ਪਿੰਡ ਬਖੋਪੀਰ ਵਿਖੇ ਬੜੀ ਹੀ ਸ਼ਰਧਾ ਨਾਲ ਕਾਰਗਿਲ ਸ਼ਹੀਦ ਨਾਇਕ ਲਛਮਣ ਸਿੰਘ ਜੀ ਦੀ ਸ਼ਹੀਦੀ ਬਰਸੀ ਮਨਾਈ ਗਈ।

(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਪਿੰਡ ਦੇ ਕਾਰਗਿਲ ਸ਼ਹੀਦ ਭਾਈ ਲਛਮਣ ਸਿੰਘ ਨਾਇਕ ਜੀ ਦੀ ਬਰਸੀ ਸਾਰੇ ਹੀ ਨਗਰ ਨਿਵਾਸੀਆਂ ਦੁਆਰਾ ਬਹੁਤ ਹੀ ਸ਼ਰਧਾ ਦੇ ਨਾਲ ਮਨਾਈ ਗਈ ਪਰਿਵਾਰ ਵੱਲੋਂ ਪਿੰਡ ਦੇ ਗੁਰੂਘਰ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਕੇ ਭੋਗ ਪਾਏ ਗਏ ਉਪਰੰਤ ਨਗਰ ਵਿੱਚ ਸ਼ਹੀਦ ਭਾਈ ਨਰਦੇਵ ਸਿੰਘ, ਸ਼ਹੀਦ ਭਾਈ ਲਛਮਣ ਸਿੰਘ ਜੀ ਦੀ ਯਾਦ ਵਿੱਚ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਗੇਟ ਉੱਪਰ ਲੱਗੇ ਤਸਵੀਰ ਰੂਪੀ ਸਰੂਪਾਂ ਉੱਪਰ ਸੁੰਦਰ ਮਾਲਾਵਾਂ ਭੇਟ ਕਰਕੇ ਸਾਰੇ ਹੀ ਨਗਰ ਨਿਵਾਸੀਆਂ ਨੇ ਬੜੀ ਸ਼ਰਧਾ ਨਾਲ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਮੌਕੇ ਉੱਤੇ ਪਰਿਵਾਰ ਵੱਲੋਂ ਆਈ ਸੰਗਤ ਲਈ ਹਰ ਸਾਲ ਦੀ ਤਰ੍ਹਾਂ ਚਾਹ ਪਾਣੀ ਦਾ ਲੰਗਰ ਲਗਾਇਆ ਪਿੰਡ ਦੇ, ਦੋ ਨੌਜਵਾਨ ਭਾਈ ਨਰਦੇਵ ਸਿੰਘ ਤੇ ਭਾਈ ਲਛਮਣ ਸਿੰਘ ਜੀ ਦੀ ਯਾਦ ਵਿੱਚ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਦਾ ਯਾਦਗਾਰੀ ਗੇਟ ਬਣਾਇਆ ਗਿਆ ਹੈ। ਜਿੱਥੇ ਹਰ ਸਾਲ ਇਹਨਾਂ ਮਹਾਨ ਸੂਰਬੀਰ ਯੋਧਿਆਂ ਦੇ ਸ਼ਹੀਦੀ ਪੁਰਬ ਉੱਪਰ ਸਾਰੇ ਹੀ ਨਗਰ ਨਿਵਾਸੀ ਬੜੀ ਹੀ ਸ਼ਰਧਾ ਦੇ ਨਾਲ਼ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦੇ ਹਨ। ਇਸ ਸ਼ਰਧਾਂਜਲੀ ਸਮਾਗਮ ਵਿੱਚ ਸ਼ਹੀਦ ਭਾਈ ਲਛਮਣ ਸਿੰਘ ਜੀ ਦੇ ਛੋਟੇ ਭਰਾ ਭਾਈ ਵੀਰ ਸਿੰਘ ਪਿਤਾ ਸਰਦਾਰ ਜੋਰਾ ਸਿੰਘ ਉਹਨਾਂ ਦੀ ਧਰਮ ਪਤਨੀ ਅਤੇ ਦੋਵੇਂ ਬੱਚੀਆਂ ਸਮੇਤ ਪਿੰਡ ਦੇ ਪੰਚ ਸਰਪੰਚ ਮੈਂਬਰ ਸਾਹਿਬਾਨ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਕੀਤੀ ਗਈ ਅਧਿਆਪਕ ਮਾਪੇ ਮਿਲਣੀ।
Next articleਪ੍ਰਭ ਆਸਰਾ ਨੇ ਸੰਭਾਲ਼ਿਆ, ਹਨੇਰੀ ਰਾਤ ਵਿੱਚ ਨਾਲ਼ੇ ‘ਤੇ ਪਿਆ ਲਾਵਾਰਸ ਮਾਸੂਮ