ਸੱਚਦੇਵਾ ਸਟਾਕਸ ਸਾਈਕਲੋਥਾਨ ਪ੍ਰਤੀ ਪਥਿਆਲ ਸਕੂਲ ਵਿੱਚ ਦਿੱਤੀ ਜਾਣਕਾਰੀ

ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਪਰਮਜੀਤ ਸੱਚਦੇਵਾ। ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ 10 ਨਵੰਬਰ 2024 ਨੂੰ ਕਰਵਾਈ ਜਾ ਰਹੀ ਸੱਚਦੇਵਾ ਸਟਾਕਸ ਸਾਈਕਲੋਥਾਨ ਸੀਜਨ-4 ਪ੍ਰਤੀ ਵਿਦਿਆਰਥੀਆਂ ਨੂੰ ਲਾਮਬੰਦ ਕਰਨ ਲਈ ਕਲੱਬ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਪਥਿਆਲ ਵਿੱਚ ਪਹੁੰਚ ਕੇ ਵਿਦਿਆਰਥੀਆਂ ਨੂੰ ਸਾਈਕਲੋਥਾਨ ਪ੍ਰਤੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਪਿ੍ਰੰਸੀਪਲ ਚੰਦਰ ਮੋਹਨ ਵਰਮਾ ਵੱਲੋਂ ਕਲੱਬ ਦੇ ਮੈਂਬਰਾਂ ਦਾ ਸਕੂਲ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਇਸ ਸਮੇਂ ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਰਜਿਸਟਰੇਸ਼ਨ 31 ਅਕਤੂਬਰ ਤੱਕ ਜਾਰੀ ਰੱਖੀ ਜਾਵੇਗੀ ਜੋ ਕਿ ਪਹਿਲਾ 25 ਅਕਤੂਬਰ ਨੂੰ ਬੰਦ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਸਾਈਕਲੋਥਾਨ ਪ੍ਰਤੀ ਸਮਾਜ ਦੇ ਸਭ ਵਰਗਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਹੁਣ ਤੱਕ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ। ਇਸ ਮੌਕੇ ਉੱਤਮ ਸਿੰਘ ਸਾਬੀ, ਉਕਾਂਰ ਸਿੰਘ ਚੱਬੇਵਾਲ, ਦੌਲਤ ਸਿੰਘ, ਸੌਰਵ ਸ਼ਰਮਾ, ਤਰਲੋਚਨ ਸਿੰਘ, ਗੁਰਮੇਲ ਸਿੰਘ, ਅਮਰਿੰਦਰ ਸੈਣੀ, ਰੋਹਿਤ ਬੱਸੀ, ਗੁਰਵਿੰਦਰ ਸਿੰਘ, ਅਮਨਦੀਪ ਕੌਰ ਆਦਿ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੌਧਰੀ ਬਲਵੀਰ ਸਿੰਘ ਸਕੂਲ ਵਿੱਚ ਸਪੈਸ਼ਲ ਬੱਚਿਆਂ ਨੇ ਲਗਾਈ ਮੋਮਬੱਤੀਆਂ ਦੀ ਪ੍ਰਦਰਸ਼ਨੀ
Next articleਪਵਿੱਤਰ ਕੁਲਾਰ ਵੱਲੋਂ ਆਸ਼ਾ ਕਿਰਨ ਸਕੂਲ ਨੂੰ ਤਿੰਨ ਲੱਖ ਦਾ ਦਾਨ