18ਵਾਂ ਇਨਕਲਾਬੀ ਨਾਟਕ ਮੇਲਾ ਆਰ ਸੀ ਐੱਫ ਵਿਖੇ ਅੱਜ

ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਅਤੇ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਸਮੂਹ ਆਜ਼ਾਦੀ ਘੁਲਾਟੀਆਂ  ਨੂੰ ਸਮਰਪਿਤ ਅਤੇ ਤਿੰਨ ਨਵੇਂ ਅਪਰਾਧਿਕ ਕਾਨੂੰਨਾ ਤੇ ਦੇਸ਼ ਦਾ ਭਲਾ ਚਾਹੁਣ ਵਾਲੇ ਬੁੱਧੀਜੀਵੀਆਂ ਦੀ ਆਵਾਜ਼ ਦਬਾਉਣ ਦੀ ਸਾਜਿਸ ਦੇ ਵਿਰੋਧ ਵਿੱਚ 18ਵਾਂ ਇਨਕਲਾਬੀ ਨਾਟਕ ਮੇਲਾ 28 ਸਤੰਬਰ 2024 ਦਿਨ ਸ਼ਨੀਵਾਰ ਸ਼ਾਮ 7.30ਵਜੇ ਸਥਾਨਕ ਵਰਕਰ ਕਲੱਬ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਆਰ ਸੀ ਐਫ ਵਲੋਂ ਕਰਵਾਇਆ ਜਾ ਰਿਹਾ ਹੈ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਮੰਚ ਦੇ ਸੈਕਟਰੀ ਚੰਦਰ ਭਾਨ ਨੇ ਕਿਹਾ ਸਿਰਜਨਾ ਆਰਟ ਗਰੁੱਪ ਰਾਏਕੋਟ ਦੀ ਟੀਮ ਵੱਲੋਂ ਡਾ਼  ਸੋਮਪਾਲ ਹੀਰਾ ਦੁਆਰਾ ਨਿਰਦੇਸ਼ਿਤ ਨਾਟਕ  ‘ਮਿੱਟੀ ਦੇ ਜਾਏ” ਤੇ “ਭਾਰਤ ਵਿਕਾਊ ਹੈ” ਪੇਸ਼ ਕੀਤੇ ਜਾਣਗੇ ।ਇਸ ਤੋਂ ਇਲਾਵਾ ਹਰ ਸਾਲ ਦੀ ਤਰ੍ਹਾਂ ਲੋਕਾਂ ਦੀ ਜੋਰਦਾਰ ਮੰਗ ਤੇ ਭਾਜੀ ਅਮੋਲਕ ਸਿੰਘ ਜੀ ਦੁਆਰਾ ਲਿਖਿਆ “ਝੰਡੇ ਦਾ   ਗੀਤ “ਆਰ . ਸੀ.ਐਫ ਦੇ 40-45 ਕਲਾਕਾਰਾ ਵਲੋ ਮਿਲ ਕੇ ਪੇਸ਼ ਕੀਤਾ ਜਾਵੇਗਾ ।ਇਨਕਲਾਬੀ ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਜਾਣਗੀਆ । ਲੋਕਾਂ ਨੂੰ ਆਪਣੇ ਹੱਕਾ ਪ੍ਰਤੀ ਚੇਤਨ ਕਰਨ ਲਈ ਐਡਵੋਕੇਟ ਅਮਨਦੀਪ ਕੌਰ ਪੰਜਾਬ ਅਤੇ ਹਰਿਆਣਾ ਹਾਈਕੋਰਟ , ਸਟੇਟ ਕਮੇਟੀ ਮੈਂਬਰ ਜਮਹੂਰੀ ਅਧਿਕਾਰ ਸਭਾ ਪੰਜਾਬ, ਵਿਸ਼ੇਸ਼ ਤੌਰ ਤੇ ਮੁੱਖ ਬੁਲਾਰੇ ਦੇ ਤੋਰ ਤੇ ਪਹੁੰਚ ਕੇ ਚੱਲ ਰਹੇ ਦੇਸ਼ ਦੇ ਹਾਲਾਤਾਂ ਤੇ ਚਾਨਣਾ ਪਾਉਣਗੇ।                            ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਮੰਚ ਦੀ ਪੂਰੀ ਟੀਮ ਤੇ ਸਹਯੋਗੀ ਸੰਘਰਸ਼ਸ਼ੀਲ ਸਾਥਿਆਂ ਵਲੋ ਫੈਕਟਰੀ ਕਮਿਆ ਤੇ ਓਹਨਾ ਦੇ ਪਰਿਵਾਰਕ ਮੈਂਬਰਾਂ, ਸਮੂਹਿਕ ਆਰਸੀਐਫ ਦੀਆਂ ਜਥੇਬੰਦੀਆਂ ਤੇ ਐਸੋਸੀਏਸ਼ਨਾ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਤੇ ਆਮ ਲੋਕਾਂ ਨੂੰ ਇਨਕਲਾਬੀ ਨਾਟਕ ਮੇਲੇ ਵਿੱਚ ਸ਼ਾਮਿਲ ਹੋਣ ਲਈ ਥਾਂ ਥਾਂ ਤੇ ਨੁੱਕੜ ਮੀਟਿੰਗਾਂ, ਪੋਸਟਰ ਤੇ ਫਲੇਕਸਾ ਰਾਹੀਂ  ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ ਹੈ । ਜਿਸ ਦੇ ਕੜੀ ਵਜ਼ੋ ਅੱਜ ਆਰਸੀਐਫ ਦੀ ਕਲੋਨੀ ਵਿੱਚ ਅਲੱਗ ਅਲੱਗ ਥਾਵਾਂ ਤੇ ਵੀ ਇਨਕਲਾਬੀ ਨਾਟਕ ਮੇਲੇ ਦੇ ਪੋਸਟਰ , ਫਲੈਕਸ ਫੜ੍ਹ ਕੇ ਤੇ ਸੰਵਾਦ ਰਾਹੀਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਸ਼ਹੀਦ ਭਗਤ ਸਿੰਘ ਅਤੇ ਓਹਨਾ ਦੇ ਸਾਥੀਆਂ ਦੀ ਵਿਚਾਰਧਾਰਾ ਨੂੰ ਜਾਨਣ ਦੇ ਲਈ ਆਪਣੇ ਪਰਿਵਾਰਾਂ ਮੈਂਬਰਾਂ , ਦੋਸਤਾ-ਮਿੱਤਰਾ ,ਗੁਆਂਢੀ ਦੇ ਨਾਲ ਮਿਲ ਕੇ ਆਓ ਇਨਕਲਾਬੀ ਨਾਟਕ ਮੇਲੇ ਦੀ ਸ਼ਾਨ ਬਣੀਏ ਅਤੇ ਜਾਣੀਏ  ਕਿ ਸਾਡੇ ਸ਼ਹੀਦ ਕਿਸ ਤਰ੍ਹਾਂ ਦੀ ਆਜ਼ਾਦੀ ਅਤੇ ਸਮਾਜ ਚਾਹੁੰਦੇ ਸਨ  ? ਆਓ ਆਪਾਂ ਸਾਰੇ ਰਲ ਕੇ ਇਸ ਸਿੱਖਿਆਦਾਇਕ ਪ੍ਰੋਗਰਾਮ ਤੋਂ ਸੇਧ ਲੈ ਕੇ ਇੱਕ ਚੰਗਾ ਸਮਾਜ ਸਿਰਜਣ ਵੱਲ ਸੇਧਿਤ ਹੋਈਏ। ਮੰਚ ਦੇ ਪ੍ਰਧਾਨ ਧਰਮਪਾਲ, ਸੈਕਟਰੀ ਚੰਦਰ ਭਾਨ, ਕੈਸ਼ੀਅਰ ਤਰਸੇਮ ਸਿੰਘ, ਗੁਰਜਿੰਦਰ ਸਿੰਘ ,ਰਾਮਦਾਸ, ਰਾਜ ਕੁਮਾਰ ਪਰਜਾਪਤੀ , ਵਿਨੋਦ ਕੁਮਾਰ, ਬੂਟਾ ਰਾਮ, ਸੁਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਭਰਤ ਰਾਜ, ਤਰਸੇਮ ਸਿੰਘ ਗੋਗੀ, ਅਮਰੀਕ ਸਿੰਘ, ਦਿਲਬਾਗ ਸਿੰਘ ,ਸੁਰਿੰਦਰਪਾਲ ਸਿੰਘ, ਮਨਜੀਤ ਬਾਜਵਾ, ਸ਼ਰਨਜੀਤ ਸਿੰਘ, ਸੁਖਵਿੰਦਰ ਸਿੰਘ ਸੁਖੀ, ਜਸਪਾਲ ਸਿੰਘ ਸੇਖੋਂ, ਸਾਕੇਤ ਯਾਦਵ, ਪੰਕਜ ਕੁਮਾਰ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਅਸ਼ਵਨੀ ਕੁਮਾਰ, ਆਦੇਸ਼ ਕੁਮਾਰ, ਜਸਵੰਤ ਮੋਗਾ , ਯੋਗੇਸ਼ ਤਿਵਾੜੀ , ਬਚਿੱਤਰ ਸਿੰਘ, ਸੁਨੀਲ ਕੁਮਾਰ, ਸੰਦੀਪ ਕੁਮਾਰ ਅਤੇ ਭੈਣਾਂ ਮੋਨਕਾ, ਕਾਤਾ ਰਾਣੀ, ਆਸ਼ਾ ਰਾਣੀ, ਗੁਰਮੀਤ ਕੌਰ, ਦਰਸ਼ਨਾ ਰਾਣੀ, ਦਲਜੀਤ ਕੌਰ, ਵੀਨਾ ਰਾਣੀ, ਆਦਿ ਪ੍ਰਚਾਰ ਕਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਜ਼ਿਲ੍ਹਾ ਪੱਧਰ ‘ਤੇ ਖੇਡਾਂ ‘ਚ ਮੱਲਾਂ ਮਾਰੀਆਂ
Next articleਕਾਹਨੂੰ ਸਾਨੂੰ ਚਾਹ ਪੁੱਛਦੇ, ਤੁਹਾਡੇ ਦਰਸ਼ਨ ਦੁੱਧ ਵਰਗੇ