ਡਿਪਟੀ ਸੀ ਪੀ ਓ ਸ਼੍ਰੀ ਐਸ. ਪੀ ਮੰਡਲ ਅਤੇ ਅੰਬੇਡਕਰ ਸੋਸਾਇਟੀ ਦੇ ਜਨਰਲ ਸਕੱਤਰ, ਧਰਮ ਪਾਲ ਪੈਂਥਰ ਸਨਮਾਨਿਤ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ)– ਸੰਘਰਾ ਵੈਲਫੇਅਰ ਐਸੋਸੀਏਸ਼ਨ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਧਰਤੀ ਪੁੱਤਰ ਭਗਵਾਨ ਬਿਰਸਾ ਮੁੰਡਾ ਜੀ ਦਾ 149ਵਾਂ ਜਨਮ ਦਿਵਸ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ, ਡਿਪਟੀ ਸੀ ਪੀ ਓ ਸ਼੍ਰੀ ਐਸ.ਪੀ ਮੰਡਲ, ਸੰਘਰਾ ਦੇ ਸੰਸਥਾਪਕ ਸ਼੍ਰੀਮਤੀ ਬਿਬਆਨਾ ਏਕਾ, ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰਜਿ. ਰੇਲ ਕੋਚ ਫ਼ੈਕਟਰੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ, ਬਾਮਸੇਫ ਦੇ ਪ੍ਰਧਾਨ ਅਤਰਵੀਰ ਸਿੰਘ, ਓਬੀਸੀ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਅਰਵਿੰਦ ਪ੍ਰਸ਼ਾਦ, ਐਸਸੀ/ਐਸਟੀ ਐਸੋਸੀਏਸ਼ਨ ਦੇ ਜ਼ੋਨਲ ਸਕੱਤਰ ਆਰ. ਸੀ. ਮੀਨਾ ਅਤੇ ਕਾਰਜਕਾਰੀ ਪ੍ਰਧਾਨ ਸੋਹਨ ਬੈਠਾ ਨੇ ਸਾਂਝੇ ਤੌਰ ਤੇ ਕੀਤੀ | ਪ੍ਰਧਾਨਗੀ ਮੰਡਲ ਵੱਲੋਂ ਭਗਵਾਨ ਬਿਰਸਾ ਮੁੰਡਾ ਦੀ ਤਸਵੀਰ ’ਤੇ ਫੁੱਲਾਂ ਦੀ ਮਾਲਾ ਭੇਂਟ ਕੀਤੀਆਂ ਗਈਆਂ | ਸਮਾਗਮ ਦੀ ਸ਼ੁਰੂਆਤ ਮੈਡਮ ਬਿਮਲਾ ਪ੍ਰਭਾ ਬਰਾਲਾ ਅਤੇ ਉਨ੍ਹਾਂ ਦੀ ਟੀਮ ਨੇ ਬਿਰਸਾ ਮੁੰਡਾ ਜੀ ਦੇ ਜੀਵਨ ਨਾਲ ਸਬੰਧਤ ਇਨਕਲਾਬੀ ਗੀਤ ਗਾ ਕੇ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਅਲਬੀਸ਼ ਕਸ਼ਯਪ ਅਤੇ ਮੋਕੇਸ਼ ਕੁਮਾਰ ਸੋਏ ਨੇ ਬਾਖੂਬੀ ਨਿਭਾਈ ਅਤੇ ਕਿਹਾ ਕਿ ਭਗਵਾਨ ਬਿਰਸਾ ਮੁੰਡਾ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਨਾਇਕ ਸਨ । ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਆਦਿਵਾਸੀਆਂ ਦੀ ਆਜ਼ਾਦੀ ਲਈ ਵੀ ਸੰਘਰਸ਼ ਕੀਤਾ । ਡਿਪਟੀ ਚੀਫ਼ ਪ੍ਰਸੋਨਲ ਅਫ਼ਸਰ ਸ੍ਰੀ ਐਸ.ਪੀ.ਮੰਡਲ, ਸੰਘਰਾ ਦੀ ਸੰਸਥਾਪਕ ਸ੍ਰੀਮਤੀ ਬੀਬੀਆਨਾ ਏਕਾ ਨੇ ਭਗਵਾਨ ਬਿਰਸਾ ਮੁੰਡਾ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਭਾਰਤ ਵਾਸੀਆਂ ਲਈ ਬਹੁਤ ਹੀ ਮਾਣ ਦਾ ਦਿਨ ਹੈ। ਬਿਰਸਾ ਮੁੰਡਾ ਦੀ ਬਦੌਲਤ ਅੱਜ ਕਬਾਇਲੀ ਸਮਾਜ ਦੇ ਲੋਕਾਂ ਨੂੰ ਕੁਝ ਅਧਿਕਾਰ ਮਿਲੇ ਹਨ, ਜਿਨ੍ਹਾਂ ਨੂੰ ਬਚਾਉਣ ਲਈ ਉਹ ਲਗਾਤਾਰ ਸੰਘਰਸ਼ ਕਰਨ ਦੀ ਜ਼ਰਰੂਤ ਹੈ । ਇਸ ਤੋਂ ਇਲਾਵਾ ਸ਼੍ਰੀ ਧਰਮ ਪਾਲ ਪੈਂਥਰ, ਅਤਰਵੀਰ ਸਿੰਘ, ਅਰਵਿੰਦ ਪ੍ਰਸਾਦ ਨੇ ਕਿਹਾ ਕਿ ਜੋ ਲੋਕ ਆਪਣੇ ਮਹਾਪੁਰਖਾਂ ਦੇ ਇਤਿਹਾਸ ਨੂੰ ਭੁੱਲ ਜਾਂਦੇ ਹਨ, ਉਹ ਆਪਣੇ ਇਤਿਹਾਸ ਦਾ ਨਿਰਮਾਣ ਨਹੀਂ ਕਰ ਸਕਦੇ। ਧੰਨ ਹਨ ਉਹ ਲੋਕ ਹੈ ਜੋ ਆਪਣੇ ਮਹਾਪੁਰਖਾਂ ਦੀ ਵਿਚਾਰਧਾਰਾ ਨੂੰ ਜਿੰਦਾ ਰੱਖਦੇ ਹਨ। ਬਿਰਸਾ ਮੁੰਡਾ ਨੇ ਅੰਗਰੇਜ਼ ਹਾਕਮਾਂ ਦੀਆਂ ਨੀਤੀਆਂ ਵਿਰੁੱਧ ਆਦਿਵਾਸੀਆਂ ਨੂੰ ਇਕ ਮੰਚ ‘ਤੇ ਇਕੱਠਾ ਕੀਤਾ ਅਤੇ ਦੇਸ਼ ਦੇ ਪਾਣੀ, ਜ਼ਮੀਨ ਅਤੇ ਜੰਗਲਾਂ ਦੇ ਦੁਰਲੱਭ ਸਰੋਤਾਂ ਨੂੰ ਬਚਾਉਣ ਲਈ ਸੰਘਰਸ਼ ਕੀਤਾ। ਸਾਨੂੰ ਉਨ੍ਹਾਂ ਦੇ ਜੀਵਨ ਅਤੇ ਮਿਸ਼ਨ ਤੋਂ ਸਿੱਖ ਕੇ ਸਮਾਜ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਆਰ. ਸੀ. ਮੀਨਾ, ਸੋਹਨ ਬੈਠਾ, ਆਰ.ਕੇ.ਪਾਲ ਅਤੇ ਲਖਨ ਪਾਲ ਨੇ ਵੀ ਲੋਕਾਂ ਨੂੰ ਬਿਰਸਾ ਮੁੰਡਾ ਦੇ ਜੀਵਨ ਅਤੇ ਮਿਸ਼ਨ ਬਾਰੇ ਦੱਸਿਆ | ਬੇਸ਼ੱਕ ਸਰਕਾਰਾਂ ਆਦਿਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਹੁਤ ਗੱਲਾਂ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਅਤੇ ਪਾਣੀ, ਜੰਗਲ ਅਤੇ ਜ਼ਮੀਨ ਸਰਮਾਏਦਾਰਾਂ ਨੂੰ ਵੇਚੀ ਜਾ ਰਹੀ ਹੈ। ਸੰਘਰਾ ਦੇ ਅਹੁਦੇਦਾਰਾਂ ਵੱਲੋਂ ਵਿਸ਼ੇਸ਼ ਤੌਰ ਤੇ ਡਿਪਟੀ ਸੀ ਪੀ ਓ ਸ਼੍ਰੀ ਐਸ. ਪੀ ਮੰਡਲ, ਅੰਬੇਡਕਰ ਸੋਸਾਇਟੀ ਦੇ ਜਨਰਲ ਸਕੱਤਰ, ਧਰਮ ਪਾਲ ਪੈਂਥਰ ਨੂੰ ਭਗਵਾਨ ਬਿਰਸਾ ਮੁੰਡਾ ਦੀ ਤਸਵੀਰ, ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਨੂੰ ਸਫਲ ਬਣਾਉਣ ਲਈ ਦੇਸ ਰਾਜ, ਧਰਮਵੀਰ, ਬਿਲਕਨ ਕੁੰਡਲਾਨਾ, ਗੁਰੂਚਰਨ, ਮਨੀਸ਼ਾ, ਸੱਤਿਆ ਸਬਨਮ, ਪੂਜਾ ਹੇਮਬਰਮ, ਸ਼ਾਂਤੀ, ਵਿਵੇਕ, ਅਜੇ ਬੇਕ, ਵਾਲਟਰ ਲਾਕਰਾ, ਸਬਿਆਲ, ਐਲਿਜ਼ਾਵੇਥ ਤਿਰਕੀ, ਸੋਨਾਮੀ, ਕੰਚਨ ਕੁੰਡਲਾਨਾ ਅਤੇ ਮਨਮੋਹਨ ਸਿੰਘ ਲਗੂਰੀਆ ਆਦਿ ਨੇ ਅਹਿਮ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly