ਫਰੀਦਕੋਟ-ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ :-ਅੰਮ੍ਰਿਤਪਾਲ ਕੌਰ ਪਿਛਲੇ ਸਮੇਂ ਤੋਂ ਡਾਕ ਵਿਭਾਗ ਦੇ ਸਬ ਆਫਿਸ ਹਰਿੰਦਰਾ ਨਗਰ ਅਧੀਨ ਪਿੰਡ ਸੁੱਖਣਵਾਲਾ ਵਿਖੇ ਬੀ. ਪੀ. ਐੱਮ. ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਹੁਣ ਉਹ ਤਰੱਕੀ ਕਰਦਿਆਂ ਪੋਸਟਮੈਨ ਵਜੋਂ ਬਠਿੰਡਾ ਵਿਖੇ ਸੇਵਾਵਾਂ ਦੇਣਗੇ। ਇੱਥੇ ਗੱਲਬਾਤ ਕਰਦਿਆਂ ਸਰਦਾਰ ਸਿਕੰਦਰ ਸਿੰਘ ਗਿੱਲ ਮੋਰਾਂਵਾਲੀ ਨੇ ਕਿਹਾ ਕਿ ਸਾਡੇ ਨੌਜਵਾਨ ਹਰ ਖੇਤਰ ਵਿਚ ਸ਼ਾਨਦਾਰ ਕਾਰਜ ਕਰਦਿਆਂ ਅੱਗੇ ਵਧ ਰਹੇ ਹਨ, ਇਹ ਬਹੁਤ ਹੀ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੰਮ੍ਰਿਤਪਾਲ ਕੌਰ ਸੁੱਖਣਵਾਲਾ ਨੇ ਜਿੱਥੇ ਆਪਣੀ ਡਿਉਟੀ ਨੂੰ ਬੜੀ ਸ਼ਿੱਦਤ ਤੇ ਜ਼ਿੰਮੇਵਾਰੀ ਨਾਲ ਨਿਭਾਉਂਦਿਆਂ ਲੋਕਾਂ ਦਾ ਪਿਆਰ ਬਟੋਰਿਆ ਹੈ, ਉੱਥੇ ਹੀ ਉਸਨੇ ਡਾਕ ਵਿਭਾਗ ਵਿਚ ਤਰੱਕੀ ਕਰਕੇ ਸਭ ਦਾ ਮਾਣ ਵਧਾਇਆ ਅਤੇ ਆਪਣੇ ਪਰਿਵਾਰ ਲਈ ਅਗਾਂਹਵਧੂ ਕਾਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਕੌਰ ਪਿੰਡ ਸੁੱਖਣਵਾਲਾ ਵਿਖੇ ਬੀ. ਪੀ. ਐੱਮ ਵਜੋਂ ਕੰਮ ਕਰਦਿਆਂ ਹੁਣ ਬਠਿੰਡਾ ਵਿਖੇ ਬਤੌਰ ਪੋਸਟਮੈਨ ਦੀ ਕੁਰਸੀ ਤੱਕ ਪਹੁੰਚ ਗਏ ਹਨ। ਇਹ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ। ਦੱਸ ਦੇਈਏ ਕਿ ਅੰਮ੍ਰਿਤਪਾਲ ਕੌਰ ਨੂੰ ਅੱਜ ਇੱਥੇ ਵਿਸ਼ੇਸ਼ ਤੌਰ ‘ਤੇ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਉਚੇਚੇ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਜੂ ਰਾਮ ਐੱਸ. ਪੀ. ਐੱਮ. , ਸਿਕੰਦਰ ਸਿੰਘ ਗਿੱਲ ਬੀ. ਪੀ. ਐੱਮ. ਮੋਰਾਂਵਾਲੀ , ਪ੍ਰੀਤਮ ਸਿੰਘ ਬੀ. ਪੀ.ਐੱਮ. ਟਹਿਣਾ, ਜਗਮੀਤ ਸਿੰਘ, ਪੂਜਾ ਰਾਣੀ, ਅਮਨ ਸੰਧੂ, ਅਮਨਪ੍ਰੀਤ ਪੀ. ਏ , ਹਰਪ੍ਰੀਤ ਸਿੰਘ ਏ. ਬੀ. ਪੀ. ਐੱਮ ਸੁੱਖਣਵਾਲਾ, ਤਾਨੀਆ ਆਦਿ ਵੱਲੋਂ ਅੰਮ੍ਰਿਤਪਾਲ ਕੌਰ ਸੁੱਖਣਵਾਲਾ ਨੂੰ ਮੁਬਾਰਕਬਾਦ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly