ਦਿਲ ਤੋਂ ਲਹਿ ਗਏ

ਗੁਰਜਿੰਦਰ ਸਿੱਧੂ ਗਿੰਦਾ
(ਸਮਾਜ ਵੀਕਲੀ)
ਉਹ  ਕਦੇ  ਹੁੰਦੇ  ਸੀ, ਸਾਡੇ ਖਾਸ ਬੜੇ,
ਜੋਂ  ਹੁਣ , ਦਿਲ  ਸਾਡੇ  ਤੋਂ  ਲਹਿ ਗਏ।
ਆਪਣਾ ਭਾਈ ਆਖ ਬਲਾਉਂਦੇ ਸੀ ਜੋ,
ਹੁਣ ਉਹ , ਪਾਸਾ ਵੱਟ ਕੇ , ਬਹਿ  ਗਏ।
ਅੱਜ ਕੱਲ , ਲੋਕਾਂ  ਕੋਲ  ਨੇ  ਜਾਕੇ  ਭੰਡਦੇ,
ਹੁਣ ਗੱਲਾਂ ਬਣਾਉਣ ਜੋਗੇ ਹੀ,ਰਹਿ ਗਏ।
ਬੜੇ ਦੁੱਖ ਦਿੱਤੇ , ਸਾਨੂੰ ਇਸ  ਜ਼ਿੰਦਗੀ ਨੇ,
ਦੁੱਖ ਸਾਰੇ ਇਸ ਤਨ ਤੇ,ਅਸੀਂ ਸਹਿ ਗਏ।
ਗਿੰਦਿਆ ਖਾਬਾਂ ਦੇ  ਜੋ , ਮਹਿਲ  ਬਣਾਏ,
ਉਹ  ਅੱਧ   ਵਿਚਾਲੇ   ਢਹਿ   ਗਏ _ ।
ਗੁਰਜਿੰਦਰ ਸਿੱਧੂ ਗਿੰਦਾ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਫੋਨ 062393 31711
Previous articleਸੋਚ
Next articleਸ਼ੁਭ ਸਵੇਰ ਦੋਸਤੋ