(ਸਮਾਜ ਵੀਕਲੀ) ਦੋਸਤੋ ਤੁਹਾਡੇ ਵਲੋਂ ਫੇਸਬੁੱਕ ਤੇ ਮੇਰੀਆਂ ਰਚਨਾਵਾਂ ਨੂੰ ਪਸੰਦ ਕਰਨ ਕਰਕੇ, ਤੁਹਾਡੀਆਂ ਅਨੇਕਾਂ ਫੋਨ ਕਾਲਾਂ, ਟੈਕਸਟ ਮੈਸੇਜ ਅਤੇ ਆਪ ਖੁਦ ਮੈਨੂੰ ਮਿਲ ਕੇ ਕਿਤਾਬ ਲਿਖਣ ਬਾਰੇ ਸੁਝਾ ਦਿੱਤਾ ਗਿਆ ਸੀ ਜਿਸ ਨੂੰ ਮੰਨ ਕੇ ਮੈਂ ਆਪਣੀ ਪਹਿਲੀ ਕਿਤਾਬ “ਸਵੈ ਵਿਕਾਸ ਬਾਰੇ” ਆਉਣ ਵਾਲੇ ਦਿਨਾਂ ਵਿੱਚ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਜਾ ਰਿਹਾ ਹਾਂ l
ਕਿਤਾਬ ਲਿਖਣ ਦਾ ਮਕਸਦ ਪਾਠਕਾਂ ਨੂੰ ਮਾਨਸਿਕ ਤੌਰ ਤੇ ਤਕੜੇ ਕਰਨਾ ਹੈ ਤਾਂ ਕਿ ਉਹ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨਾਲ ਲੜਦੇ ਹੋਏ ਆਪਣੀ ਆਰਥਿਕ ਹਾਲਤ ਮਜ਼ਬੂਤ ਕਰਕੇ ਖੁਸ਼ੀ ਭਰੀ ਜ਼ਿੰਦਗੀ ਬਤੀਤ ਕਰ ਸਕਣ l ਮੈਨੂੰ ਉਮੀਦ ਹੈ ਕਿ ਇਹ ਕਿਤਾਬ ਹਰ ਉਮਰ ਦੇ ਪਾਠਕ ਲਈ ਪੜ੍ਹਨੀ ਲਾਹੇਵੰਦ ਹੋਵੇਗੀ l
ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਹਾਂ ਕਿ ਪਿਛਲੇ 35 ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਰਹਿਣ ਦੇ ਬਾਵਯੂਦ ਪਹਿਲੀ ਕਿਤਾਬ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਲਿਖ ਰਿਹਾ ਹਾਂ l
ਇਥੇ ਇਹ ਵਰਣਨਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਇਸ ਸਮੇਂ “ਪੰਜਾਬੀ ਭਾਸ਼ਾ ਹਫ਼ਤਾ” ਮਨਾਇਆ ਜਾ ਰਿਹਾ ਹੈ l
ਆਉਣ ਵਾਲੇ ਦਿਨਾਂ ਵਿੱਚ ਕਿਤਾਬ ਖਰੀਦਣ ਵਾਸਤੇ ਲਿੰਕ ਤੁਹਾਡੇ ਨਾਲ ਸਾਂਝੇ ਕਰਾਂਗਾ l ਕਿਤਾਬ ਦੇ ਟਾਈਟਲ ਦੀ ਫੋਟੋ ਹੇਠਾਂ ਦਿੱਤੀ ਜਾ ਰਹੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly