ਜ਼ਿਲ੍ਹੇ ਦੇ 9 ਸਿੱਖਿਆ ਬਲਾਕਾਂ ਵਿੱਚ ਕੰਪੀਟੈਸੀ ਇੰਨਹਾਸਮੈਂਟ ਪਲਾਨ (ਸੀ ਈ ਪੀ) ਸੰਬੰਧੀ ਇੱਕ ਰੋਜ਼ਾ ਸੈਮੀਨਾਰ ਲਗਾਏ ਗਏ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ ਸਿ) ਮਮਤਾ ਬਜਾਜ ਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਦੇ ਦਿਸ਼ਾ ਨਿਰਦੇਸ਼ਾਂ ਤੇ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਸਮਰੱਥ ਦੀ ਦੇਖ ਰੇਖ ਹੇਠ ਸਕੂਲਾਂ ਦੇ ਅਧਿਆਪਕਾਂ ਦੇ ਕੰਪੀਟੈਸੀ ਇੰਨਹਾਸਮੈਂਟ ਪਲਾਨ (ਸੀ ਈ ਪੀ) ਦੇ ਬਲਾਕ ਪੱਧਰੀ ਸੈਮੀਨਾਰ
12:30 ਵਜੇ ਤੋਂ 3 ਵਜੇ ਤੱਕ  (9 ਬਲਾਕਾਂ ਚ ) ਰਿਸੋਰਸ ਪਰਸਨਸ ਦੁਆਰਾ ਲਗਾਏ ਗਏ । ਜਿਹਨਾਂ ਵਿੱਚ  ਹਰਪ੍ਰੀਤ ਸਿੰਘ ਭੁਲੱਥ, ਰੇਸ਼ਮ ਲਾਲ ਭੁਲੱਥ ,ਹਰਪ੍ਰੀਤ ਸਿੰਘ ਨਡਾਲਾ, ਤਰਸੇਮ ਸਿੰਘ ਨਡਾਲਾ, ਨਵਜੋਤ ਸਿੰਘ, ਸੁਖਪਾਲ ਸਿੰਘ (ਕਪੂਰਥਲਾ -3), ਪਵਨ ਜੋਸ਼ੀ, ਜਯੋਤੀ ਨਰੂਲਾ (ਕਪੂਰਥਲਾ -2), ਡਾ ਪਰਮਜੀਤ ਕੌਰ, ਪਰਮਿੰਦਰ ਸਿੰਘ (ਕਪੂਰਥਲਾ -1), ਰਾਜੂ, ਗੁਰਪ੍ਰੀਤ ਸਿੰਘ (ਮਸੀਤਾਂ ), ਕੁਲਦੀਪ ਚੰਦ, ਯੋਗੇਸ਼ ਸ਼ੌਰੀ (ਸੁਲਤਾਨਪੁਰ ), ਅਕਬਰ ਖਾਂ, ਸੁਰਿੰਦਰ ਕੁਮਾਰ (ਫਗਵਾੜਾ-1), ਮਨਜੀਤ ਲਾਲ, ਨਵਤੇਜ ਸਿੰਘ (ਫਗਵਾੜਾ -2) ਆਦਿ ਰਿਸੋਰਸ ਪਰਸਨ ਦੁਆਰਾ 4 ਦਸੰਬਰ ਨੂੰ ਹੋ ਰਹੇ ਰਾਸ਼ਟਰੀ ਪਰਖ ਸਰਵੇਖਣ ਦੇ ਸੰਬੰਧ ਵਿੱਚ ਓ ਐੱਮ ਆਰ ਸੀਟਾਂ, ਪ੍ਰੈਕਟਿਸ ਸੀਟਾਂ, ਪ੍ਰੈਕਟਿਸ ਟੈਸਟ ਦਾ ਅਭਿਆਸ, ਪਰਖ ਸਰਵੇਖਣ ਸੰਬੰਧੀ ਜਾਣਕਾਰੀ ਦੇ ਨਾਲ ਨਾਲ ਅਧਿਆਪਕਾਂ ਨੂੰ ਕਮਜ਼ੋਰ ਕੁਸ਼ਲਤਾ ( ਕੰਪੀਟੈਂਸੀ) ਤੇ ਜ਼ਿਆਦਾ ਫੋਕਸ ਕਰਨ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸਦੇ ਨਾਲ ਹੀ ਇਸ ਦੌਰਾਨ ਵੱਖ ਵੱਖ ਜ਼ਿਲ੍ਹਿਆਂ ਦੀ ਹੋਈ ਅੰਤਰ ਜ਼ਿਲ੍ਹਾ ਚੈਕਿੰਗ ਵਿੱਚ ਪਾਈਆਂ ਕਮੀਆਂ ਤੇ ਵਿਸ਼ੇਸ਼ ਧਿਆਨ ਦਿਵਾਇਆ ਗਿਆ,  ਤਾਂ ਜੋ ਉਹ ਕਮੀਆਂ ਨੂੰ ਆਪਣੇ ਜ਼ਿਲ੍ਹੇ ਅੰਦਰ ਦੂਰ ਕੀਤੀਆਂ ਜਾ ਸਕਣ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਡੀ ਟੀ ਐੱਫ ਵੱਲੋਂ 16 ਨਵੰਬਰ ਦੀ ਚੱਬੇਵਾਲ ਰੈਲੀ ਵਿਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ – ਗੋਰਵ ਗਿੱਲ
Next articleਦੀਵਾਲੀ ਮੌਕੇ ਹੋਏ ਮਲੇਸ਼ੀਆ ਕਬੱਡੀ ਕੱਪ ਤੇ ਪੰਜਾਬ ਸਪੋਰਟਸ ਕਲੱਬ ਜੇਤੂ