ਪਾਲੀ ਦੇਤਵਾਲੀਏ ਦਾ ਨਵਾਂ ਗੀਤ ‘ਆਖਰ ਤੁਰ ਜਾਣਾ’ ਡੀ. ਡੀ. ਪੰਜਾਬੀ ਤੇ ਅੱਜ

ਲੁਧਿਆਣਾ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਸ਼ੋਮਣੀ ਗਾਇਕ ਪਾਲੀ ਦੇਤਵਾਲੀਆ ਪਿਛਲੇ ਲੰਬੇ ਅਰਸੇ ਤੋਂ ਆਪਣੇ ਸਾਫ਼ ਸੁਥਰੇ ਅਤੇ ਪ੍ਰੀਵਾਰਿਕ ਗੀਤਾਂ  ਕਰਕੇ ਦੇਸ਼ ਵਿਦੇਸ਼ ਵਿੱਚ ਵੱਸਦੇ ਸਰੋਤਿਆਂ ਦੇ ਦਿਲਾਂ ਉੱਤੇ ਛਾਇਆ ਹੋਇਆ ਹੈ। ਬੇਸ਼ੱਕ ਉਸ ਦੇ ਆਪਣੇ ਗੀਤ ਪੰਜਾਬੀ ਦੇ ਲਗਭਗ ਸਾਰੇ ਵੱਡੇ ਫਨਕਾਰਾਂ ਨੇ ਗਾਏ ਹਨ। ਪਰ ਪਾਲੀ ਨੇ ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਬਾਅਦ ਆਪਣੇ ਲਿਖੇ ਗੀਤਾਂ ਦੇ ਨਾਲ ਨਾਲ ਪੰਜਾਬੀ ਦੇ ਦਰਜਨਾਂ ਗੀਤਕਾਰਾਂ ਦੇ ਗੀਤ ਗਾਏ ਹਨ। ਏਸੇ ਲੜੀ ਨੂੰ ਅੱਗੇ ਤੋਰਦੇ ਜਸਵੀਰ ਭਲੂਰੀਏ ਲਿਖਿਆ ਗੀਤ ‘ਆਖਰ ਤੁਰ ਜਾਣਾ’ ਜੋ ਕਿ ਜ਼ਿੰਦਗੀ ਦੀ ਅਟੱਲ ਸਚਾਈ ਹੈ, ਅੱਜ 28 ਨਵੰਬਰ ਦਿਨ ਵੀਰਵਾਰ ਰਾਤ 8 ਵਜੇ ਡੀ. ਡੀ. ਪੰਜਾਬੀ ਦੇ ਹਰਮਨ ਪਿਆਰੇ ਪ੍ਰੋਗਰਾਮ ਛਣਕਾਰ ਵਿੱਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਫ਼ੋਨ ਖ਼ਜ਼ਾਨਾ
Next articleਭਾਰਤ ਸਰਕਾਰ ਦੇ ਵੱਡੇ ਅਫਸਰਾਂ ਦੇ ਨਾਂ ਹੇਠ ਆ ਰਹੀਆਂ ਫਰਜ਼ੀ ਕਾਂਲਾਂ ਤੋਂ ਸੁਚੇਤ ਰਹਿਣ ਦੀ ਲੋੜ-ਕੁਲਦੀਪ ਕੌਰ ਚੱਠਾ