ਕਵਿਤਾਵਾਂ

(ਸਮਾਜ ਵੀਕਲੀ)
ਬਹੁਤਾ ਬੋਲੀਏ ਨਾ 
——————-
ਜੇਕਰ ਜ਼ਿੰਦਗੀ ਮਾਨਣ ਦਾ ਚਾਅ ਹੋਵੇ ,
ਪੱਲੇ ਰੱਖ ਸੰਤੋਖ ਤੇ ਸਬਰ ਮੀਆਂ  ।
ਸ਼ੌਂਕ ਸ਼ੌਕ ਵਿੱਚ ਨਸ਼ਿਆਂ ਦੇ ਲੜ ਲੱਗ ਕੇ ,
ਆਪੇ ਖੋਦੀਏ ਅਪਣੀ ਕਬਰ ਮੀਆਂ ।
ਤਾਕਤ ਬਖ਼ਸ਼ੀ ਜੇ ਹੋਵੇ ਪ੍ਰਮਾਤਮਾ ਨੇ  ,
ਕਿਸੇ ਮਾੜੇ ‘ਤੇ ਕਰੀਏ ਨਾ ਜਬਰ ਮੀਆਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਬਹੁਤਾ ਬੋਲੀਏ ਨਾ ਚਬਰ ਚਬਰ ਮੀਆਂ ।
ਧੀ ਅੰਨ੍ਹੀਂ ਚੰਗੀ 
—————–
ਚੰਗੇ ਦੁੱਧ ਦੀ ਪੈਦਾਵਾਰ ਖਾਤਰ  ,
ਕਦੇ ਹਰਾ ਚੰਗਾ ਕਦੇ ਸੰਨ‌੍ਹੀਂ ਚੰਗੀ ।
ਭੈੜੀ ਸੰਗਤ ਤੋਂ ਬੰਦਾ ਇਕੱਲਾ ਚੰਗਾ ,
ਮਾੜੇ ਕੋਲ਼ੋਂ ਖਿਸਕਾਈ ਹੋਈ ਕੰਨੀਂ ਚੰਗੀ।
ਬੇਈਮਾਨੀ ਦੇ ਖੀਰ ਤੇ ਪੂੜਿਆਂ ਤੋਂ  ,
ਰੋਟੀ ਹੱਕ ਹਲਾਲ ਦੀ ਖੰਨੀਂ ਚੰਗੀ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਜੱਭਲ਼ ਪੁੱਤ ਨਾਲ਼ੋਂ ਧੀ ਅੰਨ੍ਹੀਂ ਚੰਗੀ  ।
ਮਾਂ ਦੇ ਚਰਨਾਂ ਵਿੱਚ 
———————
ਜੀਹਨੇ ਨਹੀਂ ਕੀਤੀ ਕਰਕੇ ਵੇਖ ਸਕਦੈ ,
ਸੁੱਚੀ ਕਿਰਤ ਕਮਾਈ ਵਿੱਚ ਬਰਕਤ ਹੁੰਦੀ ।
ਜਿੱਤ  ਓਸ  ਦੇ  ਪੈਰਾਂ  ਨੂੰ  ਆਣ  ਚੁੰਮੇਂ ,
ਜੀਹਦੇ ਨਾਲ਼ ਜਹਾਨ ਦੀ ਖ਼ਲਕਤ ਹੁੰਦੀ ।
ਲੱਖ  ਪੁੱਤ  ਕਪੁੱਤ  ਹੋ  ਜਾਣ  ਭਾਵੇਂ  ,
ਮਾਂ  ਦੀ  ਪਾਕ-ਪਵਿੱਤਰ  ਮੁਹੱਬਤ  ਹੁੰਦੀ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਮਾਂ ਦੇ ਚਰਨਾਂ ਦੇ ਵਿੱਚ ਬਹਿਸ਼ਤ ਹੁੰਦੀ  ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous article“ਦੀਵਾਲੀ” ਤੋਂ “ਦਿਵਾਲ਼ੀ” ਤੱਕ ਦਾ ਸਫ਼ਰ
Next articleਦੀਪ