ਪੰਜਾਬੀ ਮੰਚ ਲਾਈਵ, ਯੂ. ਐਸ. ਏ. ਵੱਲੋਂ ਲਾਡੀ ਭੁੱਲਰ ਦੀ ਲਘੂ ਫ਼ਿਲਮ ‘ਤੇ ਸਮੀਖਿਆ

ਸੁਲਤਾਨਪੁਰ ਲੋਧੀ , (ਸਮਾਜ ਵੀਕਲੀ) (ਰਮੇਸ਼ਵਰ ਸਿੰਘ )– ਨਾਮਵਰ ਲੇਖਿਕਾ ਲਾਡੀ ਭੁੱਲਰ ਵੱਲੋਂ ਤਿਆਰ ਕੀਤੀ ਲਘੂ ਫਿਲਮ ‘ਕਬਾੜਨ’ ‘ਤੇ  ਪੰਜਾਬੀ ਮੰਚ ਲਾਈਵ, ਯੂ. ਐਸ. ਏ. ਵੱਲੋਂ ਸਮੀਖਿਆ ਕੀਤੀ ਗਈ । ਇਸ ਮੌਕੇ ਧਰਮਿੰਦਰ ਸਿੰਘ ਕੰਗ (ਆਇਰਲੈਂਡ)   ਨੇ ਲਘੂ ਫ਼ਿਲਮ ਦਾ ਵੱਖਰਾ ਵਿਸ਼ਾ ‘ਕਬਾੜਨ’ ਚੁਣ ‘ਤੇ ਵਧਾਈਆਂ ਦਿੱਤੀਆਂ।  ਫ਼ਿਲਮ ‘ਤੇ ਬਹੁਤ ਹੀ ਬਰੀਕੀ ਨਾਲ ਵਿਚਾਰ ਚਰਚਾ ਕਰਦੇ ਸਮੇਂ ਕਿਹਾ ਕਿ ਸਾਨੂੰ ਉਡੀਕ ਹੈ ਕਿ ਲਾਡੀ ਹੋਰ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਬਨਾਉਣਗੇ ਇਸ ਮੌਕੇ ਸਨਮਾਨ ਪੱਤਰ ਨਾਲ ਲਾਡੀ ਭੁੱਲਰ ਨੂੰ ਸਨਮਾਨਿਤ ਵੀ ਕੀਤਾ ਹੈ। ਇਸ ਮੌਕੇ ਅਮਰੀਕ ਸਿੰਘ ਕੰਗ(ਯੂ. ਐਸ. ਏ.) ਜੀ ਨੇ ਕਿਹਾ ਕਿ ਲੇਖਕ ਨੂੰ ਆਪਣੀ ਕਲਮ ਤੋਂ ਲਿਖੀ ਕਹਾਣੀ ‘ਤੇ ਫ਼ਿਲਮ ਬਨਾਉਂਣੀ ਔਖਾ ਕੰਮ ਹੈ। ਲਾਡੀ ਭੁੱਲਰ ਨੇ ਇਹ ਵੱਡਾ ਉੱਪਰਾਲਾ ਕੀਤਾ ਹੈ ਅਤੇ ਲਾਡੀ ਵਿੱਚ ਦੂਜਾ ਗੁਣ ਹੈ ਕਿ ਉਹ ਫ਼ਿਲਮਾਂ ਵਿੱਚ ਚੰਗਾ ਪੱਖ ਸੁਣ ਦੇ ਨਾਲ-ਨਾਲ ਫ਼ਿਲਮਾਂ ਵਿੱਚ ਕਮੀਆ ਪੇਸ਼ੀਆਂ ਸੁਣ ਦੀ ਵੀ ਹਿੰਮਤ ਰੱਖਦੀ ਹੈ। ਸ਼ਾਇਰ ਬਿੰਦਰ ਸਿੰਘ ਕੋਲੀਆਂਵਾਲ (ਇਟਲੀ) ਨੇ ਵਧਾਈਆਂ ਦਿੰਦਿਆਂ ਕਿਹਾ ਕਿ ਭਾਵੇਂ ਕਈ ਕਮੀਆਂ ਨੇ ਫ਼ਿਲਮ ‘ਚ ਪਰ ਹਰ ਡਾਇਲਾਗ ਦੇ ਨਾਲ ਵਧੀਆ ਤੋਂ ਵਧੀਆ ਸੁਨੇਹਾ ਲਾਡੀ ਭੁੱਲਰ ਨੇ ਦਿੱਤਾ ਤੇ ਅਗਲੀਆਂ ਫ਼ਿਲਮਾਂ ਨਾਲੋਂ ਇਸ ‘ਕਬਾੜਨ’ ਫ਼ਿਲਮ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਲਾਡੀ ਲਘੂ ਫ਼ਿਲਮਾਂ ਬਨਾਉਣ ਦਾ ਵੱਡਾ ਉੱਪਰਾਲਾ ਕਰਦੀ ਹੈ, ਇਹ ਉੱਪਰਾਲਾ ਸ਼ਲਾਘਾਯੋਗ ਹੈ। ਮੈਡਮ ਕੋਹਲੀ ਬਰਾੜ ਤੇ ਮੈਡਮ ਸਰਬਜੀਤ ਕੌਰ ਜਰਮਨ ਨੇ ਫ਼ਿਲਮ ‘ਤੇ ਬਹੁਤ ਬਰੀਕੀ ਨਾਲ ਸਮੀਖਿਆ ਕੀਤੀ। ਤੇ ਕਿਹਾ ਕਿ ਕਬਾੜਨ ਫ਼ਿਲਮ ਵਿੱਚ ਕਬਾੜਨ ਕੁੜੀ ਦਾ ਕਿਰਦਾਰ ਬਹੁਤ ਮਿਹਨਤੀ ਵੇਖਿਆ ਹੈ। ਵਾਕੇ ਹੀ ਕੁੜੀਆਂ ਕੋਈ ਵੀ ਕੰਮ ਕਰ ਸਕਦੀਆਂ ਹਨ ਤੇ ਇਸ ਫਿਲਮ ਵਿੱਚ ਸਾਰੇ ਅਦਾਕਾਰਾ ਨੇ ਬਹੁਤ ਵਧੀਆ ਅਦਾਕਾਰੀ ਨਿਭਾਈ ਹੈ।
            ਇਸ ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਲਾਡੀ ਭੁੱਲਰ ਹੈ, ਤੇ ਪ੍ਰੋ ਨਿਰਮਾਤਾ ਅਮਰਜੀਤ ਕੌਰ ਭੁੱਲਰ ਜੀ ਹਨ ‘ਕਬਾੜਨ’ ਫ਼ਿਲਮ ਦੇ ਸੰਪਾਦਕ ਡੀ ਕੰਗ ਪ੍ਰੋਡਕਸ਼ਨ (ਆਇਰਲੈਂਡ) ਨੇ ਕੀਤੀ। ਇਸ ਫ਼ਿਲਮ ਦਾ ਗੀਤ ਗਾਇਕ ਭਿੰਦਰ ਰਾਜ ਨੇ ਲਿਖਿਆ ਤੇ ਗਾਇਆ। ਇਸ ‘ਕਬਾੜਨ’ ਫ਼ਿਲਮ ਨੂੰ ਸੰਗੀਤ ਰਮਨ ਧਾਰੀਵਾਲ ਨੇ ਦਿੱਤਾ ਹੈ।
       ਅਮਰੀਕ ਸਿੰਘ ਕੰਗ ਨੇ ਅਖੀਰ ਵਿੱਚ ਕਿਹਾ ਹੈ ਕਿ ਆਉਣ ਵਾਲੀਆਂ ਨਵੀਆਂ ਲਘੂ ਫ਼ਿਲਮਾਂ ਦਾ ਸਾਨੂੰ ਇੰਤਜ਼ਾਰ ਹੈ ਤੇ ਸਾਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੌਕੀ ਨੇ ਲੁਧਿਆਣਾ ਪਹੁੰਚ ਕੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਸਿਮਰਿਤਾ 3 ਫਿਲਮਾਂ ‘ਚ ਲੀਡ ਰੋਲ ‘ਚ ਨਜ਼ਰ ਆਵੇਗੀ
Next articleਲੁਧਿਆਣਾ ਵਿੱਚ ਭਾਰਤ ਸਾਈਕਲੋਥਨ ਲੜੀ ਦੀ ਪਹਿਲੀ ਰੈਲੀ ਵੱਡੀ ਕਾਮਯਾਬੀ