ਗੋਡਿਆਂ, ਜੋੜਾਂ ਦੇ ਦਰਦ ਬਾਰੇ
ਵੈਦ ਬਲਵਿੰਦਰ ਸਿੰਘ ਢਿੱਲੋਂ
(ਸਮਾਜ ਵੀਕਲੀ) ਮੈਨੂੰ ਕੱਲ੍ਹ ਹੀ ਇੱਕ ਵੀਰ ਦਾ ਮੈਸਜ ਆਇਆ। ਉਹਨਾਂ ਕਿਹਾ, ਕਿ ਵੈਦ ਜੀ ਆਹ ਜਿਹੜਾ ਗੋਡੇ ਬਦਲਣ ਦਾ ਰਿਵਾਜ ਚੱਲ ਰਿਹਾ, ਕੋਈ ਕਹਿੰਦਾ ਗੈਪ ਪੈ ਗਿਆ। ਕੋਈ ਕਹਿੰਦਾ ਗ੍ਰੀਸ ਮੁੱਕ ਗਿਆ। ਕੀ ਕਾਰਨ ਹੈ?
ਅਸਲ ਵਿੱਚ ਤੁਹਾਡੀ ਆਪਣੀ ਅਲਗਰਜ਼ੀ, ਡਾਕਟਰਾਂ ਦੀ ਲੁੱਟ ਦਾ ਸਾਧਨ ਬਣੀ ਹੋਈ ਹੈ। ਹੋਰ ਕੋਈ ਗੱਲ ਨਹੀਂ। ਅਸੀਂ ਤਾਂ ਬਚਪਨ ਤੋਂ ਲੈਕੇ ਅੱਜ ਤੋਂ ਵੀਹ ਸਾਲ ਪਹਿਲਾਂ ਤੱਕ ਇਸ ਬਾਰੇ ਕੁਛ ਸੁਣਿਆ ਨਹੀਂ ਸੀ। ਅੱਜ ਚਾਲੀ ਸਾਲ ਦੀ ਉਮਰ ਵਿੱਚ ਲੋਕ ਗੋਡੇ ਅਤੇ ਚੂਲੇ ਬਦਲਾ ਰਹੇ ਨੇ।
ਕਾਰਨ ਇਹ ਹੈ ਕਿ ਅਸੀਂ ਫੋਕੀ ਲਿਫਾਫੇਬਾਜ਼ੀ ਵਿਚ ਫਸਕੇ ਸਰੀਰ ਦੀ ਬਾਹਰੀ ਦਿੱਖ ਤਾਂ ਚਮਕਾਉਣ ਲੱਗ ਪਏ। ਪਰ ਸਰੀਰ ਦੀਆਂ ਅਸਲ ਜਰੂਰਤਾਂ ਪੂਰੀਆਂ ਨਹੀਂ ਕਰ ਰਹੇ। ਪਹਿਲਾਂ ਸਾਡੇ ਸਿਆਣੀ ਉਮਰ ਦੇ ਲੋਕ ਨਹਾਉਣ ਤੋਂ ਪਹਿਲਾਂ ਜਾ ਬਾਅਦ ਵਿੱਚ ਸਰੀਰ ਤੇ ਸਰੋਂ ਦੇ ਤੇਲ ਦੀ ਮਾਲਿਸ਼ ਤਕਰੀਬਨ ਹਫਤੇ ਵਿਚ ਇੱਕ ਵਾਰ ਅੱਧਾ ਘੰਟਾ ਜਰੂਰ ਕਰਦੇ ਸਨ।
ਕੀ ਅੱਜ ਕੋਈ ਦੇਖਿਆ, ਜਿਸਨੇ ਸਰੀਰ ਦੀ ਮਾਲਿਸ਼ ਲਈ ਦਸ ਮਿੰਟ ਦਿੱਤੇ ਹੋਣ? ਫਿਰ ਖੁਸ਼ਕੀ ਹੀ ਵਧਣੀ ਹੈ। ਕਿਉਂਕਿ ਸਰੀਰ ਨੂੰ, ਗੋਡਿਆਂ ਨੂੰ, ਚੂਲੇ ਨੂੰ, ਜੌੜਾ ਨੂੰ ਜੇਕਰ ਸਰੋਂ ਦਾ ਤੇਲ ਨਹੀਂ ਦਿਉਗੇ ਤਾਂ ਗ਼ੈਪ ਵੀ ਪਵੇਗਾ ਤੇ ਜਦ ਮਿੱਝ ਨਹੀਂ ਬਣੇਗੀ ਤਾਂ ਗ੍ਰੀਸ ਖਤਮ ਹੋਵੇਗਾ। ਕਿਉਂਕਿ ਸਰੋਂ ਦਾ ਤੇਲ ਸਾਰੇ ਤੇਲਾਂ ਵਿਚੋਂ ਜਿਆਦਾ ਐਂਟੀਬਾਇਓਟਿਕ ਹੈ। ਪਰ ਸਾਡੀ ਨਵੀਂ ਪੀੜ੍ਹੀ ਨੂੰ ਤਾਂ ਇਸ ਵਿਚੋਂ ਸਮੈੱਲ ਆਉਂਦੀ ਹੈ। ਅੱਜ ਤੁਸੀਂ ਵੀਹ ਘਰਾਂ ਦੇ ਬਾਥਰੂਮ ਫਰੋਲ ਕੇ ਦੇਖ ਲਵੋ, ਮਸਾਂ ਦੋ ਜਗ੍ਹਾ ਸਰੋਂ ਦਾ ਤੇਲ ਮਿਲੇਗਾ।
ਇਸਦਾ ਇਲਾਜ
ਵੈਸੇ ਤਾਂ ਜਦ ਆਪਣੀ ਅਲਗਰਜ਼ੀ ਨਾਲ ਜਦ ਬਿਮਾਰੀ ਹੀ ਇੰਨੀ ਵਧਾ ਲੈਂਦੇ ਹਾਂ, ਤਨਪਿਛਲੇ ਚਾਲੀ ਸਾਲ ਦੀ ਕੀਤੀ ਅਲਗਰਜ਼ੀ ਕੋਈ ਦਸ ਦਿਨ ਵਿਚ ਤਾਂ ਠੀਕ ਨਹੀਂ ਹੋਵੇਗੀ। ਵੈਸੇ ਵੀ ਭਾਰਤੀ ਮੌਸਮ ਅਨੁਸਾਰ ਤਾਂ ਸਰੀਰ ਤੇ ਇਹੋ ਜਿਹੀ ਬਿਮਾਰੀ ਦੀ ਹਾਲਤ ਵਿੱਚ ਮਾਲਿਸ਼ ਕਰਨ ਲਈ ਸਿਰਫ ਦੋ ਮਹੀਨੇ ਬਚਦੇ ਇੱਕ ਅੱਸੂ ਦਾ ਮਹੀਨਾ ਤੇ ਦੂਸਰਾ ਮੱਘਰ ਦਾ ਮਹੀਨਾ। ਬਾਕੀ ਆਮ ਮਾਲਿਸ਼ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਜੇਕਰ ਪਿੱਛੇ ਥੋੜਾ ਧਿਆਨ ਦਿਉਗੇ, ਤਾਂ ਸਾਡੇ ਬਜੁਰਗ ਇਹਨਾ ਹੀ ਮਹੀਨਿਆਂ ਵਿਚ ਧੁੱਪ ਵਿਚ ਬੈਠ ਕੇ ਸਰੀਰ ਦੀ ਮਾਲਿਸ਼ ਕਰਦੇ ਸਨ। ਕਿਉਂਕਿ ਇਹਨਾ ਮਹੀਨਿਆਂ ਵਿਚਮੋਸਮ ਬਿਲਕੁਲ ਅਨੁਕੂਲ ਹੁੰਦਾ ਹੈ। ਕਿਉਂਕਿ, ਖੁੱਲ੍ਹੀ ਮਾਲਿਸ਼ ਲਈ ਨਾ ਤਾਂ ਮੌਸਮ ਵਿਚ ਜਿਆਦਾ ਨਮੀ ਤੇ ਨਾ ਹੀ ਜਿਆਦਾ ਖੁਸ਼ਕੀ ਹੋਣੀ ਚਾਹੀਦੀ ਹੈ।
ਤੇਲ ਬਣਾਉਣ ਦਾ ਤਰੀਕਾ।
250ਮਿਲੀ ਲਿਟਰ ਸਰੋਂ ਦਾ ਤੇਲ
40 ਪੋਥੀਆਂ, ਤੁਰੀਆਂ, ਕਲੀਆਂ ਜਾ ਗੰਢਿਆਂ ਛਿੱਲਿਆ ਹੋਇਆ ਲਸਣ।
ਇੱਕ ਚੁਟਕੀ ਨਮਕ
ਇਹਨਾਂ ਨੂੰ ਫਰਾਈ ਪੈੱਨ ਵਿੱਚ ਪਾਕੇ ਅੱਗ ਤੇ ਉਦੋਂ ਤੱਕ ਕਾੜੋ ਜਦ ਤੱਕ ਲਸਣ ਕਾਲਾ ਨਾ ਹੋ ਜਾਵੇ। ਫਿਰ ਇਸਨੂੰ ਛਾਣ ਕੇ ਸ਼ੀਸ਼ੀ ਵਿਚ ਭਰ ਲਵੋ।
ਇਸਦੀ ਮਾਲਿਸ਼ ਪੋਲੇ ਪੋਲੇ ਕਰਨੀ ਹੈ। ਤਾਂ ਕਿ ਤੇਲ ਸਰੀਰ ਦੇ ਅੰਦਰ ਰਚੇ ਤੇ ਅੰਦਰਲਾ ਰੇਸ਼ਾ ਤੇਲ ਦੀ ਬਦੌਲਤ ਬਾਹਰ ਨਿਕਲ ਆਵੇ।
ਇਸਨਾਲ ਦੋ ਫਾਇਦੇ ਹੋਣਗੇ। ਇੱਕ ਰੇਸ਼ਾ ਖਤਮ ਹੋਵੇਗਾ ਤੇ ਦੂਸਰਾ ਗ੍ਰੀਸ ਬਣਨ ਲੱਗੇਗੀ।
ਮੇਰਾ ਦਾਅਵਾ ਹੈ, ਕਿ ਜਿਸਨੇ ਇਹ ਮਾਲਿਸ਼ ਮੱਘਰ ਜਾ ਅੱਸੂ ਦੇ ਮਹੀਨੇ ਇੱਕ ਮਹੀਨਾ ਕਰ ਲਈ। ਉਹ ਹੋਰ ਭਾਵੇਂ ਕੁਛ ਕਰੇ, ਪਰ ਗੋਡੇ ਬਦਲਣ ਦਾ ਜਾ ਚੂਲਾ ਬਦਲਣ ਦਾ ਕਦੇ ਨਾਮ ਵੀ ਨਹੀਂ ਲਵੇਗਾ।
ਮੈਂ ਇਹ ਇੱਕ ਨਹੀਂ ਸੈਂਕੜੇ ਲੋਕਾਂ ਤੇ ਕਰਕੇ ਦਿਖਾਇਆ ਹੈ। ਹੋ ਸਕਦਾ, ਕੁਛ ਲੋਕ ਕੁਮੈਂਟਾਂ ਵਿਚ ਵੀ ਇਸਦਾ ਹੋਇਆ ਫਾਇਦਾ ਦੱਸ ਦੇਣ। ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਹੁੰਦਾ।
ਬਾਕੀ ਕੋਈ ਜਿਆਦਾ ਤਕਲੀਫ਼ ਵਿਚ ਹੈ। ਤਾਂ ਉਹ ਮੈਥੋਂ ਦਵਾਈ ਲਿਖਵਾ ਸਕਦਾ ਹੈ।
ਵੈਦ ਬਲਵਿੰਦਰ ਸਿੰਘ ਢਿੱਲੋਂ
+14312932265
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly