ਪੈਸਾ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ)
ਜਿਸ ਦੇ ਹੱਥ ‘ਚ ਆਏ ਪੈਸਾ,
ਉਸ ਦਾ ਹੀ ਬਣ ਜਾਏ ਪੈਸਾ।
ਖ਼ੁਦ ਨੂੰ ਕੁਰਬਾਨ ਕਰਕੇ,
ਬੰਦੇ ਦਾ ਮਾਣ ਵਧਾਏ ਪੈਸਾ।
ਆਪਣੇ ਦੇਸ਼ ‘ਚ ਬੈਠੇ ਬੰਦੇ ਨੂੰ,
ਦੂਜੇ ਦੇਸ਼ਾਂ ‘ਚ ਲੈ ਜਾਏ ਪੈਸਾ।
ਇਸ ਵਿੱਚ ਏਨੀ ਸ਼ਕਤੀ ਹੁੰਦੀ,
ਰੁੱਸਿਆ ਯਾਰ ਮਨਾਏ ਪੈਸਾ।
ਜਿਸ ਨਾਲ ਇਹ ਪਿਆਰ ਕਰੇ,
ਉਸ ਦਾ ਚੈਨ ਚੁਰਾਏ ਪੈਸਾ।
ਜਦ ਇਸ ਦੀ ਹੋਵੇ ਵੰਡ,
ਭਰਾਵਾਂ ‘ਚ ਪਾਟਕ ਪਾਏ ਪੈਸਾ।
ਜੇ ਮਾਂ-ਪਿਓ ਕੋਲ ਨਾ ਹੋਵੇ,
ਉਨ੍ਹਾਂ ਨੂੰ ਘਰੋਂ ਕਢਾਏ ਪੈਸਾ।
ਉਸ ਨੂੰ ਰਾਤੀਂ ਨੀਂਦ ਨਾ ਆਵੇ,
ਜਿਸ ਦੇ ਸਿਰ ਚੜ੍ਹ ਜਾਵੇ ਪੈਸਾ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ  9915803554
Previous articleਬਸਪਾ ਪਾਰਟੀ ਮੇਰੀ ਮਾਂ ਪਾਰਟੀ ਹੈ। ਸਭ ਦਾ ਦਿਲੋਂ ਸਤਿਕਾਰ ਕੀਰਮਪੁਰੀ ਸਾਹਿਬ ਨੂੰ ਵੀ ਪੰਜਾਬ ਪ੍ਰਧਾਨ ਲੱਗਣ ਤੇ ਵਧਾਈ
Next article“ਡਿੰਗ ਡੋਂਗ…..”