ਲੁਹਾਰ ਮਾਜਰਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਹੁਣੇ ਹੀ ਖ਼ਬਰ ਮਿਲੀ ਹੈ ਕਿ ਲੋਕਾਂ ਵਿੱਚ ਜਾਣਿਆ ਪਹਿਚਾਣਿਆ ਯੋਧਾ ਰਵਿੰਦਰ ਸਿੰਘ ਸਿੱਧੂ ਚਿੜੀ ਦੇ ਪੌਂਚੇ ਜਿੰਨੇ ਪਿੰਡ ਲੁਹਾਰ ਮਾਜਰਾ ਵਿੱਚ ਦਰਸ਼ਨ ਸਿੰਘ ਫੌਜੀ ਨੂੰ 32 ਵੋਟਾਂ ਨਾਲ ਹਰਾ ਕੇ ਪਿੰਡ ਦਾ ਸਰਪੰਚ ਚੁਣਿਆ ਜਾ ਚੁੱਕਿਆ ਹੈ ਸਰਕਾਰੀ ਤੌਰ ਤੇ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਤੇ ਹੋਏ ਪੰਚਾਂ ਦੇ ਨਾਮ ਸਰਦਾਰ ਜਗਤਾਰ ਸਿੰਘ, ਬੀਬੀ ਜਸਪਾਲ ਕੌਰ, ਬੀਬੀ ਕਿਰਨਦੀਪ ਕੌਰ, ਸਰਦਾਰ ਕੁਲਦੀਪ ਸਿੰਘ, ਸਰਦਾਰ ਰਾਜਿੰਦਰ ਸਿੰਘ। ਸਰਦਾਰ ਰਜਿੰਦਰ ਸਿੰਘ ਜੀ ਪਹਿਲਾਂ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ ਇਨ੍ਹਾਂ ਨੇ ਆਪਣੇ ਸਮੇਂ ਦੌਰਾਨ ਪਿੰਡ ਲਈ ਬਹੁਤ ਵਧੀਆ ਕੰਮ ਕਰਵਾਏ ਸਨ ਇਹਨਾਂ ਦੀ ਸਰਪੰਚੀ ਨੂੰ ਅੱਜ ਕੱਲ੍ਹ ਵੀ ਲੋਕ ਯਾਦ ਕਰਕੇ ਉਦਾਹਰਨਾਂ ਦਿੰਦੇ ਹਨ। ਗੁਆਂਢੀ ਪਿੰਡਾਂ ਦੀਆਂ ਹੱਟੀਆਂ ਭੱਠੀਆਂ ਤੇ ਹਾਲੇ ਵੀ ਰਜਿੰਦਰ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਕਿ ਸਰਪੰਚ ਹੋਵੇ ਤਾਂ ਇਹੋ ਜਿਹਾ। ਪਿੰਡਾਂ ਵਿੱਚ ਆਪਾਂ ਆਮ ਤੌਰ ਤੇ ਸੁਣਦੇ ਹਾਂ ਕਿ ਪੈਸਿਆਂ ਨਾਲ ਨਸ਼ਿਆਂ ਨਾਲ ਵੋਟਾਂ ਖਰੀਦ ਕੇ ਫਲਾਣੇ ਪਿੰਡ ਸਰਪੰਚ ਜਿੱਤੇਆ। ਪਰ ਰਵਿੰਦਰ ਸਿੰਘ ਸਿੱਧੂ ਸਮਾਜਿਕ ਵਰਕਰ ਹੈ ਆਪਣੇ ਘਰ ਦੇ ਜਰੂਰੀ ਕੰਮ ਛੱਡ ਕੇ ਲੋਕਾਂ ਦੇ ਕੰਮ ਕਰਾਉਣ ਨੂੰ ਪਹਿਲ ਦਿੰਦਾ ਹੈ ਇਸ ਦੇ ਕਾਰਨ ਹੀ ਪਿੰਡ ਦੇ ਸਮਝਦਾਰ ਲੋਕਾਂ ਨੇ ਥੋੜੀਆਂ ਵੋਟਾਂ ਦੇ ਪਿੰਡ ਵਿੱਚ ਹੀ ਉਸ ਨੂੰ ਸਨਮਾਨ ਦਿੰਦੇ ਹੋਏ 32 ਵੋਟਾਂ ਨਾਲ ਜਿਤਾ ਦਿੱਤਾ। ਹੁਣ ਹੀ ਸਿੱਧੂ ਸਾਹਿਬ ਲੋਕਾਂ ਦਾ ਧੰਨਵਾਦ ਕਰਨ ਲਈ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ ਸਾਰੇ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਇਹ ਖ਼ਾਸ ਗੱਲ ਕਹੀ ਕਿ ਮੈਨੂੰ ਜਿਸ ਨੇ ਵੋਟ ਨਹੀਂ ਵੀ ਪਾਈ ਉਹ ਵੀ ਮੇਰਾ ਹੀ ਸਾਥੀ ਹੈ ਉਹਨਾਂ ਦੇ ਕੰਮ ਮੈਂ ਪਹਿਲ ਦੇ ਆਧਾਰ ਉੱਤੇ ਕਰਾਂਗਾ। ਇਕੱਠੇ ਹੋਏ ਪੱਤਰਕਾਰਾਂ ਤੇ ਲੋਕਾਂ ਨੇ ਪੁੱਛਿਆ ਕਿ ਤੁਸੀਂ ਪਿੰਡ ਲਈ ਕੀ ਕੰਮ ਕਰੋਗੇ ਉਹਨਾਂ ਦਾ ਬਹੁਤ ਸੋਹਣਾ ਜਵਾਬ ਸੀ ਜਿਹੜੇ ਵਾਅਦੇ ਮੈਂ ਆਪਣੇ ਪੋਸਟਰ ਰਾਹੀਂ ਕੀਤੇ ਹਨ ਉਹ ਹਰ ਹਾਲ ਵਿੱਚ ਪੂਰੇ ਕਰਾਂਗਾ, ਆਪਣੇ ਕੀਤੇ ਜਾਣ ਵਾਲੇ ਕੰਮਾਂ ਦੇ ਸਬੰਧ ਵਿੱਚ ਆਏ ਪੱਤਰਕਾਰਾਂ ਤੇ ਲੋਕਾਂ ਨੂੰ ਆਪਣੇ ਪੋਸਟਰ ਵੰਡ ਦਿੱਤੇ ਕਿ ਪੜ੍ ਲਵੋ ਮੈਂ ਕੀ ਕਰਾਂਗਾ, ਹੋਰ ਵੀ ਪਿੰਡ ਦੀ ਜੋ ਮੰਗ ਹੋਵੇਗੀ ਉਸ ਲਈ ਪਹਿਲ ਦੇ ਆਧਾਰ ਤੇ ਜਾ ਕੇ ਸਰਕਾਰੇ ਦਰਬਾਰੇ ਕੰਮ ਕਰਵਾਵਾਂਗਾ। ਸਿੱਧੂ ਸਾਹਿਬ ਨੇ ਇੱਕ ਹੋਰ ਬਹੁਤ ਕਮਾਲ ਦੀ ਗੱਲ ਕੀਤੀ ਕਿ ਮੈਨੂੰ ਆਪਣੇ ਨਾਲੋਂ ਆਪਣੇ ਪਿੰਡ ਦੇ ਭੈਣਾਂ ਭਰਾਵਾਂ ਦਾ ਖਿਆਲ ਰਹਿੰਦਾ ਹੈ 24 ਘੰਟੇ ਮੈਂ ਆਪਣਾ ਫੋਨ ਖੁੱਲਾ ਰੱਖਦਾ ਹਾਂ ਜਦੋਂ ਵੀ ਕੋਈ ਕਿਸੇ ਕਿਸਮ ਦੇ ਕੰਮ ਲਈ ਕਹਿੰਦਾ ਹੈ ਤਾਂ ਮੈਂ ਤੁਰੰਤ ਉਨਾਂ ਨੂੰ ਬੁਲਾਉਂਦਾ ਨਹੀਂ ਉਹਨਾਂ ਦੇ ਕੋਲ ਜਾ ਕੇ ਖੁਦ ਪਹੁੰਚਦਾ ਹਾਂ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਮੈਂ ਚੈਨ ਨਾਲ ਨਹੀਂ ਬਹਿੰਦਾ ਹੁਣ ਵੀ ਮੇਰਾ ਇਹ ਖਾਸ ਫ਼ਰਜ਼ ਬਣਦਾ ਹੈ ਕਿ ਤੁਸੀਂ ਮੈਨੂੰ ਪਿੰਡ ਦਾ ਸਰਪੰਚ ਚੁਣਿਆ ਹੈ ਹੁਣ ਸਾਰੇ ਪਿੰਡ ਦੀ ਹਰ ਤਰ੍ਹਾਂ ਦੀ ਜਿੰਮੇਵਾਰੀ ਮੇਰੇ ਸਿਰ ਹੈ। ਚੁਣੇ ਗਏ ਪੰਚ ਸਰਦਾਰ ਰਜਿੰਦਰ ਸਿੰਘ ਜੀ ਨੂੰ ਅਸੀਂ ਵਧਾਈਆਂ ਦਿੰਦੇ ਪੁੱਛਿਆ ਕਿ ਹੁਣ ਉਸ ਤਰ੍ਹਾਂ ਹੀ ਸੇਵਾ ਕਰੋਗੇ ਜਿਸ ਤਰ੍ਹਾਂ ਤੁਸੀਂ ਸਰਪੰਚ ਹੁੰਦੇ ਹੋਏ ਕੀਤੀ ਸੀ ਉਨ੍ਹਾਂ ਨੇ ਕਿਹਾ ਕਿ ਮੈਨੂੰ ਹੁਣ ਵੀ ਯਾਦ ਹੈ ਉਸ ਸਮੇਂ ਜਦੋਂ ਮੈਂ ਸਰਪੰਚ ਸੀ ਜਿਹੜੇ ਪਿੰਡ ਦੇ ਕੰਮ ਬਾਕੀ ਰਹਿ ਗਏ ਸੀ ਅਸੀਂ ਸਾਰੀ ਪੰਚਾਇਤ ਮਿਲ ਕੇ ਸਿਰੇ ਚੜਾਵਾਂਗੇ। ਪਿੰਡ ਦੇ ਇਕੱਠੇ ਹੋਏ ਵੋਟਰਾਂ ਵਿੱਚ ਵਧਾਈਆਂ ਦੇਣ ਵਾਲੇ ਸਰਦਾਰ ਹਰਮੇਲ ਸਿੰਘ ਪੱਤਰਕਾਰ,
ਲਖਵੀਰ ਸਿੰਘ, ਹਰਵਿੰਦਰ ਸਿੰਘ, ਹਰਮਿੰਦਰ ਸਿੰਘ , ਜਸਵਿੰਦਰ ਸਿੰਘ ਹਰਪ੍ਰੀਤ ਸਿੰਘ, ਦਵਿੰਦਰ ਸਿੰਘ ਸਾਬਕਾ ਸਰਪੰਚ ਬਲਜਿੰਦਰ ਕੌਰ ਪਰਮਜੀਤ ਕੌਰ, ਹਰਮੇਲ ਕੌਰ ਬਹੁਤ ਖੁਸ਼ ਵਿਖਾਈ ਦੇ ਰਹੇ ਸਨ। ਅਸੀਂ ਜਦੋਂ ਸਿੱਧੂ ਸਾਹਿਬ ਨੂੰ ਪੁੱਛਿਆ ਕਿ ਹੁਣ ਤੁਹਾਡਾ ਕੀ ਇਰਾਦਾ ਹੈ ਤਾਂ ਤਸੱਲੀ ਬਖਸ਼ ਜਵਾਬ ਦਿੱਤਾ ਹੈ ਸਾਰਾ ਕੁੱਝ ਕਿਹਾ ਨਹੀਂ ਜਾਂਦਾ ਮੈਂ ਕਰਕੇ ਵਿਖਾਵਾਂਗਾ। ਸਾਨੂੰ ਸਾਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਵਿਖਾਈ ਦਿੱਤਾ ਤੇ ਅਸੀਂ ਵੀ ਸਾਰੀ ਪੰਚਾਇਤ ਨੂੰ ਵਧਾਈਆਂ ਦੇ ਕੇ ਆ ਗਏ।
https://play.google.com/store/apps/details?id=in.yourhost.samajweekly