ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਅੱਜ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਵਲੋਂ ਪਰਮਗੁਣੀ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਬਹੁਤ ਹੀ ਖੁਸ਼ੀ ਵਾਲੇ ਮਾਹੌਲ ਵਿੱਚ ਮਨਾਇਆ ਗਿਆ ਅਤੇ ਐਸੋਸ਼ੀਏਸ਼ਨ ਦੇ ਦਫ਼ਤਰ ਵਿਖੇ ਦੀਵੇ ਜਗਾ ਕੇ ਇਹ ਖੁਸ਼ੀ ਸਾਂਝੀ ਕੀਤੀ ਗਈ। ਇਸ ਸਮੇਂ ਵੱਖ ਵੱਖ ਬੁਲਾਰਿਆਂ ਜਿੰਨਾਂ ਵਿੱਚ ਐਸੋਸ਼ੀਏਸ਼ਨ ਦੇ ਪ੍ਰਧਾਨ ਸ੍ਰੀ ਜਗਦੀਸ਼ ਸ਼ਰਮਾ ਜੀ, ਸਰਪ੍ਰਸਤ ਗੁਰਦਿਆਲ ਸਿੰਘ ਨਿਰਮਾਣ, ਲੈਕਚਰਾਰ ਰਾਮ ਚੰਦ ਜੀ ਸ਼ਰਮਾ, ਸ਼ਹੀਦ ਭਗਤ ਸਿੰਘ ਬਾਰੇ ਆਪਣੇ ਵੱਡਮੁਲੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਸਾਥੀ ਗੁਰਮੀਤ ਸਿੰਘ ਆਨੰਦ, ਵਰਮਾ ਜੀ ਅਤੇ ਗੁਰਦਿਆਲ ਸਿੰਘ ਨਿਰਮਾਣ ਅਤੇ ਮਾਸਟਰ ਵਿਕਰਮ ਵਿੱਕੀ ਅਤੇ ਰਾਮ ਚੰਦ ਜੀ ਸ਼ਰਮਾ ਵਲੋਂ ਭਗਤ ਸਿੰਘ ਬਾਰੇ ਕਵਿਤਾਵਾਂ ਸਾਂਝੀਆਂ ਕੀਤੀਆਂ। ਇਸ ਪ੍ਰੋਗਰਾਮ ਵਿੱਚ ਮਾਸਟਰ ਵਿਕਰਮ ਵਿੱਕੀ ਜੀ ਵਲੋਂ ਧੂਰੀ ਵਿਖੇ ਮਿਤੀ 1 ਅਕਤੂਬਰ ਨੂੰ ਰਣਬੀਰ ਰਾਣਾ ਵਲੋਂ ਖੇਡ ਜਾ ਰਹੇ ਨਾਟਕ “ਮਾਸਟਰ ਜੀ” ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ।ਇਸ ਉਪਰੰਤ ਮਾਸਟਰ ਮੂਲ ਚੰਦ ਜੀ ਸ਼ਰਮਾ ਵਲੋਂ ਡਾਕਟਰ ਪਿਆਰੇ ਲਾਲ ਗਰਗ ਅਤੇ ਸਾਥੀਆਂ ਵਲੋਂ 2 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਪੰਚਾਇਤ ਚੋਣਾਂ ਬਾਰੇ ਚਲਾਏ ਜਾ ਰਹੇ ਚੇਤਨਾ ਕਾਫਲੇ ਬਾਰੇ ਵਿਸਤ੍ਰਿਤ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਅਖੀਰ ਵਿੱਚ ਐਸੋਸ਼ੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਸਾਰੋਂ ਵਲੋਂ ਆਏ ਸੀਨੀਅਰਜ਼ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਗਿਆ ਅੰਤ ਵਿੱਚ ਸਾਰਿਆਂ ਵਲੋਂ ਸਮੂਹਿਕ ਤੌਰ ਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਨਾਲ ਇੱਕ ਯਾਦਗਾਰੀ ਤਸਵੀਰ ਖਿਚਵਾਈ ਗਈ। ਮੀਟਿੰਗ ਦੀ ਕਾਰਵਾਈ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਰਾਜੋਮਾਜਰਾ ਨੇ ਐਸੋਸ਼ੀਏਸ਼ਨ ਵਲੋਂ ਮਿਤੀ 2 ਅਕਤੂਬਰ ਨੂੰ ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਦੇ ਮੌਕੇ ਤੇ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਪੂਰੀ ਰੂਪ ਰੇਖਾ ਦੱਸਦਿਆਂ ਇਸ ਨੂੰ ਵੱਧ ਤੋਂ ਵੱਧ ਸਫ਼ਲ ਕਰਨ ਦੀ ਬੇਨਤੀ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ੍ਰਾਮੋਫੋਨ ਤੋਂ ਸ਼ੁਰੂ ਹੋਇਆ ਗੀਤ-ਸੰਗੀਤ ਸੁਣਨ ਦਾ ਸਫ਼ਰ
Next article90 ਵਰ੍ਹੇ ਤੋਂ ਵਡੇਰੀ ਉਮਰ ਮਾਣ ਕੇ ਗਿਆ ਬਾਪੂ ਮਹਿੰਦਰ ਸਿੰਘ ਖੋਸਾ