(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ਼੍ਰੋਮਣੀ ਅਕਾਲੀ ਦਲ ਸਾਡੇ ਪੁਰਾਣੇ ਬਜ਼ੁਰਗਾਂ ਵੱਡਿਆਂ ਵਡੇਰਿਆਂ ਨੇ ਕੁਰਬਾਨੀਆਂ ਦੇ ਕੇ ਅਕਾਲੀ ਦਲ ਜਿਹੀ ਸਿਆਸੀ ਜਮਾਤ ਨੂੰ ਪੰਜਾਬ ਦੇ ਵੱਡੇ ਸੰਘਰਸ਼ ਵਿੱਚੋਂ ਕੱਢਿਆ ਤੇ ਅਕਾਲੀ ਦਲ ਇਹ ਪੰਜਾਬ ਦੇ ਲਈ ਲੜਿਆ ਤੇ ਮਰਿਆ ਮਟਿਆ ਵੀ, ਅਕਾਲੀ ਦਲ ਪੰਜਾਬ ਦੇ ਹੱਕਾਂ ਮੰਗਾਂ ਤੋਂ ਇਲਾਵਾ ਸਮੁੱਚੇ ਦੇਸ਼ ਦੇ ਵਿੱਚ ਰਾਜਨੀਤਿਕ ਤੌਰ ਉੱਤੇ ਵੱਖਰੀ ਛਾਪ ਛੱਡਦਾ ਆਇਆ ਹੈ ਪੰਜਾਬ ਭਾਰਤ ਦੇਹੀ ਨਹੀਂ ਵਿਦੇਸ਼ੀ ਲੋਕਾਂ ਵਿੱਚ ਵੀ ਅਕਾਲੀ ਦਲ ਦੀ ਚਰਚਾ ਹਮੇਸ਼ਾ ਹੁੰਦੀ ਆਈ ਹੈ। ਪੰਥਕ ਸਿਧਾਂਤਾਂ ਤੇ ਗੁਰ ਹੁਕਮ ਅਨੁਸਾਰ ਅਕਾਲੀ ਦਲ ਚੱਲਿਆ ਸਮੇਂ ਸਮੇਂ ਇਸ ਦੇ ਪ੍ਰਧਾਨ ਦੀ ਸੇਵਾ ਅਨੇਕਾਂ ਗੁਰਸਿੱਖ ਸਖਸ਼ੀਅਤਾਂ ਤੇ ਵਿਸ਼ੇਸ਼ ਵਿਅਕਤੀਆਂ ਨੇ ਕੀਤੀ ਗੁਰ ਪਰੰਪਰਾ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਤਿਆਗ ਮੂਰਤ ਦੀ ਭਾਵਨਾ ਪੰਥ ਉਸੇ ਮੈਂ ਉਜੜਾ ਦੇ ਸਿਧਾਂਤ ਉੱਤੇ ਪਹਿਰਾ ਦਿੰਦੇ ਆਏ। ਅਕਾਲੀ ਦਲ ਦੇ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਅਕਾਲੀ ਦਲ ਦੀ ਰਾਜਨੀਤਿਕ ਸ਼ਾਖ ਦਾ ਲਾਹਾ ਲੈਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿੱਖ ਸਿਧਾਂਤਾਂ ਤੋਂ ਥਿੜਕ ਕੇ ਆਪਣੀ ਸਿਆਸੀ ਕੁਰਸੀ ਨੂੰ ਸਦਾ ਜੀਵਤ ਰੱਖਣ ਵਾਸਤੇ ਅਕਾਲੀ ਦਲ ਉੱਤੇ ਆਪਣੇ ਪਰਿਵਾਰ ਨੂੰ ਕਬਜ਼ਾ ਕਰਕੇ ਬਿਠਾ ਲਿਆ ਤੇ ਅਜਿਹੇ ਗਲਤ ਕੰਮ ਕੀਤੇ ਗਏ ਜਿਨਾਂ ਦਾ ਵਰਨਣ ਕਰਨਾ ਵੀ ਮੁਸ਼ਕਿਲ ਹੈ ਸੋ ਪ੍ਰਕਾਸ਼ ਸਿੰਘ ਬਾਦਲ ਜਿਹੇ ਘਾਗ ਸਿਆਣੇ ਅਕਾਲੀ ਆਗੂ ਦੀ ਮੱਤ ਵੀ ਉਸ ਵੇਲੇ ਵੱਜ ਗਈ ਜਦੋਂ ਉਸਨੇ ਪੰਜਾਬ ਦੀ ਰਾਜਨੀਤਿਕ ਧਾਰਮਿਕ ਸਾਰੀ ਵਾਂਗ ਡੋਰ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਹੱਥ ਦੇਣ ਦੀ ਨੀਅਤ ਨਾਲ ਅਕਾਲੀ ਦਲ ਦੇ ਸਿਧਾਂਤਾਂ ਨੂੰ ਹੀ ਖਤਮ ਕਰ ਦਿੱਤਾ। ਜਿਸ ਦਾ ਖਮਿਆਜ਼ਾ ਅੱਜ ਪੰਜਾਬ ਵਾਸੀ ਹੀ ਨਹੀਂ ਦੇਸ਼ ਵਿਦੇਸ਼ ਵਿੱਚ ਬੈਠੇ ਲੋਕ ਵੀ ਭੁਗਤ ਰਹੇ ਹਨ ਤੇ ਅਕਾਲੀ ਦਲ ਦੀ ਸ਼ਾਖ ਸਿਆਸੀ ਨਕਸ਼ੇ ਉਪਰੋਂ ਬਿਲਕੁਲ ਖਤਮ ਕਰਨ ਵਾਲੀ ਕੋਈ ਹੋਰ ਨਹੀਂ ਇਸਦੇ ਆਪਣੇ ਪ੍ਰਧਾਨ ਤੇ ਉਸਦੇ ਨੇੜਲੇ ਜੁੰਡਲੀ ਦੇ ਮੈਂਬਰ ਹਨ।
ਇਸ ਵੇਲੇ ਇਸੇ ਵੇਦਨਾ ਅਧੀਨ ਅਕਾਲੀ ਦਲ ਦਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਚੱਲ ਰਿਹਾ ਹੈ ਜੋ ਵਿਚਾਰ ਅਧੀਨ ਹੈ ਨਜ਼ਰ ਤਾਂ ਇਹ ਆ ਰਿਹਾ ਹੈ ਕਿ ਅਕਾਲੀ ਦਲ ਦੇ ਬੱਚੇ ਖੁੱਚੇ ਆਗੂ ਆਪਣੇ ਪ੍ਰਧਾਨ ਨੂੰ ਬਚਾਉਣ ਲਈ ਅਕਾਲ ਤਖਤ ਉੱਤੇ ਜਾ ਕੇ ਹਰਿ ਹੀਲਾ ਵਰਤ ਰਹੇ ਹਨ ਪਰ ਪਤਾ ਨਹੀਂ ਇਹਨਾਂ ਸਿਆਣਿਆਂ ਨੂੰ ਸਭ ਕੁਝ ਕਿਉਂ ਨਹੀਂ ਦਿਖ ਰਿਹਾ। ਪਿਛਲੀਆਂ ਚੋਣਾਂ ਚਾਹੇ ਲੋਕ ਸਭਾ ਚੋਣਾਂ ਹੋਣ ਜਾਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਮੂੰਹ ਦੀ ਖਾਣੀ ਪਈ ਹੈ ਪੰਜਾਬ ਦੇ 13 ਮੈਂਬਰ ਪਾਰਲੀਮੈਂਟਾਂ ਵਿੱਚੋਂ ਸਿਰਫ ਇੱਕ ਮੈਂਬਰ ਪਾਰਲੀਮੈਂਟ ਅਕਾਲੀ ਦਲ ਦੀ ਬਾਦਲ ਪਰਿਵਾਰ ਨਾਲ ਸੰਬੰਧਿਤ ਬੀਬੀ ਹੀ ਜਿੱਤ ਸਕੀ। ਹੁਣ ਮੌਜੂਦਾ ਸਮੇਂ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਪੰਜਾਬ ਨਾਲ ਸੰਬੰਧਿਤ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਹਨ। ਇਥੋਂ ਤੱਕ ਕਿ ਪੰਜਾਬ ਵਿੱਚ ਪੈਰ ਜਮਾ ਰਹੀ ਭਾਜਪਾ ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਅੱਜ ਸਥਿਤੀ ਉਸ ਵੇਲੇ ਬਹੁਤ ਹੀ ਗਲਤ ਸਾਹਮਣੇ ਆਈ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫੰਰਸ ਵਿਚ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਹੋ ਰਹੀਆਂ ਜਿਮਨੀ ਚੋਣਾਂ ਦੇ ਵਿੱਚੋਂ ਅਕਾਲੀ ਦਲ ਹਿੱਸਾ ਨਹੀਂ ਲਵੇਗਾ ਇਸ ਦੇ ਅਨੇਕਾਂ ਕਾਰਨ ਉਹਨਾਂ ਨੇ ਦੱਸੇ। ਇਕ ਕਾਰਨ ਅਕਾਲ ਤਖਤ ਸਾਹਿਬ ਤੇ ਸਿੱਖੀ ਸਿਧਾਂਤਾਂ ਨੂੰ ਸਮਰਪਿਤ ਵੀ ਦੱਸਿਆ। ਦਲਜੀਤ ਸਿੰਘ ਚੀਮਾ ਜੀ ਜਦੋਂ ਸੌਦਾ ਸਾਧ ਦਾ ਕੇਸ ਅਕਾਲ ਤਖਤ ਉੱਤੇ ਆਇਆ ਅਕਾਲੀ ਦਲ ਉਸਦੀ ਪਿੱਠ ਉੱਤੇ ਖੜਿਆ ਤੇ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਦੀ ਪਰਵਾਹ ਨਾ ਕੀਤੀ ਉਸ ਵੇਲੇ ਸਿੱਖੀ ਸਿਧਾਂਤ ਕਿੱਥੇ ਸਨ। ਗੱਲਾਂ ਹੋਰ ਵੀ ਬਹੁਤ ਹਨ ਜੋ ਤੁਹਾਡੀਆਂ ਬੱਜਰ ਗਲਤੀਆਂ ਦਾ ਕਾਰਨ ਬਣੀਆਂ ਬਾਕੀ ਕਦੇ ਫਿਰ ਸਹੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly