ਖੇਡਾਂ ਨਾਲ਼ ਆਪਸੀ ਪਿਆਰ ਵੱਧਦਾ ਹੈ ਅਤੇ ਸੇਹਤ ਤੰਦਰੁਸਤ ਰਹਿੰਦੀ ਹੈ –ਡਾ ਨਛੱਤਰ ਪਾਲ ਐਮ ਐਲ ਏ

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਕਾਹਮਾ ਵਿਖੇ ਵਿਲੇਜ਼ ਯੂਥ ਕਲੱਬ ਵਲੋਂ 59 ਵਾਂ ਸ਼ਹੀਦੀ ਫੁੱਟਵਾਲ ਟੂਰਨਾਮੈਂਟ ਕਾਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵੱਜੋ ਸ਼ਾਮਿਲ ਹੋ ਕੇ ਇਨਾਮਾ ਦੀ ਵੰਡ ਕੀਤੀ ਗਈ ਤੇ ਫੂੱਟਵਾਲ ਟੂਰਨਾਮੈਂਟ ਕਰਵਾਉਣ ਤੇ ਸਮੂਹ ਪਿੰਡ ਵਾਸੀਆ ਤੇ NRI ਵੀਰਾਂ ਦਾ ਧੰਨਵਾਦ ਕੀਤਾ ਜਿਸ ਮੈਚ ਵਿੱਚ ਬਹੁਤ ਹੀ ਪਿਆਰ ਨਾਲ ਬੈਠ ਕੇ ਦੋ ਮੈਚ ਦੇਖਣ ਨੂੰ ਮਿਲੇ ਪਹਿਲਾਂ ਮੈਚ ਕਾਹਮਾ ਅਤੇ ਭੂਤਾਂ ਵਿਚਕਾਰ ਹੋਇਆ ਜਿਨ੍ਹਾਂ ਟੀਮਾਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋਨਾਂ ਪਿੰਡਾ ਦੀਆਂ ਟੀਮਾਂ ਇੰਨੀਆਂ ਸੋਹਣੀਆਂ ਖੇਡ ਖੇਡਦੀਆਂ ਸਨ ਕਿ ਦੋਵੇਂ ਟੀਮਾਂ ਵਿਚਕਾਰ ਪਲੰਟੀ ਤੇ ਫ਼ੈਸਲਾ ਹੋਇਆ, ਭੂਤਾਂ ਪਿੰਡ ਦੀ ਟੀਮ ਜੇਤੂ ਹੋਈ। ਬਾਅਦ ਵਿੱਚ ਲਵਲੀ ਯੂਨੀਵਰਸਿਟੀ ਜਲੰਧਰ ਫੁੱਟਬਾਲ ਦੀ ਟੀਮ ਅਤੇ ਡੀਏ ਵੀ ਯੂਨੀਵਰਸਿਟੀ ਫਗਵਾੜਾ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ,ਮੈਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਖੇਡਿਆ ਗਿਆ। ਦੋਵੇਂ ਟੀਮਾਂ ਦੇ ਪਲੇਅਰ ਇੱਕ ਦੂਜੇ ਤੋਂ ਵਧੀਆ ਸਨ।ਡੀ ਏ ਵੀ ਫਗਵਾੜਾ ਦੀ ਟੀਮ ਨੇ ਇੱਕ ਗੋਲ ਨਾਲ ਜੇਤੂ ਹੋਈ।ਪਰ ਪ੍ਰਦਰਸ਼ਨ ਦੋਵੇਂ ਟੀਮਾਂ ਨੇ ਬਹੁਤ ਵਧੀਆ ਕੀਤਾ।ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ ਨੇ ਜਾਣ ਪਛਾਣ ਕੀਤੀ ਅਤੇ ਇਨਾਮਾਂ ਦੀ ਵੰਡ ਕਰਕੇ ਚੰਨ ਚਾਂਦ ਲਗਾਏ। ਇਸ ਮੌਕੇ ਤੇ ਦਰਸ਼ਕ ਵੀਰਾਂ, ਭਰਾਵਾਂ, ਬਜ਼ੁਰਗਾਂ, ਨੌਜਵਾਨਾ ਅਤੇ ਬੱਚਿਆਂ ਦਾ ਖ਼ਾਸ ਕਰਕੇ ਵੱਡੀ ਗਿਣਤੀ ਵਿੱਚ ਮੈਚ ਦੇਖਣ ਆਏ ਹੋਏ ਸਨ। ਪਿੰਡ ਕਾਹਮਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਦਰਸ਼ਕਾਂ ਲਈ ਲੰਗਰ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ ਅਤੇ ਟੋਕਨ ਰਾਹੀਂ ਸਾਇਕਲ ਦੀ ਵੰਡ ਵੀ ਕੀਤੀ ਗਈ। ਪਿੰਡ ਕਾਹਮਾ ਦੀ ਪੰਚਾਇਤ ਵੱਲੋਂ, ਪ੍ਰਬੰਧਕ ਕਮੇਟੀ ਅਤੇ ਐਨ ਆਰ ਆਈ ਵੱਲੋਂ ਹਰ ਇੱਕ ਟੀਮਾਂ ਲਈ ਪ੍ਰਬੰਧ ਕੀਤਾ ਗਿਆ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਲਰ ਸਿਸਟਮ ਲਈ 50000 ਰੁਪਏ ਯੋਗਦਾਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਲਈ ਦਿੱਤਾ
Next articleਬਸਪਾ ਵੱਲੋਂ ਸੂਬਾ ਪੱਧਰੀ ਬੁੱਧੀਜੀਵੀ ਸਮਾਗਮ 8 ਦਸੰਬਰ ਨੂੰ ਜਲੰਧਰ ਵਿੱਚ ਹੋਵੇਗਾ।