(ਸਮਾਜ ਵੀਕਲੀ)
ਹੱਥੀਂ ਲਾਇਆ ਬਾਗ਼
———————–
ਅੱਗੇ ਵਧਦੇ ਵੇਖ ਗੁਆਂਢੀਆਂ ਨੂੰ ,
ਸੀਨਾ ਆਪਣਾ ਕਦੇ ਵੀ ਸਾੜੀਏ ਨਾ ।
ਗੱਲ ਦੂਜੇ ਦੀ ਨਾਲ਼ ਧਿਆਨ ਸੁਣੀਏਂ ,
ਸਦਾ ਆਪਣਾ ਹੀ ਭਾਸ਼ਨ ਝਾੜੀਏ ਨਾ ।
ਮਾੜੀ ਕਿਸੇ ਦੀ ਝੂਠੀ ਵਡਿਆਈ ਕਰਨੀ ,
ਐਵੇਂ ਕਿਸੇ ਨੂੰ ਅੰਬਰ ‘ਤੇ ਚਾੜ੍ਹੀਏ ਨਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਹੱਥੀਂ ਲਾਇਆ ਹੋਇਆ ਬਾਗ਼ ਉਜਾੜੀਏ ਨਾ।
ਆਪਣੀ ਮੰਗ ਨਾ ਛੱਡੀਏ
—————————
ਜੇਕਰ ਕੁਦਰਤ ਨੇ ਨੈਣ – ਪ੍ਰਾਣ ਦਿੱਤੇ ,
ਹੱਥ ਕਿਸੇ ਦੇ ਮੂਹਰੇ ਨਾ ਅੱਡੀਏ ਜੀ ।
ਰਹੀਏ ਡਰ ਕੇ ਸਿਰਜਣਹਾਰ ਕੋਲ਼ੋਂ ,
ਕੌੜੇ ਬੋਲ ਜ਼ੁਬਾਨੋਂ ਨਾ ਕੱਢੀਏ ਜੀ ।
ਤੁਰ ਫਿਰ ਕੇ ਮੇਲੇ ਨੂੰ ਵੇਖ ਲਈਏ ,
ਇੱਕ ਥਾਂ ‘ਤੇ ਨਿਗ੍ਹਾ ਨਾ ਗੱਡੀਏ ਜੀ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਮੰਗ ਆਪਣੀ ਕਦੇ ਨਾ ਛੱਡੀਏ ਜੀ ।
( ” ਪੱਥਰ ‘ਤੇ ਲਕੀਰਾਂ ” ਕਿਤਾਬ ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037