ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਿਤ ਸਮਾਗਮ ਹੋਣਗੇ

ਸੰਖੇਪ ਇਤਿਹਾਸ ਦਸ ਗੁਰੂ ਸਾਹਿਬਾਨ ਕਿਤਾਬ ਵਿੱਚੋਂ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਣਗੇ 
ਅਮਰਗੜ੍ਹ,(ਸਮਾਜ ਵੀਕਲੀ) (ਗੁਰਜੰਟ ਸਿੰਘ ਢਢੋਗਲ ) ਟਿਕਾਣਾ ਸਾਹਿਬ ਪਾਤਸ਼ਾਹੀ ਪਹਿਲੀ ਸੇਵਾ ਸੋਸਾਇਟੀ ਰਜਿ. ਪਿੰਡ ਭੁੱਲਰਾਂ ਦੇ ਪ੍ਰੈਸ ਸਕੱਤਰ ਗੁਰਦੇਵ ਕੌਰ ਨੇ ਜਾਣਕਾਰੀ ਦਿੱਤੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਿੰਡ ਭੁੱਲਰਾਂ, ਬਨਭੌਰਾ ਵਿਖੇ ਘਰਾਂ ਵਿੱਚ 7 ਨਵੰਬਰ ਤੋਂ 17 ਨਵੰਬਰ ਤੱਕ ਅੰਮ੍ਰਿਤ ਵੇਲੇ 4 ਤੋਂ 6 ਵਜੇ ਤੱਕ ਗੁਰਮਿਤ ਸਮਾਗਮ ਕਰਵਾਏ ਜਾ ਰਹੇ ਹਨ। ਜਿਸ ਵਿੱਚ ਕਵਿਤਾ ਪੜਨ ਵਾਲਿਆਂ ਬੱਚਿਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਜਥੇਦਾਰ ਬਾਬਾ ਸੁਖਪਾਲ ਸਿੰਘ ਬੇਲੇਵਾਲ ( ਦਰੋਗੇਵਾਲ ) ਸੰਤ ਆਸ਼ਰਮ ਸਿੰਘ ਸ਼ਹੀਦਾਂ ਦਾ ਜੱਥਾ ਅਤੇ ਭਾਈ ਜਗਤਾਰ ਸਿੰਘ ਬਨਭੌਰਾ ਕੀਰਤਨ ਕਰਨਗੇ ।ਉਹਨਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦੇ ਸਿੱਖ ਮਿਸਨਰੀ ਕਾਲਿਜ ਦੀ “ਸੰਖੇਪ ਇਤਿਹਾਸ ਦਸ ਗੁਰੂ ਸਾਹਿਬਾਨ” ਕਿਤਾਬ ਵਿਚੋਂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦਾ ਪੇਪਰ 15 ਨਵੰਬਰ ਨੂੰ ਸਵੇਰੇ 8 ਵਜੇ ਲਿਆ ਜਾਵੇਗਾ, 17 ਨਵੰਬਰ ਨੂੰ ਗੁਰਮਤਿ ਸਮਾਗਮ ਦੀ ਸਮਾਪਤੀ ਤੇ ਪੁਜੀਸ਼ਨਾਂ ਤੇ ਆਉਣ ਵਾਲਿਆਂ ਬੱਚਿਆਂ ਨੂੰ ਵਿਸ਼ੇਸ ਇਨਾਮਾ ਨਾਲ ਸਨਮਾਨ ਕੀਤਾ ਜਾਵੇਗਾ ਅਤੇ ਪੇਪਰਾਂ ਵਿੱਚ ਭਾਗ ਲੈਣ ਹਰ ਬੱਚੇ ਨੂੰ ਵੀ ਇਨਾਮਾ ਨਾਲ ਸਨਮਾਨ ਕੀਤਾ ਜਾਵੇਗਾ। ਪੇਪਰ ਵਿੱਚ ਭਾਗ ਲੈਣ ਵਾਲੇ ਬੱਚੇ 10 ਨਵੰਬਰ ਤੱਕ ਹੀ ਸੋਸਾਇਟੀ ਨੂੰ ਆਪਣਾ ਨਾਮ ਨੋਟ ਕਰਵਾਕੇ ਸਕਦੇ ਹਨ। ਇਹ ਨੰਬਰ ਤੇ ਸੰਪਰਕ ਕਰੋ ਜੀ 8360644945, ਓਹਨਾ ਦੱਸਿਆ ਕਿ ਵਾਹਿਗੁਰੂ ਜੀ ਦੀ ਕ੍ਰਿਪਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੋਸਾਇਟੀ ਦੇ ਮੈਂਬਰ ਸਤਵੰਤ ਸਿੰਘ, ਬਲਵੰਤ ਸਿੰਘ, ਗੁਰਦੀਪ ਸਿੰਘ, ਰਾਮਚੰਦ , ਗਗਨਦੀਪ ਸਿੰਘ, ਸੁਖਦੇਵ ਕੌਰ, ਤੇਜਿੰਦਰ ਕੌਰ ਅਤੇ ਪਰਮਜੀਤ ਕੌਰ ਉਦਮ ਉਪਰਾਲਾ ਕਰ ਰਹੇ ਹਨ , ਗੁਰੂ ਦਾ ਲੰਗਰ ਅਤੁਟ ਵਰਤੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਦੀ ਲੁਧਿਆਣਾ ਫੇਰੀ ਦੌਰਾਨ ਕੰਪਿਊਟਰ ਅਧਿਆਪਕਾਂ ਵੱਲੋਂ ਘਿਰਾਓ ਦਾ ਐਲਾਨ*
Next articleਲੇਖਕ ਘਰਵਾਲੀ ਤੋ ਪ੍ਰੇਸ਼ਾਨ