ਕਪੂਰਥਲਾ ਜ਼ਿਲ੍ਹੇ ਦੇ ਨੌਜਵਾਨ ਦੀ ਇਟਲੀ ਵਿੱਚ ਮੌਤ, ਇਟਲੀ ਵਿੱਚ ਖੇਤਾਂ ”ਚ ਕੰਮ ਕਰਦੇ ਸਮੇਂ ਟਰੈਕਟਰ ਹੇਠਾਂ ਆ ਗਿਆ ਪੰਜਾਬੀ ਨੌਜਵਾਨ, ਨੌਜਵਾਨ ਪਰਿਵਾਰ ਸਮੇਤ ਇਟਲੀ ਰਹਿੰਦਾ ਸੀ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਇਟਲੀ ਤੋਂ ਇਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸੂਬੇ ਕੰਪਾਨੀਆ ਦੇ ਸ਼ਹਿਰ ਬੱਤੀ ਪਾਲੀਆ (ਸਲੇਰਨੋ) ਨਜ਼ਦੀਕ ਪੈਂਦੇ ਇਲਾਕਾ ਇਬੋਲੀ ਦੇ ਕੰਪੋਲੌਗੋ ਵਿਖੇ ਟਰੈਕਟਰ ਦੇ ਪਿੱਛੇ ਜ਼ਮੀਨ ਨੂੰ ਪੱਧਰਾ ਕਰਦੇ ਸਮੇਂ ਰੂਟਾਵੀਟਰ ਮਸ਼ੀਨ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਇਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ।
ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਬਲਾਕ ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਪਿੰਡ ਦਾ ਨਿਵਾਸੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਇਟਲੀ ‘ਚ ਰਹਿ ਰਿਹਾ ਹੈ। ਉਸ ਨਾਲ ਕੰਮ ਕਰਨ ਵਾਲੇ ਇਕ ਕਾਮੇ ਮਨਿੰਦਰ ਸਿੰਘ ਬੱਲ ਨੇ ਭਰੇ ਮਨ ਨਾਲ ਪ੍ਰੈੱਸ ਨੂੰ ਦੱਸਿਆ ਕਿ ਰੋਜ਼ ਵਾਂਗ ਮ੍ਰਿਤਕ ਮਨਜਿੰਦਰ ਸਿੰਘ ਖੇਤਾਂ ‘ਚ ਵਾਹੀ ਕਰ ਰਿਹਾ ਸੀ ਤੇ ਉਹ ਦੁਪਹਿਰ ਨੂੰ ਕੰਮ ਛੱਡ ਕੇ ਥੋੜ੍ਹੀ ਦੂਰ ਖੇਤਾਂ ਵਿੱਚ ਆਰਾਮ ਕਰਨ ਚਲੇ ਗਏ ਕੁਝ ਸਮੇਂ ਬਾਅਦ ਖੇਤਾਂ ਦੇ ਮਾਲਕ ਤੇ ਉਸ ਦਾ ਬੇਟੇ ਨੇ ਆ ਕੇ ਕਿਹਾ ਕਿ ਘਰ ਤੋਂ ਬਾਹਰ ਨਾ ਆਉਣਾ, ਕਿਉਂਕਿ ਖੇਤਾਂ ਵਿੱਚ ਪੁਲਸ ਆਈ ਹੋਈ ਹੈ। ਸਾਥੀ ਮਜ਼ਦੂਰ ਨੇ ਅੱਗੇ ਦੱਸਿਆ ਕਿ ਫਿਰ ਉਨ੍ਹਾਂ ਨੇ ਮਨਜਿੰਦਰ ਸਿੰਘ ਰਿੰਪਾ ਦੇ ਫੋਨ ‘ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਆਇਆ। ਇਸ ਮਗਰੋਂ ਉਨ੍ਹਾਂ ਕਿਸੇ ਹੋਰ ਨੇੜਲੇ ਖੇਤਾਂ ਵਾਲੇ ਪੰਜਾਬੀ ਮਜ਼ਦੂਰ ਨੂੰ ਫੋਨ ਕਰ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਤੁਹਾਡੇ ਮਾਲਕਾਂ ਦੇ ਖੇਤਾਂ ਵਿੱਚ ਟਰੈਕਟਰ ‘ਤੇ ਇੱਕ ਹਾਦਸਾ ਹੋ ਗਿਆ ਹੈ । ਜਿਸ ਵਿੱਚ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਜਦੋ ਉਨ੍ਹਾਂ ਦੇਖਿਆ ਤਾਂ ਮਨਜਿੰਦਰ ਸਿੰਘ ਰਿੰਪਾ ਦਾ ਸਰੀਰ ਟਰੈਕਟਰ ਹੇਠਾਂ ਕੁਚਲਿਆ ਪਿਆ ਸੀ। ਫਿਲਹਾਲ ਪੁਲਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਕਿ ਆਖ਼ਿਰ ਇਹ ਹਾਦਸਾ ਕਿੰਝ ਵਾਪਰਿਆ।ਜਿਸ ਕਾਰਨ ਮਜ਼ਦੂਰ ਨੂੰ ਆਪਣੀ ਜਾਨ ਗੁਆਉਣੀ ਪਈ ।ਇਸ ਨੌਜਵਾਨ ਦੀ ਮੌਤ ਨਾਲ ਪਿੰਡ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਨਾਨਕਸਰ ਗੁਰੂਘਰ ਬਰੈਂਪਟਨ ਵਿਖੇ ਵੱਡੀ ਗਿਣਤੀ ‘ਚ ਸੰਗਤਾਂ ਨਤਮਸਤਕ ਹੋਇਆ
Next articleਮਨੁੱਖੀ ਭਾਵਨਾਵਾਂ ਦੀ ਨਵੇਕਲੀ ਮਿਸਾਲ