ਕੰਜਕਾਂ ਬਿਠਾਉਣੀਆਂ —

ਅਮਰਜੀਤ ਸਿੰਘ ਤੂਰ 
(ਸਮਾਜ ਵੀਕਲੀ)
ਕੰਜਕਾਂ ਬਿਠਾਉਣੀਆਂ —
 ਸਾਡੇ ਸਨਾਤਨੀ ਸਮਾਜ ਵਿੱਚ ਰਿਵਾਜ਼ ਹੈ,
ਦੁਸਹਿਰੇ ਤੋਂ ਪਹਿਲਾਂ, ਕੁਆਰੀਆਂ ਕੰਨਿਆਵਾਂ
ਨੂੰ, ਖੀਰ ਪੂੜੇ ਖਿਲਾਉਣਾ।
ਆਖਰੀ ਨਵਰਾਤਰਿਆਂ ਨੂੰ ਕੰਜਕਾਂ ਬਿਠਾਉਣਾ
ਬੜੀ ਅੱਛੀ ਰਵਾਇਤ ਹੈ, ਧੀਆਂ ਨੂੰ ਸਤਿਕਾਰ ਦਿਵਾਉਣਾ।
ਹੁਣ ਤਾਂ ਧੀਆਂ ਨੇ ਲੱਭਣਾ ਨਾ ਲਭਾਉਣਾ ਪਰਿਵਾਰ ਇੰਨੇ ਸਹਿਮ ਗਏ, ਕੁੱਖ ਚ ਹੀ ਉਹਨਾਂ ਨੂੰ ਪੈਂਦਾ ਮੁਕਾਉਣਾ।
ਵਹਿਸ਼ੀਆਂ ਦੇ ਟੋਲੇ ਜੰਮ ਪਏ, ਉਹਨਾਂ ਦਾ ਕੰਮ ਬੱਚੀਆਂ ਨੂੰ ਹਬਸ ਦਾ ਸ਼ਿਕਾਰ ਬਣਾਉਣਾ,
ਇਸ ਗੱਲ ਦੀ ਉਗ ਸੁਗ ਨਾ ਪਵੇ, ਪਹਿਲਾਂ ਹੀ ਮਾਰ ਮੁਕਾਉਣਾ।
ਸਮਾਜਿਕ ਸਮਤੋਲ ਵਿਗੜ ਗਏ, ਸਬਰ ਸੰਤੋਖ ਰਿਹਾ ਨਾ ਕੋਈ,
ਵਿਗੜਦੇ ਲਿੰਗ ਅਨੁਪਾਤ ਨੂੰ ਰੋਕਣ ਲਈ, ਕੋਈ ਨਾ ਦੇਵੇ ਢੋਈ।
ਕੁਦਰਤ ਨਾਲ ਛੇੜਛਾੜ ਤੇ, ਅੱਖਾਂ ਮੀਚ ਦਰਵਾਜ਼ੇ ਨਾ ਭੇੜੋ,
ਸਮਾਜ-ਸੇਵੀ, ਜਨਤਾ ਤੇ ਸਰਕਾਰਾਂ, ਸਭ ਰਲ ਕੇ ਸਮੱਸਿਆ ਨੂੰ ਨਿਬੇੜੋ।
ਅਮਰਜੀਤ ਸਿੰਘ ਤੂਰ,ਕੁਲਬੁਰਛਾਂ ਜਿਲਾ ਪਟਿਆਲਾ
Previous articleਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਦੇ ਹਿੱਸੇ ਆਏ ‘ 10 ਸਟੇਟ ਅਵਾਰਡ’ :- ਸੁਖਵੀਰ ਸਿੰਘ ਜਰਨਲ ਸਕੱਤਰ
Next articleਹੱਕ ਅਤੇ ਸੱਚ ਦਾ ਪਹਿਰੇਦਾਰ – ਵੀਰ ਰਮੇਸ਼ਵਰ ਸਿੰਘ