ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਖਾਲਸਾ ਗਲੋਬਲ ਰੀਚ ਫਾਂਊਂਡੇਸ਼ਨ (ਯੂ.ਐੱਸ) ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ.ਟੀ.ਰੋਡ , ਅੰਮ੍ਰਿਤਸਰ ਵੱਲੋਂ ਪੰਜਾਬੀ ਭਾਸ਼ਾ ਰਤਨ ਪੁਰਸਕਾਰ ਨਾਲ਼ ਨਿਵਾਜਿਆ ਗਿਆ। ਇਸ ਅਵਾਰਡ ਵਿੱਚ ਸਨਮਾਨ ਪੱਤਰ, ਸਰਟੀਫੀਕੇਟ, ਟਰਾਫੀ, ਦੁਸ਼ਾਲਾ ਅਤੇ 10,000 ਰੁਪਏ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ।ਪੰਜਾਬੀ ਮਾਂ ਬੋਲੀ ਲਈ ਕੰਮ ਕਰਨ ਵਾਲ਼ੀਆਂ ਸਖ਼ਸ਼ੀਅਤਾਂ ਵਿੱਚੋਂ ਗਰੇਵਾਲ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ।ਡਾਕਟਰ ਸਰਬਜੀਤ ਸਿੰਘ ਕੋਆਰਡੀਨੇਟਰ ਖਾਲਸਾ ਗਲੋਬਲ ਰੀਚ ਫਾਊਂਡੇਸ਼ਨ (ਯੂ.ਐੱਸ.), ਡਾ: ਖ਼ੁਸ਼ਵਿੰਦਰ ਕੁਮਾਰ ਨਾਹਨ ਪ੍ਰਿੰਸੀਪਲ ਖਾਲਸਾ ਆਫ਼ ਐਜੂਕੇਸ਼ਨ ਆਦਿ ਸਖ਼ਸ਼ੀਅਤਾਂ ਨੇ ਪੁਰਸਕਾਰ ਆਪਣੇ ਕਰ-ਕਮਲਾਂ ਨਾਲ਼ ਪ੍ਰਦਾਨ ਕੀਤਾ।
ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਵਿਖੇ ਪੰਜਾਬੀ ਮਾਸਟਰ ਵਜੋਂ ਸੇਵਾਵਾਂ ਨਿਭਾ ਰਹੇ ਕਰਮਜੀਤ ਸਿੰਘ ਗਰੇਵਾਲ ਨੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨਾਲ਼ ਜੋੜਨ ਲਈ ਬੱਚਿਆਂ ਨਾਲ਼ ਰਲ਼ ਕੇ 800 ਵੀਡੀਓ ਤਿਆਰ ਕੀਤੇ ਹਨ। ਇਨ੍ਹਾਂ ਦੇ ਯੂਟਿਊਬ ਅਤੇ ਹੋਰ ਸਾਈਟਾਂ ਤੇ 80 ਲੱਖ ਤੱਕ ਵਿਊ ਹਨ। ਪੰਜਾਬੀ ਪੜ੍ਹਾਉਣ ਲਈ ਨਵੀਆਂ ਵਿਧੀਆਂ ਜਿਵੇਂ ਗਾ ਕੇ ਪੜ੍ਹਾਉਣਾ, ਕਿਊ ਆਰ ਕੋਡ, ਅਗਮੈਂਟਿਡ ਰਿਐਲਟੀ, ਪਾਠ ਪੁਸਤਕਾਂ ਵਿੱਚ ਸ਼ਾਮਲ ਗੀਤਾਂ ਦੇ ਆਡੀਓ/ਵੀਡੀਓ ਸਟੂਡੀਓ, ਗੂਗਲ ਪੇਪਰ ਅਦਿ ਤਿਆਰ ਕੀਤੇ ਹਨ। ਬਾਲ ਸਾਹਿਤ ਦੀਆਂ 10 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਛੱਤੀਸਗੜ੍ਹ ਦੇ ਵਿਦਿਆਰਥੀਆਂ ਨਾਲ਼ ਮਿਲ ਕੇ ਸਿੱਖਿਆ ਬਾਰੇ ਵੀਡੀਓ ਬਣਾਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ.ਬੀ.ਐੱਸ.ਈ. ਦੀਆਂ ਪਾਠ ਪੁਸਤਕਾਂ ਵਿੱਚ ਰਚਨਾਵਾਂ ਸ਼ਾਮਲ ਹਨ।
ਇਸ ਤੋਂ ਪਹਿਲਾਂ ਇਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਅਧਿਆਪਕ ਰਾਸ਼ਟਰੀ ਪੁਰਸਕਾਰ, ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ, ਇਨ੍ਹਾਂ ਦੇ ਲਿਖੇ ਗੀਤ ‘ਲੋਰੀ’ ਨੂੰ ਭਾਰਤ ਸਰਕਾਰ ਵੱਲੋਂ ਸਵਾ ਲੱਖ ਰੁਪਏ ਦਾ ਪਹਿਲਾ ਇਨਾਮ, ਪਹਿਲੀ ਬਾਲ ਗੀਤ ਪੁਸਤਕ “ਛੱਡ ਕੇ ਸਕੂਲ ਮੈਨੂੰ ਆ” ਨੂੰ ਸਾਹਿਤ ਅਕਾਦਮੀ ਵੱਲੋਂ ਸਰਵੋਤਮ ਬਾਲ ਪੁਸਤਕ ਪੁਰਸਕਾਰ, ਪੰਜਾਬੀ ਵਰਨਮਾਲ਼ਾ ਵੀਡੀਓ ਨੂੰ ਅਮੈਰੀਕਨ ਇੰਡੀਆ ਫਾਊਂਡੇਸ਼ਨ ਟ੍ਰਸਟ ਵੱਲੋਂ ਪਹਿਲਾ ਇਨਾਮ, ਟੀਚਰ ਫੈਸਟ ਦੌਰਾਨ ਦੋ ਰਾਜ ਪੱਧਰੀ ਪੁਰਸਕਾਰ ਵੀ ਮਿਲੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly