ਸਰਕਾਰੀ ਕੰਨਿਆ ਹਾਈ ਸਕੂਲ ਵਿੱਚ ਸਲਾਨਾ ਸਮਾਰੋਹ ਕਰਵਾਇਆ ਗਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਰਕਾਰੀ ਕੰਨਿਆ ਹਾਈ ਸਕੂਲ ਨਈ ਅਬਾਦੀ , ਹੁਸ਼ਿਆਰਪੁਰ ਵਿਖੇ ਸਲਾਨਾ ਸਮਾਰੋਹ ਮਨਾਇਆ ਗਿਆ। ਇਸ ਮੌਕੇ ਸ਼੍ਰੀਮਤੀ ਲਲਿਤਾ ਅਰੋੜਾ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਜੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਹਨਾਂ ਵੱਲੋਂ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਤੇ ਉਹਨਾਂ ਵੱਲੋਂ ਸਕੂਲ ਮੈਗਜ਼ੀਨ ਧੀਆਂ ਦੇ ਅਲਫਾਜ਼ (ਵਰਜ਼ਨ-4) ਜਾਰੀ ਕੀਤਾ ਗਿਆ। ਆਪਣੇ ਸੰਬੋਧਣ ਵਿੱਚ ਉਹਨਾਂ ਨੇ ਵਿਦਿਆਰਥਣਾਂ ਨੂੰ ਜਿੰਦਗੀ ਵਿਚ ਅਨੁਸ਼ਾਸਨ ਵਿਚ ਰਹਿ ਕੇ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ । ਇਸ ਦੌਰਾਨ ਉਹਨਾਂ ਵੱਲੋਂ 4 ਦਸੰਬਰ 2024 ਨੂੰ ਹੋਣ ਵਾਲੇ ਪਰਖ ਰਾਸ਼ਟਰੀ ਸਰਵੇਖਣ ਸਬੰਧੀ ਸਕੂਲ ਦੇ ਸਮੂਹ ਅਧਿਆਪਕਾਂ ,ਵਿਦਿਆਰਥਣਾਂ ਨਾਲ ਗੱਲ-ਬਾਤ ਕੀਤੀ ਗਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਅਖੀਰ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਦੀਪਤੀ ਢਿੱਲੋ ਜੀ ਅਤੇ ਸਮੂਹ ਸਟਾਫ਼ ਵੱਲੋ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੋਨੇ ਦੀ ਫਸਲ ਵੇਚਣ ਵੇਲੇ ਲਗਾਏ ਜਾਂਦੇ ਜਬਰੀ ਕੱਟ ਨੂੰ ਬੰਦ ਕੀਤਾ ਜਾਵੇ – ਕਿਸਾਨ ਜਥੇਬੰਦੀਆਂ
Next articleਧੀਆਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਸਹਿਯੋਗ ਸੁਸਾਇਟੀ ਕਰ ਰਹੀ ਹੈ ਸ਼ਲਾਘਾਯੋਗ ਉਪਰਾਲੇ – ਸਚਦੇਵਾ