‘ਕੁਦਰਤ ਕਿਸੇ ਨਾਲ ਨਾ ਫ਼ਰਕ ਰਖੇ’

ਮੇਜਰ ਸਿੰਘ ਬੁਢਲਾਡਾ

(ਸਮਾਜ ਵੀਕਲੀ) 

ਕ‌ਈਆ ਦਾ ‘ਜ਼ਾਤ’ ਕਰਕੇ ‘ਸਨਮਾਨ’ ਹੁੰਦਾ।
ਕ‌ਈਆ ਦਾ ‘ਜ਼ਾਤ’ ਕਰਕੇ ‘ਅਪਮਾਨ’ ਹੁੰਦਾ।
ਜਦ ਪੈਦਾ ਹੋਣ ਦਾ ਸਭਦਾ ਢੰਗ ਇਕੋ,
ਫਿਰ ਨੀਚ-ਊਚ ਕਿਵੇਂ ਇਨਸਾਨ ਹੁੰਦਾ?
ਨੀਵੇਂ ਹੋਣ ਦਾ ਨਾ ਫਿਰ ਕੋਈ ‘ਗਮ’ ਰਹਿੰਦਾ
ਜੇ ਉੱਚਾ ਹੋਣ ਦਾ ਨਾ ਕਿਸੇ ਨੂੰ ਗੁਮਾਨ ਹੁੰਦਾ।
ਹਰ ਪਲ਼ ਮਾੜੀ ਸੋਚ ਰੱਖਣ ਵਾਲਾ,
ਹੋਵੇ ਕੋਈ ਵੀ ਵੱਡਾ ਬੇਈਮਾਨ ਹੁੰਦਾ ।
ਉਹ ਮਾੜੀ ਸੋਚ ਤੋਂ ਮੁੱਖ ਮੋੜ ਲੈਂਦਾ,
ਜਿਸ ਦੇ ਅੰਦਰ ਚੰਗਾ ਗਿਆਨ ਹੁੰਦਾ।
ਜੋ ਇਨਸਾਨ ਗਿਆਨਵਾਨ ਹੁੰਦਾ
ਉਸ ਲਈ ਇਨਸਾਨ ਬਸ ਇਨਸਾਨ ਹੁੰਦਾ।
ਕੁਦਰਤ ਕਿਸੇ ਨਾਲ ਨਾ ਫ਼ਰਕ ਰਖੇ,
ਸਮਝੇ ਸਾਰਿਆਂ ਨੂੰ ਇਕਸਾਰ ਯਾਰੋ।
‘ਮੇਜਰ’ ਫ਼ਰਕ ਇਥੇ ਉਹੀ ਰੱਖਦਾ,
ਜੋ ਲੱਖਾਂ ਜੂਨਾਂ ਦਾ ਸਰਦਾਰ ਯਾਰੋ।

ਮੇਜਰ ਸਿੰਘ ਬੁਢਲਾਡਾ
94176 42327

Previous articleਪੰਜਾਬੀ ਕਲਚਰ ਐਸੋਸੀਏਸ਼ਨ ਆਫ ਮੋਂਟਰੀਅਲ ਕਨੇਡਾ ਦੇ ਚੇਅਰਮੈਨ ਗੁਰਪਿੰਦਰ ਪੰਮਾ ਵਲੋਂ ਐਂਕਰ ਬਲਦੇਵ ਰਾਹੀ ਦਾ ਸਨਮਾਨ
Next articleSikh Coordination Committee East Coast (SCCEC) and American Gurdwara Parbhandak Committee (AGPC)