(ਸਮਾਜ ਵੀਕਲੀ)
ਦੀਵਾਲੀ ਆਈ ਦੀਵਾਲੀ ਆਈ,
ਖ਼ੁਸ਼ੀਆਂ ਖੇੜੇ ਨਾਲ ਲਿਆਈ।
ਰੌਸ਼ਨੀਆਂ ਦਾ ਇਹ ਤਿਉਹਾਰ,
ਰੌਣਕ ਲੱਗਦੀ ਸ਼ਹਿਰ ਬਜ਼ਾਰ।
ਸਭ ਨੇ ਸੋਹਣੇ ਕੱਪੜੇ ਪਾਉਂਦੇ,
ਸਜੀਆਂ ਦੁਕਾਨਾਂ ਵੇਖਣ ਆਉਂਦੇ।
ਲੜੀਆਂ ਨੇ ਜੱਗ ਮੱਗ ਕਰਦੀਆਂ,
ਚਾਨਣ ਨਾਲ ਚੁਫ਼ੇਰਾ ਭਰਦੀਆਂ।
ਮੰਜਿਆਂ ਦੇ ਉੱਤੇ ਰੱਖੇ ਪਟਾਕੇ,
ਵੱਡੇ ਛੋਟੇ ਸਭ ਖ਼ਰੀਦਣ ਆ ਕੇ।
ਕਿਧਰੇ ਫੁੱਲ ਝੜੀਆਂ ਤੇ ਅਨਾਰ,
ਕਿੰਨੇ ਸੋਹਣੇ ਬਣਾ ਟੰਗੇ ਹਾਰ।
ਰੰਗ ਬਰੰਗੀਆਂ ਨੇ ਮਠਿਆਈਆਂ,
ਮੇਜ਼ਾਂ ਤੇ ਕਿਵੇਂ ਰੱਖ ਸਜਾਈਆਂ।
ਸੁਵਾਣੀਆ ਵੀ ਘਰ ਖੂਬ ਸ਼ਿੰਗਾਰੇ,
ਸਭਨਾਂ ਦੇ ਤਾਂਈ ਲੱਗਦੇ ਪਿਆਰੇ।
ਦੀਵਿਆਂ ਵਿੱਚ ਤੇਲ ਅਸੀਂ ਪਾ ਕੇ,
ਰੱਖੇ ਬਨੇਰੇ ਤੇ ਕਤਾਰ ਬਣਾਕੇ।
ਇੱਕ ਪਾਸੇ ਮਸ਼ਾਲ ਜਗਾਈ,
ਉਸ ਨੇ ਰੌਸ਼ਨੀ ਹੋਰ ਵਧਾਈ।
ਮਠਿਆਈ ਖਾਂਧੀ ਤੇ ਪਟਾਕੇ ਚਲਾਏ,
ਪੱਤੋ, ਨੂੰ ਖੂਬ ਨਜ਼ਾਰੇ ਆਏ।
ਹਰਪ੍ਰੀਤ ‘ਪੱਤੋ’ ਪਿੰਡ- ਪੱਤੋ ਹੀਰਾ ਸਿੰਘ ਮੋਗਾ
9465821417