ਨੋਟਾਂ ਨੂੰ ਕਦੇ ਵੀ ਥੁੱਕ ਲਾਕੇ ਨਾ ਗਿਣੋ–ਡਾ਼ ਹਰੀ ਕ੍ਰਿਸ਼ਨ

ਹਰੀ ਕ੍ਰਿਸ਼ਨ ਬੰਗਾ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮਾਇਆ ਤ੍ਰਿਸ਼ਨਾ ਨਾ ਮਰੇ, ਮਰ ਮਰ ਗਏ ਸਰੀਰ।
ਮਾਇਆ ਦੀ ਅਮੀਰੀ ਨਾਲ ਬੰਦੇ ਦਾ ਕੱਦ ਲੰਬਾ ਹੋ ਜਾਂਦਾ।ਮਾਇਆ ਬੰਦੇ ਨੂੰ ਥੱਕੇਵਾਂ ਨਹੀਂ ਹੋਣ ਦਿੰਦੀ। ਆਈ ਹੋਈ ਮਾਇਆ ਨੂੰ ਸੰਭਾਲਣਾ ਬਹੁਤ ਔਖਾ ਹੈ।
ਇਸ ਦੀ ਗਿਣਤੀ ਕਰਨ ਵੇਲੇ ਅਕਸਰ ਆਪਾਂ ਥੁੱਕ ਲਾ ਕੇ ਹੀ ਨੋਟ ਗਿਣਦੇ ਹਾਂ, ਜਿਹੜਾ ਕੇ ਗਲਤ ਹੈ।ਇਹ ਨੋਟ ਪਤਾ ਨਹੀਂ ਕਿੰਨੇ ਕੁ ਬਿਮਾਰੀ ਦੇ ਕਟਾਣੂ ਲਈ ਤੁਹਾਡੇ ਹੱਥਾਂ ਵਿੱਚ ਘੁੰਮਦੇ ਆ, ਹੱਥਾਂ ਤੋਂ ਮੂੰਹ ਤੱਕ ਪਹੁੰਚਦੇ ਆ, ਜਿਥੋਂ ਇਹ ਤੁਹਾਡੇ ਅੰਦਰ ਪਹੁੰਚ ਜਾਂਦੇ ਆ।
ਕੋਈ ਜਾਣਦਾ ਇਹ ਨੋਟ ਕਿਸੇ, ਟੀ. ਬੀ. ਦੇ ਮਰੀਜ਼ ਕੋਲੋਂ ਆਏ ਹੋਏ ਹੋ ਸਕਦੇ ਹਨ, ਏਡਜ ਦੇ ਮਰੀਜ਼ ਕੋਲੋਂ, ਕੁਸ਼ਟ ਰੋਗੀ ਕੋਲੋਂ ਜਾਂ ਕਿਸੇ ਹੋਰ ਭਿਆਨਕ ਛੂਤ ਦੇ ਰੋਗੀ ਕੋਲੋਂ ਆਏ ਹੋਏ ਸਕਦੇ ਹਨ। ਊਲੀ ਦੇ/ਫੰਗਸ ਦੇ ਕਟਾਣੂ ਤਾਂ ਨੋਟਾਂ ਨੂੰ ਲੱਗੇ ਹੁੰਦੇ ਹੀ ਹਨ।
ਨੋਟਾਂ ਨੂੰ ਭੁੱਲ ਕੇ ਵੀ ਥੁੱਕ ਲਾ ਕੇ ਨਾ ਗਿਣੋ। ਪਾਣੀ ਲਾ ਕੇ ਗਿਣੋ। ਕੋਸ਼ਿਸ਼ ਕਰੋ ਨੋਟ ਦੀ ਗਿਣਤੀ ਤੋਂ ਬਾਦ ਹੱਥਾਂ ਨੂੰ ਚੰਗੀ ਤਰਾਂ ਸਾਬਣ ਨਾਲ ਧੋ ਲਵੋ।
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ
ਪ੍ਰਮਾਨਿਤ 

 

Previous articleਜਾਨ ਹੈ ਜਹਾਨ ਹੈ –ਡਾ ਹਰੀ ਕ੍ਰਿਸ਼ਨ
Next articleਵਿਗਿਆਨ ਦੀਆਂ ਬਹਮੁਲੀ ਖੋਜਾਂ ਕਾਢਾਂ ਪ੍ਰਤੀ ਸੁਚੇਤ ਹੋਣ ਦੀ ਲੋੜ–ਤਰਕਸ਼ੀਲ