ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ- 2024 ਸੀਜਨ 3’ ਦੇ ਤਹਿਤ ਲੈਮਰਿਨ ਟੈਂਕ ਯੂਨੀਵਰਸਿਟੀ ਬਲਾਚੌਰ ਵਿਖੇ ਚੱਲ ਰਹੇ ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ਦੇ ਅੱਜ ਚੌਥੇ ਦਿਨ ਬਾਕਸਿੰਗ ਲੜਕੀਆਂ-1 ਦੇ ਟੂਰਨਾਮੈਂਟ ਸਮਾਪਤ ਹੋ ਗਏ ਅਤੇ ਕੱਲ੍ਹ ਮਿਤੀ 20-11-2024 ਬੁੱਧਵਾਰ ਤੋਂ ਬਾਕਸਿੰਗ ਲੜਕਿਆਂ ਦੇ ਸਾਰੇ ਉਮਰ ਵਰਗਾਂ ਮੁਕਾਬਲੇ ਦੇ ਸ਼ੁਰੂ ਹੋਣਗੇ, ਜੋ ਕਿ 24-11-2024 ਤੱਕ ਚੱਲਣਗੇ। ਅੱਜ ਬਾਕਸਿੰਗ ਲੜਕਿਆਂ ਦੀਆਂ ਟੀਮਾਂ ਲੋਮਰਿਨ ਟੈਂਕ ਸਕਿੱਲ ਯੂਨੀਵਰਸਿਟੀ ਬਲਾਚੌਰ ਵਿਚ ਪਹੁੰਚ ਗਈਆਂ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਸਾਰੇ ਜਿਲ੍ਹਿਆਂ ਤੋਂ ਖਿਡਾਰੀ ਭਾਗ ਲੈ ਰਹੇ ਹਨ।ਰਾਜ ਪੱਧਰੀ ਬਾਕਸਿੰਗ (ਲੜਕੀਆ) ਦੇ ਅੱਜ ਆਖ਼ਰੀ ਦਿਨ ਦੇ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ ਵੱਲੋਂ ਦੱਸਿਆ ਗਿਆ ਕਿ ਉਮਰ ਵਰਗ 21 ਵਿਚ ਭਾਰ ਵਰਗ 57-60 ਕਿਲੋ ਵਿਚ ਸਫੀਆ ਜ਼ਿਲ੍ਹਾ ਮਲੇਰਕੋਟਲਾ ਨੇ ਪਹਿਲਾ, ਸੁਖਮਨਜੀਤ ਜ਼ਿਲ੍ਹਾ ਗੁਰਦਾਸਪੁਰ ਨੇ ਦੂਜਾ ਅਤੇ ਚਾਹਤ ਜ਼ਿਲ੍ਹਾ ਫਿਰੋਜਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 60-63 ਕਿਲੋ ਵਿੱਚ ਨਵਜੋਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਪਹਿਲਾ ਅਤੇ ਪ੍ਰਭਜੋਤ ਜ਼ਿਲ੍ਹਾ ਫਿਰੋਜ਼ਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 66-70 ਕਿਲੋ ਵਿੱਚ ਮਨਮੀਤ ਕੌਰ ਜ਼ਿਲ੍ਹਾ ਪਠਾਨਕੋਟ ਨੇ ਪਹਿਲਾ ਅਤੇ ਜਸਲੀਨ ਜ਼ਿਲ੍ਹਾ ਮਾਲੇਰਕੋਟਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਭਾਰ ਵਰਗ 81 ਕਿਲੋ ਵਿਚ ਮਨਕੀਰਤ ਜ਼ਿਲ੍ਹਾ ਬਠਿੰਡਾ ਨੇ ਪਹਿਲਾ ਅਤੇ ਉਮੇਸ਼ ਬਜਾਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਰਾਮ ਮੇਅਰ ਸਹਾਇਕ ਡਾਇਰੈਕਟਰ ਸਪੋਰਟਸ ਲੈਮਰਿਨ ਟੈਂਕ ਸਕਿੱਲ ਯੂਨੀਵਰਸਿਟੀ, ਰੀਤੂ ਰਾਣਾਵਤ ਡਾਇਰੈਕਟਰ ਡੀ.ਐਲ.ਡਬਲਯੂ, ਕਨਵੀਨਰ ਮੁਹੰਮਦ ਹਬੀਬ ਬਾਕਸਿੰਗ ਕੋਚ, ਹਰਦੀਪ ਸਿੰਘ ਕੇ- ਕਨਵੀਨਰ, ਹਰਪ੍ਰੀਤ ਸਿੰਘ ਬਾਕਸਿੰਗ ਕੋਚ, ਮਲਕੀਤ ਸਿੰਘ ਅਬਲੈਟਿਕਸ ਕੋਚ, ਮਿਸ ਨਵਪ੍ਰੀਤ ਕੌਰ ਅਥਲੈਟਿਕਸ ਕੋਚ, ਜਸਵਿੰਦਰ ਸਿੰਘ ਫੁੱਟਬਾਲ ਕੋਚ, ਜਸਕਰਨ ਕੌਰ ਕਬੱਡੀ ਕੋਚ ਤੋਂ ਇਲਾਵਾ ਵੱਡੀ ਗਿਣਤੀ ਵਿਚ ਖਿਡਾਰਨਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly