ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਭਾਰਤੀ ਖੇਤੀ ਖੋਜ ਸੰਸਥਾ, ਨਵੀਂ ਦਿੱਲੀ ਦੇ ਅਧੀਨ ਕਾਰਜਸ਼ੀਲ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਡਾ. ਪ੍ਰਦੀਪ ਕੁਮਾਰ,ਉਪ ਨਿਰਦੇਸ਼ਕ (ਸਿਖਲਾਈ) ਦੀ ਅਗਵਾਈ ਹੇਠ ‘ਤਿਉਹਾਰਾਂ ਲਈ ਪੌਸ਼ਟਿਕ ਮਠਿਆਈਆਂ ਤਿਆਰ ਕਰਨ’ ਸਬੰਧੀ ਕੇ. ਵੀ. ਕੇ ਵਿਖੇਂ ਪੰਜ ਦਿਨਾ ਕਿੱਤਾ ਮੁਖੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ।ਇਸ ਸਿਖਲਾਈ ਵਿਚ 20 ਸਿਖਿਆਰਥੀਆਂ ਨੇ ਭਾਗ ਲਿਆ। ਡਾ. ਰਜਿੰਦਰ ਕੌਰ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਸਿਖਿਆਰਥੀਆਂ ਨੂੰ ਘਰੇਲੂ ਪੱਧਰ ‘ਤੇ ਤਿਉਹਾਰਾਂ ਲਈ ਪੌਸ਼ਟਿਕ ਮਠਿਆਈਆਂ ਤਿਆਰ ਕਰਨ ਬਾਰੇ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ 11 ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕਰਨਾ ਸਿਖਾਇਆ ਗਿਆ, ਜਿਵੇਂ ਕਿ ਬੇਸਣ ਦੀ ਬਰਫ਼ੀ, ਤਿਲਾਂ ਦੀ ਬਰਫ਼ੀ ਮਿਲਕ ਕੇਕ, ਰਸ-ਮਲਾਈ, ਗੁਲਾਬ-ਜਾਮਨ, ਨਾਰੀਅਲ ਦੇ ਲੱਡੂ, ਜਲੇਬੀ, ਬਾਲੂ-ਸ਼ਾਹੀ, ਮੱਠੀ, ਸਪੌੰਜ ਅਤੇ ਸੁੱਕੇ ਮੇਵਿਆਂ ਵਾਲਾ ਕੇਕ। ਡਾ. ਰਜਿੰਦਰ ਕੌਰ ਨੇ ਸਿਖਿਆਰਥੀਆਂ ਨੂੰ ਮਠਿਆਈਆਂ ਨੂੰ ਘਰੇਲੂ ਅਤੇ ਬਾਅਦ ਵਿਚ ਵਪਾਰਕ ਪੱਧਰ ‘ਤੇ ਇਸ ਸਿਖਲਾਈ ਨੂੰ ਕਿਵੇਂ ਲਾਹੇਵੰਦ ਬਣਾਇਆ ਜਾਵੇ, ਬਾਰੇ ਵੀ ਜਾਗਰੂਕ ਕੀਤਾ। ਇਸ ਪੰਜ ਦਿਨਾ ਸਿਖਲਾਈ ਦੋਰਾਨ ਪੌਸ਼ਟਿਕ ਆਹਾਰ ਅਤੇ ਤਿਆਰ ਉਤਪਾਦਾਂ ਦੀ ਗੁਣਵੱਤਾ ਵਧਾਉਣ ਬਾਰੇ ਦੱਸਿਆ ਗਿਆ। ਇਸੇ ਲੜੀ ਦੋਰਾਨ ਡਾ. ਪ੍ਰਦੀਪ ਕੁਮਾਰ ਉਪ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋ ਸਿਖਲਾਈ ਦੇ ਸਰਟੀਫੀਕੇਟ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਇਸ ਕਿੱਤਾ ਮੁਖੀ ਸਿਖਲਾਈ ਕੋਰਸ ਦੋਰਾਨ ਰਵਾਇਤੀ ਮਠਿਆਈਆਂ ਦੀ ਗੁਣਵੱਤਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਕਿੱਤੇ ਨੂੰ ਘਰੇਲੂ ਪੱਧਰ ਦੇ ਨਾਲ-ਨਾਲ ਵਪਾਰਕ ਪੱਧਰ ‘ਤੇ ਅਪਣਾਉਣ ਲਈ ਵੀ ਪੇ੍ਰਿਆ ਤਾਂ ਜੋ, ਪਰਿਵਾਰਿਕ ਆਮਦਨ ਦਾ ਸਰੋਤ ਕਾਇਮ ਕੀਤਾ ਜਾ ਸਕੇ। ਅੰਤ ਵਿਚ ਉਨ੍ਹਾਂ ਸਾਰੇ ਸਿਖਿਆਰਥੀਆਂ ਨੂੰ ਇਸ ਕੋਰਸ ਨੂੰ ਪੂਰਾ ਕਰਨ ਲਈ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਇਹ ਵੀ ਅਪੀਲ ਕੀਤੀ ਕਿ ਅਗਾਂਹ ਵੀ ਇਸੇ ਤਰ੍ਹਾਂ ਇਸ ਕੇਂਦਰ ਦੇ ਅਗਲੇਰੇ ਉਲੀਕੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly