ, ਰੌਸ਼ਨ ਲਾਲ ਛੋਕਰਾ, ਤੀਰਥ ਕਲਸੀ ਬਹਿਰਾਮ,ਸਿੱਵ ਦਿਆਲ ਭੁੱਟਾ,ਡਾ ਊਧਮ ਕਟਾਰੀਆ ਭਰੋਲੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖੇਡਾਂ ਨਾਲ਼ ਆਪਸੀ ਪਿਆਰ ਵੱਧਦਾ ਹੈ ਅਤੇ ਸੇਹਤ ਤੰਦਰੁਸਤ ਰਹਿੰਦੀ ਹੈ –ਡਾ ਨਛੱਤਰ ਪਾਲ ਐਮ ਐਲ ਏ
Next articleਬਸਪਾ ਦੇ ਯੋਧੇ ਨੂੰ ਪਹਿਲੀ ਬਰਸੀ ਮੌਕੇ ਬਸਪਾ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ