ਕਪੂਰਥਲਾ,(ਸਮਾਜ ਵੀਕਲੀ) ( ਕੌੜਾ)- ਰੇਲ ਕੋਚ ਫੈਕਟਰੀ ਮਹਿੰਸ ਯੂਨੀਅਨ ਅਤੇ ਇੰਜੀਨੀਅਰਿੰਗ ਸੰਗਠਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਇੰਜੀਨੀਅਰਿੰਗ ਐਸੋਸੀਏਸ਼ਨ ਦੇ ਸਾਰੇ ਕੋਰ ਕਮੇਟੀ ਮੈਂਬਰ ਅਤੇ ਰੇਲ ਕੋਚ ਫੈਕਟਰੀ ਮੈਂਨਸ ਯੂਨੀਅਨ ਦੇ ਅਹੁਦੇਦਾਰਾਂ ਦੇ ਵਿਚਕਾਰ ਇੱਕ ਲੰਮੀ ਮੀਟਿੰਗ ਦੇ ਬਾਅਦ ਇਹ ਫੈਸਲਾ ਇੰਜੀਨੀਅਰਿੰਗ ਐਸੋਸੀਏਸ਼ਨ ਵੱਲੋਂ ਲਿਆ ਗਿਆ ਕਿ ਸੰਗਠਨ ਦਾ ਪੂਰਨ ਸਹਿਯੋਗ ਮੈਂਨਸ ਯੂਨੀਅਨ ਨੂੰ ਰਹੇਗਾ। ਇੰਜੀਨੀਅਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਗਦੀਸ਼ ਸਿੰਘ ਨੇ ਕਿਹਾ ਕਿ ਇਹ ਸਮਾਂ ਇਕੱਠੇ ਹੋ ਕੇ ਲੜਨ ਦਾ ਹੈ। ਕਿਉਂਕਿ ਸਰਕਾਰ ਵੱਲੋਂ ਲਿਆਏ ਜਾ ਰਹੇ ਕਰਮਚਾਰੀ ਵਿਰੋਧੀ ਫੈਸਲੇ, ਜਿਵੇਂ ਆਊਟਸੋਰਸਿੰਗ, ਨਿੱਜੀਕਰਨ ਅਤੇ ਠੇਕੇਦਾਰੀ ਪ੍ਰਥਾ, ਨਵੀ ਭਰਤੀ ਨਾ ਹੋਣ ਕਾਰਨ ਕਰਮਚਾਰੀਆਂ ‘ਤੇ ਉਤਪਾਦਨ ਦਾ ਵਾਧੂ ਇਸਤਾਂਬਲ ਕਰਨ ਵਾਲੇ ਫੈਸਲੇ ਹਨ। ਸਾਰੇ ਸਾਥੀ ਇਕੱਠੇ ਰਹਿਣਗੇ ਤਾਂ ਹੀ ਅਸੀਂ ਕਰਮਚਾਰੀ ਵਿਰੋਧੀ ਨੀਤੀਆਂ ਦਾ ਸਾਹਮਣਾ ਕਰ ਪਾਂਗੇ। ਮੀਟਿੰਗ ਵਿੱਚ ਮੌਜੂਦ ਅਹੁਦੇਦਾਰਾਂ ਵਲੋਂ ਲਿਆ ਗਏ ਫੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਪ੍ਰਧਾਨ ਜਗਦੀਸ਼ ਸਿੰਘ ਅਤੇ ਜਨਰਲ ਸਕੱਤਰ ਇਕਬਾਲ ਮੁਹੰਮਦ ਵਲੋਂ ਆਪਣੇ ਵਿਚਾਰ ਰੱਖੇ ਗਏ, ਅਤੇ ਇਕ ਹੀ ਗੱਲ ਕਹੀ ਕਿ ਸਭ ਤੋਂ ਪਹਿਲਾਂ ਰੇਲ ਕੋਚ ਫੈਕਟਰੀ ਦਾ ਭਵਿੱਖ ਸੁਰੱਖਿਅਤ ਰਹੇ, ਸਾਨੂੰ ਇਸ ‘ਤੇ ਦ੍ਰਿਢ਼ਤਾ ਨਾਲ ਖੜੇ ਹੋ ਕੇ ਕੰਮ ਕਰਨਾ ਚਾਹੀਦਾ ਹੈ, ਬਾਕੀ ਸਾਰੀ ਗੱਲਾਂ ਬਾਅਦ ਦੀਆਂ ਹਨ। ਮੀਟਿੰਗ ਵਿੱਚ ਹਾਜ਼ਰ ਆਰ ਸੀ ਐਫ ਮੈਂਨਸ ਯੂਨੀਅਨ ਦੇ ਪ੍ਰਧਾਨ ਸ੍ਰੀ ਸੁਰਜੀਤ ਸਿੰਘ ਅਤੇ ਜਨਰਲ ਸਕੱਤਰ ਸ੍ਰੀ ਤਾਲਿਬ ਮੁਹੰਮਦ ਜ਼ੋਨਲ ਸਕੱਤਰ ਸ੍ਰੀ ਰਾਜੇੰਦਰ ਸਿੰਘ, ਵਰਕਿੰਗ ਪ੍ਰੈਜ਼ਿਡੈਂਟ ਗੁਰਪ੍ਰੀਤ ਸਿੰਘ, ਗੋਪੀ ਮੁਖਤਾਰ ਸਿੰਘ, ਬਲਬੀਰ ਮਲਿਕ ਨੇ ਇੰਜੀਨਰੀਐਂਗ ਐਸੋਸੀਏਸ਼ਨ ਦਾ ਪੂਰਨ ਸਹਿਯੋਗ ਕਰਨ ‘ਤੇ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਹਰ ਮਸ਼ੀਨ ‘ਤੇ ਇੰਜੀਨਰੀਐਂਗ ਐਸੋਸੀਏਸ਼ਨ ਅਤੇ ਆਰ ਸੀ ਐਫ ਮੈਨਜ਼ ਇੱਕਠੇ ਮਿਲ ਕੇ ਕੰਮ ਕਰਨਗੇ। ਮੀਟਿੰਗ ਵਿੱਚ ਹਾਜ਼ਰ ਇੰਜੀਨਰੀਐਂਗ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਗਦੀਸ਼ ਸਿੰਘ, ਮਹਾਸਚਿਵ ਸ੍ਰੀ ਇਕਬਾਲ ਮੁਹੰਮਦ, ਦਲਜੀਤ ਸਿੰਘ ਬਾਜਵਾ, ਬਕਸ਼ੀ ਸਿੰਘ, ਜੀ ਪੀ ਸਿੰਘ, ਮਨੋਜ ਸ਼ਰਮਾ, ਭੰਡਾਰੀ ਵਰੁਣ ਕੁਮਾਰ, ਤੋਮਰ ਜੀ ਆਰ ਸੀ ਸ਼ਰਮਾ, ਏ ਕੇ ਸ਼੍ਰੀਵਾਸਤਵ, ਰਮਨ ਕੁਮਾਰ ਮੀਟਿੰਗ ਦੀ ਸਮਾਪਤੀ ‘ਤੇ ਜਨਰਲ ਸਕੱਤਰ ਸ੍ਰੀ ਤਾਲਿਬ ਮੁਹੰਮਦ ਜੀ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly