(ਸਮਾਜ ਵੀਕਲੀ)
ਮੈਨੂੰ ਪਤੈ ਕਿ
ਆਸਾਨ ਨਹੀਂ ਹੁੰਦਾ ਜੀਣਾ।
ਪਰ ਤੈਨੂੰ ਪਤੈ ?
ਮਰਨਾ ਵੀ ਸੌਖਾ ਨਹੀਂ ਹੁੰਦਾ।
ਮੈਨੂੰ ਪਤੈ ਕਿ
ਹੱਸਣਾ ਮੁਸ਼ਕਿਲ ਹੁੰਦਾ ਹੈ।
ਪਰ ਤੈਨੂੰ ਪਤੈ?
ਰੋਣਾ ਵੀ ਸੌਖਾ ਨਹੀਂ ਹੁੰਦਾ।
ਮੈਨੂੰ ਪਤੈ ਕਿ
ਸਾਥ ਨਿਭਾਉਣਾ ਬਹੁਤ ਔਖਾ,
ਪਰ ਤੈਨੂੰ ਪਤੈ?
ਛੱਡਣਾ ਵੀ ਸੌਖਾ ਨਹੀਂ ਹੁੰਦਾ।
ਮੈਨੂੰ ਪਤੈ ਕਿ
ਦਿਲ ਲਗਾਉਣਾ ਔਖਾ ਹੈ।
ਪਰ ਤੈਨੂੰ ਪਤੈ…
ਦਿਲ ਤੋੜਨਾ ਵੀ ਸੌਖਾ ਨਹੀਂ ਹੁੰਦਾ।
ਮੈਨੂੰ ਪਤੈ ਕਿ
ਮੰਜ਼ਿਲ ਬਹੁਤ ਦੂਰ ਹੁੰਦੀ।
ਪਰ ਤੈਨੂੰ ਪਤੈ?
ਰਾਸਤਾ ਵੀ ਸੌਖਾ ਨਹੀਂ ਹੁੰਦਾ।
ਮੈਨੂੰ ਪਤੈ ਕਿ
ਮਿੰਨਤਾਂ ਔਖੀਆਂ ਲਗਦੀਆਂ।
ਪਰ ਤੈਨੂੰ ਪਤੈ?
ਮੰਨ ਜਾਣਾ ਵੀ ਸੌਖਾ ਨਹੀਂ ਹੁੰਦਾ।
ਮੈਨੂੰ ਪਤੈ ਕਿ
ਸਾਹ ਰੱਬ ਦੇ ਬਖਸ਼ੇ ਹੁੰਦੇ ਹਨ।
ਪਰ ਤੈਨੂੰ ਪਤੈ?
ਐਨੇ ਵੀ ਲੈਣੇ ਸੌਖੇ ਨਹੀਂ ਹੁੰਦੇ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059