(ਸਮਾਜ ਵੀਕਲੀ)
ਅੱਜ ਮੇਰੇ ਨਾਲ਼ ਯਾਦਾਂ
ਆਣ ਕੇ ਨੇ ਜੁੜੀਆਂ
ਪਿੰਡੋ ਬਾਹਰ ਨਾ ਪੜ੍ਹਨ
ਜਾਣ ਦਿੰਦੇ ਸੀ ਕੁੜੀਆਂ
ਦਿਲ ਕਰ ਵੱਡੇ ਮਾਪੇ
ਥੋੜਾ ਸੋਚ ਬਦਲਾਉਂਦੇ ਨੇ
ਹੁਣ ਦੂਰ ਚੰਡੀਗੜ ਤੱਕ
ਧੀਆਂ ਨੂੰ ਪੜਾਉਂਦੇ ਨੇ
ਬਾਪੂ ਦੀ ਆਸ ਉੱਤੇ
ਧੀਏ ਸੋਹਣੇ ਕੋਕੇ ਜੜਦੀ
ਬੇਬੇ ਤਾਂ ਵਿਚਾਰੀ ਭੈੜੇ
ਮਹੌਲ ਕੋਲ਼ੋਂ ਡਰਦੀ
ਜੱਗ ਉੱਤੇ ਆਉਣ ਦਾ
ਤੂੰ ਪਾਈ ਧੀਏ ਮੁੱਲ ਨੀ
ਮਿਲ ਜਾਵੇ ਤੈਨੂੰ ਦੇਖ਼
ਕਈ ਕੁੜੀਆਂ ਨੂੰ ਖੁੱਲ ਨੀ
ਕਰੀਂ ਤੂੰ ਪੜਾਈ ਧੀਏ
ਰਤਾ ਵੀ ਤੂੰ ਡੋਲੀ ਨਾ
ਖੂਨ ਆਪਣਾ ਵਹਾ ਦੂੰਗਾ
ਪੱਗ ਪੈਰਾਂ ਵਿੱਚ ਰੋਲੀ ਨਾ
ਕਰਮਜੀਤ ਈਲਵਾਲੀਏ ਨੂੰ ਉਦੋਂ
ਚਾਅ ਬੜਾ ਈ ਤਾਂ ਚੜਦਾ
ਜੱਜ ਬਣੇ ਕਿਸੇ ਦੀ
ਅਖ਼ਬਾਰ ਵਿੱਚ ਵਿੱਚ ਪੜ੍ਹਦਾ
ਕਰਮਜੀਤ ਸਿੰਘ ਈਲਵਾਲ