ਧੀਆਂ

ਬੂਟਾ ਸਿੰਘ ਭਦੌੜ
(ਸਮਾਜ ਵੀਕਲੀ) ਕੋਈ ਸਮਾਂ ਸੀ ਜਦੋਂ ਮਾਤਾ ਪਿਤਾ  ਪੁੱਤ ਦਾ ਸੁੱਖ ਪ੍ਰਾਪਤ ਕਰਨ ਲਈ  ਪੰਜ ਸੱਤ ਧੀਆਂ ਨੂੰ ਵੀ ਜਨਮ ਦੇ ਦਿੰਦੇ ਸੀ, ਤੇ ਹਰ ਵਾਰ ਧੀ ਦੇ ਜਨਮ ਤੇ ਜਵਾਨ ਪੁੱਤ ਦੀ ਮੌਤ ਜਿੰਨਾ ਰੋਂਦੇ ਸੀ, ਰੋਣ ਦਾ ਕਾਰਨ  ਧੀਆਂ ਦੀਆਂ ਦੋ ਰੋਟੀਆਂ ਪੜ੍ਹਾਈ ਲਿਖਾਈ ਦਾ ਖਰਚਾ ਵਿਆਹ ਦਾ ਫ਼ਿਕਰ ਨਹੀਂ ਸੀ, ਬਲਾਤਕਾਰ ਜਿਹੀਆਂ ਘਟਨਾਵਾਂ, ਵੱਧ ਰਹੀ ਦਾਜ਼ ਦੀ ਭੁੱਖ , ਦਿਨੋਂ ਦਿਨ ਪ੍ਰੇਮ ਵਿਆਹਾਂ ਚ ਹੋ ਰਿਹਾ ਵਾਧਾ, ਤੇ ਬੁਢਾਪੇ ਵਿੱਚ ਸਹਾਰੇ ਦੀ ਜ਼ਰੂਰਤ ਪੁੱਤ ਹੀ ਮੰਨਿਆ ਜਾਂਦਾ ਸੀ, ਜਿਸ ਕਰਕੇ ਲੋਭੀ ਡਾਕਟਰਾਂ ਦੀਆਂ ਮਾੜੀਆਂ ਤਕਨੀਕਾਂ ਨਾਲ ਧੀਆਂ ਦਾ ਜਨਮ ਲੈਣ ਦਾ ਹੱਕ ਹੀ ਖੋਹ ਲਿਆ ਜਾਂਦਾ ਸੀ, ਕੁੜੀਆਂ ਦੀ  ਗਿਣਤੀ ਘਟਨ ਕਰਕੇ ਕਈ ਕਈ ਭਰਾਵਾਂ ਤੋਂ ਇੱਕ ਦੋ ਹੀ ਵਿਆਹੇ ਹੁੰਦੇ ਸੀ, ਕੁਝ ਰਿਸ਼ਤੇ ਤਾਂ ਮੁੰਡਿਆਂ ਨੂੰ ਨਹੀਂ ਜ਼ਮੀਨਾਂ ਨੂੰ ਹੋਇਆ ਕਰਦੇ ਸੀ, ਹੁਣ ਸਮਾਂ ਬਦਲਿਆ ਆਈਲੈਟਸ ਨੇ ਕੁੜੀਆਂ ਦੀ ਕਦਰ ਵਧਾ ਦਿੱਤੀ, ਆਈਲੈਟਸ ਵਾਲੀਆਂ ਕੁੜੀਆਂ ਦੇ ਵਿਆਹ ਚੰਗੇ ਘਰਾਂ ਦੇ ਮੁੰਡਿਆਂ ਨਾਲ ਬਿਨਾਂ ਦਾਜ ਤੋਂ ਹੋਣ ਲੱਗ ਪਏ, ਜਿਸ ਨਾਲ ਜਾਤਾਂ ਪਾਤਾਂ ਦੇ ਵਿਤਕਰੇ ਵੀ ਘਟੇ ਤੇ ਦੋਵੇਂ ਪਰਿਵਾਰਾਂ ਲਈ ਕੈਨੇਡਾ ਦੇ ਰਾਹ ਵੀ ਖੁੱਲ੍ਹਦੇ ਗਏ, ਜਿਹੜੇ ਪਰਿਵਾਰ ਆਪਣੇ ਕੋਲੋਂ ਖਰਚਾ ਕਰਕੇ ਕੁਆਰੀਆਂ ਕੁੜੀਆਂ ਨੂੰ ਵਿਦੇਸ਼ ਭੇਜਦੇ ਆ ਉਹ ਕੁੜੀ ਦੇ ਪੀਆਰ ਹੋਣ ਤੋਂ ਬਾਅਦ ਮੁੰਡੇ ਵਾਲਿਆਂ ਤੋਂ ਮੋਟੀ ਰਕਮ ਲੈ ਕੇ ਰਿਸ਼ਤੇ ਕਰਦੇ ਹਨ ,ਪਰ ਕੁੜੀਆਂ ਨੂੰ ਵਿਦੇਸ਼ ਭੇਜਣ ਦੇ ਵਧੇ ਰੁਝਾਨ ਕਰਕੇ ਪੰਜਾਬ ਚ ਕੁੜੀਆਂ ਦੀ ਗਿਣਤੀ ਹੋਰ ਵੀ ਘੱਟ ਹੋ ਗਈ, ਮੇਰੇ ਕੋਲ ਦੁਕਾਨ ਤੇ ਗਾਹਕ ਦੇ ਰੂਪ ਚ ਆਏ ਦਸ ਦਸ ਵੀਹ ਵੀਹ ਕਿੱਲਿਆਂ ਵਾਲੇ ਪਰਿਵਾਰਾਂ ਦਾ  ਇਹੋ ਕਹਿਣਾ ਹੁੰਦਾ ਕਿ ਸਾਡੇ ਕੱਲਾ ਮੁੰਡਾ, ਸੜਕ ਤੇ ਪੈਲੀ ਆ, ਮੁੰਡਾ ਨਸ਼ੇ ਪੱਤੇ ਤੋਂ ਰਹਿਤ ਹੈ, ਕੋਈ ਰਿਸ਼ਤਾ ਹੋਇਆ ਤਾਂ ਦੱਸਿਓ,ਪਰ ਸਾਡੇ ਮੁਲਕ ਰਹਿਣ ਵਾਲੇ ਮੁੰਡਿਆਂ ਨੂੰ ਰਿਸ਼ਤਾ ਕਿਥੋਂ ਹੋਵੇ ਕੁੜੀਆਂ ਤਾਂ ਕੀੜਿਆਂ ਦੇ ਭੌਣ ਵਾਂਗੂ ਲਾਈਨ ਬਣਾਈ ਵਿਦੇਸ਼ਾਂ ਨੂੰ ਤੁਰੀਆਂ ਜਾਂਦੀਆਂ ਨੇ,ਜੇ ਇਹੋ ਹਾਲ ਰਿਹਾ ਤਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਧੀਆਂ ਦੀ ਕੀਮਤ ਇੰਨੀਂ ਵਧ ਜਾਣੀਂ ਕਿ ਮੁੰਡੇ ਦੀ ਸਾਰੀ ਜਾਇਦਾਦ ਆਪਣੇ ਨਾਮ ਲਵਾ ਕੇ ਕੁੜੀ ਵਾਲੇ ਮੁੰਡਾ ਵਿਆਹ ਕੇ ਘਰ ਲਿਆਇਆ ਕਰਨਗੇ, ਪੁੱਤ ਵਿਗਾਨਾ ਧਨ ਹੋਇਆ ਕਰਨਾ ,ਲੋਕ ਧੀ ਜੰਮਣ ਤੇ ਪੁੱਤ ਨਾਲੋਂ ਵੱਧ ਖੁਸ਼ੀਆਂ ਮਨਾਇਆ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਨੰਨਿਆ, ਰੌਕਸੀ, ਤੇ ਹੇਜ਼ਲ ਨੇ ਰਾਸ਼ਟਰ ਪੱਧਰੀ ਵਿਿਗਆਨ ਮੇਲੇ ਵਿੱਚ ਮਾਰੀਆਂ ਮੱਲਾਂ
Next articleਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਨੂੰ ਹਾਈਕੋਰਟ ਤੋਂ ਪੈਰੋਲ ਮਿਲ ਗਈ ਹੈ।