ਹਰਚਰਨ ਸਿੰਘ ਪ੍ਰਹਾਰ
(ਸਮਾਜ ਵੀਕਲੀ) ਸਾਨੂੰ ਜਦੋਂ ਕੋਈ ਦੁੱਖ ਆਉਂਦਾਂ ਹੈ ਤਾਂ ਸੋਚਦੇ ਹਾਂ ਕਿ ਮੈਨੂੰ ਹੀ ਕਿਉਂ? ਬਹੁਤ ਵਾਰ ਅਸੀਂ ਉਸਨੂੰ ਸਵੀਕਾਰ ਕਰਕੇ ਅੱਗੇ ਵਧਣ ਦੀ ਥਾਂ, ਰੋਣ ਧੋਣ ਬੈਠ ਜਾਂਦੇ ਹਾਂ। ਪਰ ਗੁਰਬਾਣੀ ਦਾ ਸ਼ਬਦ ਸੁਨੇਹਾ ਦੇ ਰਿਹਾ ਹੈ ਕਿ ਸਾਨੂੰ ਲਗਦਾ ਕਿ ਮੈਂ ਹੀ ਦੁਖੀ ਹਾਂ, ਪਰ ਇੱਥੇ ਸਭ ਕਿਸੇ ਨਾ ਕਿਸੇ ਢੰਗ ਨਾਲ ਦੁਖੀ ਹਨ।
ਕੋਈ ਸਰੀਰਕ ਰੋਗੀ ਹੈ ਤੇ ਕੋਈ ਮਾਨਸਿਕ ਰੋਗੀ ਹੈ। ਜਦੋਂ ਤੱਕ ਅਸੀਂ ਸੁੱਖਾਂ ਦੀ ਪ੍ਰਾਪਤੀ ਲਈ ਯਤਨ ਕਰਾਂਗੇ ਤਾਂ ਦੁੱਖ ਹੀ ਮਿਲਣਗੇ ਕਿਉਂਕਿ ਸੁੱਖ, ਦੁੱਖ ਵਾਲੇ ਸਿੱਕੇ ਦਾ ਹੀ ਦੂਜਾ ਪਾਸਾ ਹੈ।
ਜਦੋਂ ਦੁੱਖ ਤੋਂ ਬਚਣ ਲਈ ਸੁੱਖ ਦੀ ਪ੍ਰਾਪਤੀ ਲਈ ਯਤਨ ਕਰਾਂਗੇ ਤਾਂ ਇੱਕ ਦਿਨ ਫਿਰ ਦੁੱਖ ਆਉਣਗੇ। ਕੁਦਰਤ ਸੰਤੁਲਨ ਬਣਾ ਕੇ ਰੱਖਦੀ ਹੈ। ਇੱਕ ਪਾਸੇ ਨੇ ਬਦਲਦੇ ਰਹਿਣਾ ਹੈ, ਕਦੇ ਸੁੱਖ ਵਾਲੇ ਨੇ ਉੱਪਰ ਹੋ ਜਾਣਾ ਤੇ ਕਦੇ ਦੁੱਖ ਵਾਲੇ ਨੇ।
ਪਰ ਸੰਤਾਂ-ਗੁਰੂਆਂ ਦਾ ਸੰਦੇਸ਼ ਹੈ ਕਿ ਅਸੀਂ ਸੁੱਖ/ਦੁੱਖ ਲਈ ਨਹੀਂ, ਅਨੰਦ ਲਈ ਯਤਨ ਕਰੀਏ ਤੇ ਆਨੰਦ ਕਦੇ ਬਾਹਰੋਂ ਵਸਤਾਂ ਜਾਂ ਵਿਅਕਤੀਆਂ ਤੋਂ ਨਹੀਂ ਮਿਲ ਸਕਦਾ, ਉਹ ਨਾਮ ਦਾ ਖ਼ਜ਼ਾਨਾ ਸਾਡੇ ਅੰਦਰ ਹੈ।
ਜੇ ਸਾਨੂੰ ਇਹ ਸੋਝੀ ਕੋਈ ਕਰਾ ਦੇਵੇ ਕਿ ਨਾਮ ਕੀ ਹੈ? ਸ਼ਬਦ ਕੀ ਹੈ? ਉਸਨੂੰ ਕਿਵੇਂ ਸੁਣਨਾ ਹੈ? ਉਸਦਾ ਨਾਮ ਦਾ ਆਨੰਦ ਕਿਵੇ ਲੈਣਾ ਹੈ? ਕਿਵੇਂ ਸਾਡੇ ਅੰਦਰ ਨਾਮ ਦੀ ਬਰਖਾ ਹੋਵੇ ਕਿ ਸਾਡੇ ਸਭ ਦੁੱਖ ਕੱਟੇ ਜਾਣ, ਚਿੰਤਾਵਾਂ ਖਤਮ ਹੋ ਜਾਣ?
ਜੇ ਉਸ ਆਨੰਦ ਦੇ ਖ਼ਜ਼ਾਨੇ ਦੀ ਕੁੰਜੀ ਸਾਨੂੰ ਮਿਲ ਜਾਵੇ, ਸਾਨੂੰ ਉਸਨੂੰ ਖੋਲ੍ਹਣ ਦੀ ਕਲਾ ਆ ਜਾਵੇ ਤਾਂ ਕੋਈ ਦੁੱਖ ਨਹੀਂ ਤੇ ਕੋਈ ਸੁੱਖ ਨਹੀਂ ਰਹਿੰਦਾ। ਅਸੀਂ ਆਨੰਦ ਵਿੱਚ ਇਨ੍ਹਾਂ ਦੋਨਾਂ ਸਥਿਤੀਆਂ ਤੋ ਉੱਪਰ ਉਠ ਸਕਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly