ਕਿਸਾਨਾਂ ਨੂੰ ਖਾਦਾਂ ਨਾਲ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਨਾ ਕਰਨ ਖਾਦ ਵਿਕਰੇਤਾ – ਡਿਪਟੀ ਕਮਿਸ਼ਨਰ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਖੇਤੀਬਾੜੀ ਅਧਿਕਾਰੀ, ਜਿਲ੍ਹੇ ਅੰਦਰ ਕਿਸਾਨਾਂ ਨੂੰ ਹਾੜੀ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਸਮੇਂ ਖਾਦਾਂ ਦੀ ਵੱਧ ਕੀਮਤ ਵਸੂਲੀ ਕਰਨ, ਕਾਲਾਬਾਜ਼ਾਰੀ ਅਤੇ ਖਾਦਾਂ ਨਾਲ ਬੇਲੋੜੀਆਂ ਟੈਗਿੰਗ ਨੂੰ ਰੋਕਣ ਲਈ ਨਿਰੰਤਰ ਖਾਦਾਂ ਦੇ ਸੇਲ ਪੁਆਇੰਟਾਂ ਦਾ ਨਿਰੀਖਣ ਕਰਨ, ਤਾਂ ਜੋੋ ਕਿਸਾਨਾਂ ਨੂੰ ਬਿਜਾਈ ਸਮੇਂ ਕਿਸੇ ਵੀ ਤਰਾਂ ਮੁਸ਼ਕਿਲ ਨਾ ਆਵੇ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਖੇਤੀ ਅਧਿਕਾਰੀਆਂ ਨੂੰ ਇਹ ਹਦਾਇਤ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫ਼ਸਲ ਨੂੰ 50 ਕਿਲੋ ਨਾਈਟਰੋਜਨ ਅਤੇ 25 ਕਿਲੋ ਫਾਸਫੋਰਸ ਤੱਤ ਦੀ ਮਾਤਰਾ ਲੋਂੱੜੀਂਦੀ ਹੈ, ਜਿਸ ਵਾਸਤੇ ਪੰਜਾਬ ਖੇਤੀਬਾੜੀ ਯੂਨਿਵਰਸਿਟੀ, ਲੁਧਿਆਣਾ ਵੱਲੋ ਸਿਫਾਰਿਸ਼ ਕੀਤੀ ਡੀ, ਏ. ਪੀ ਖਾਦ ਦੀ ਥਾਂ ‘ਤੇ ਬਾਜ਼ਾਰ ਵਿਚ ਉਪਲਬੱਧ ਬਦਲਵੇਂ ਸਰੋਤ, ਜਿਵੇ ਕਿ ਐਨ. ਪੀ. ਕੇ ਅਤੇ ਸੁਪਰ ਫਾਸਫੇਟ ਨੂੰ ਤਰਜੀਹ ਦਿੱਤੀ ਜਾਵੇ ਤਾਂ ਕਣਕ ਦਾ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਵੱਲੋ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਮੁੱਖ ਖੇਤੀਬਾੜੀ ਅਫਸਰ, ਸਹੀਦ ਭਗਤ ਸਿੰਘ ਨਗਰ ਡਾ. ਰਜਿੰਦਰ ਕੁਮਾਰ ਕੰਬੋਜ ਅਤੇ ਉਨ੍ਹਾਂ ਦੀ ਟੀਮ ਵੱਲੋ ਨਵਾਸ਼ਹਿਰ ਦਾਣਾ ਮੰਡੀ ਵਿਖੇ ਖਾਦਾਂ ਦੇ ਸੇਲ ਪੁਆਇੰਟ ਦੀ ਚੈਕਿੰਗ ਕੀਤੀ ਗਈ ਅਤੇ ਹਦਾਇਤ ਕੀਤੀ ਕਿ ਕੋਈ ਵੀ ਖਾਦ ਡੀਲਰ ਕਿਸਾਨਾਂ ਨੂੰ ਖਾਦਾਂ ਨਾਲ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਨਾ ਕਰਨ, ਕਿਸਾਨਾਂ ਨੂੰ ਖੇਤੀ ਇਨਪੁਟਸ ਦੇ ਬਿੱਲ ਜ਼ਰੂਰ ਜਾਰੀ ਕਰਨ ਅਤੇ ਖਾਦਾਂ ਦੀ ਵਿਕਰੀ ਪੀ. ਓ. ਐਸ ਮਸ਼ੀਨ ਰਾਹੀਂ ਹੀ ਕਰਨ। ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਡੀਲਰਾਂ ਵਿੱਰੁਧ ਖ਼ਾਦ ਕੰਟਰੋਲ ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਅਧੀਨ ਬਣਦੀ ਕਾੰਨੂਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਖੇਤੀਬਾੜੀ ਅਫ਼ਸਰ, ਨਵਾਸ਼ਹਿਰ ਡਾ. ਰਾਜ ਕੁਮਾਰ ਅਤੇ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ), ਸ਼ਹੀਦ ਭਗਤ ਸਿੰਘ ਨਗਰ ਡਾ. ਵਿਜੈ ਮਹੇਸ਼ੀ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਆਪਣੇ ਆਪ ਤੋਂ ਕੀਤੀ ਜਾਵੇ ਸ਼ੁਰੂਆਤ – ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ
Next articleਗੈਰ-ਜ਼ਰੂਰੀ ਰਸਾਇਣਾਂ ਨੂੰ ਖਾਦਾਂ ਨਾਲ ਟੈਗ ਕਰਕੇ ਵੇਚਣਾ ਜਾਂ ਕਾਲਾਬਾਜ਼ਾਰੀ ਕਰਨਾ ਕਾਨੂੰਨੀ ਜ਼ੁਰਮ – ਮੁੱਖ ਖੇਤੀਬਾੜੀ ਅਫ਼ਸਰ