ਕੰਟਰੈਕਟ 221 ਹੈਡ ਮਲਟੀਪਰਪਜ ਹੈਲਥ ਵਰਕਰਾਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਲਈ ਐਸ ਐਸ ਪੀ ਨੂੰ ਦਿੱਤਾ ਮੰਗ ਪੱਤਰ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੰਟਰੈਕਟ 2211ਹੈਡ ਮਲਟੀਪਰਪਜ ਹੈਲਥ ਵਰਕਰ ਫੀਮੇਲ ਪੰਜਾਬ ਦੀ ਸੂਬਾ ਪ੍ਰਧਾਨ ਸਰਬਜੀਤ ਕੌਰ ਤੇ ਜਨਰਲ ਸਕੱਤਰ ਗੁਰਦੀਪ ਕੌਰ ਤੇ ਹੋਰ ਕਮੇਟੀ ਮੈਂਬਰਾਂ ਨੇ ਜ਼ਿਲ੍ਹਾ ਸ ਭ ਸ ਨਗਰ ਦੇ ਐਸ ਐਸ ਪੀ ਸਰਦਾਰ ਮਹਿਤਾਬ ਸਿੰਘ ਜੀ ਨੂੰ ਸੀ ਐਮ ਭਗਵੰਤ ਸਿੰਘ ਮਾਨ ਜੀ ਨਾਲ ਮੀਟਿੰਗ ਲਈ ਮੰਗ ਪੱਤਰ ਦਿੱਤਾ। ਐਸ ਐਸ ਪੀ ਸਰਦਾਰ ਮਹਿਤਾਬ ਸਿੰਘ ਜੀ ਨੇ 2211ਹੈਡ ਮਲਟੀਪਰਪਜ ਹੈਲਥ ਵਰਕਰ ਫੀਮੇਲ ਇੰਪਲਾਈਜ ਪੰਜਾਬ ਨੇ ਆਪ ਮੰਗਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਿਸ ਵਿਚ ਹੈਲਥ ਵਰਕਰਜ ਦੀ ਪ੍ਰਧਾਨ ਸਰਬਜੀਤ ਕੌਰ ਨੇ ਦੱਸਿਆ ਕਿ ਕੰਟਰੈਕਟ ਮਲਟੀਪਰਪਜ ਹੈਲਥ ਵਰਕਰ ਫੀਮੇਲ ਬਿਨਾਂ ਸ਼ਰਤ ਪ੍ਰਮਾਣਿਤ ਪੋਸਟਾਂ ਤੇ ਹੀ ਪੱਕਾ ਕੀਤਾ ਜਾਵੇ। ਜਿਨ੍ਹਾਂ ਚਿਰ ਸਰਕਾਰ ਸਾਨੂੰ ਪੱਕਾ ਨਹੀਂ ਕਰਦੀ ਸਾਡੀਆ ਤਨਖਾਹਾ ਵਿਚ 50%ਦਾ ਵਾਧਾ ਕੀਤਾ ਜਾਵੇਗਾ। 2211 ਹੈਡ ਮਲਟੀਪਰਪਜ ਫੀਮੇਲ 16ਸਾਲ ਦੀ ਨੋਕਰੀ ਕਰਨ ਤੇ ਜ਼ੋ EPF ਜਾ CPF ਨਹੀਂ ਕੱਟਿਆ ਗਿਆ, ਇਹ ਫੰਡ ਵੀ ਸਾਡਾ ਕੱਟਿਆ ਜਾਵੇ। ਜੇਕਰ ਸਰਕਾਰ 2211 ਹੈਡ ਦੀਆਂ ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ 10ਸਾਲਾ ਪਾਲਿਸੀ ਵਿਚ ਲੈ ਕੇ ਪੱਕੇ ਕਰੇਗੀ, ਤਾਂ ਸਾਰੇ ਸਰਵਿਸ ਰੂਲ ਤੇ ਪੂਰੀ ਤਨਖਾਹ ਸਮੇਤ ਲਾਗੂ ਕੀਤਾ ਜਾਵੇ। ਨਹੀਂ ਤਾਂ ਇਹ ਪਾਲਿਸੀ ਦਾ ਕੇਡਰ ਵੱਲੋਂ ਬਾਈਕਾਟ ਹੈ। ਸੇਵਾ ਮੁਕਤੀ ਦੀ ਉਮਰ ਵਧਾ ਕੇ 62ਸਾਲ ਕੀਤੀ ਜਾਵੇ ਤੇ ਰਿਟਾਇਰਮੈਂਟ ਦੇ ਸਮੇਂ ਘੱਟ ਤੋਂ ਘੱਟ 2211 ਹੈਡ ਮਲਟੀਪਰਪਜ ਨੂੰ 20ਲੱਖ ਦੀ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਵੇ। ਪੰਜਾਬ ਭਰ ਦੀਆਂ ਕੰਟਰੈਕਟ ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਆਯੂਸ਼ਮਾਨ ਭਾਰਤ ਬੀਮਾ ਯੋਜਨਾ ਵਿੱਚ ਲਿਆ ਜਾਵੇ। ਜੋ ਕਿ ਪੰਜਾਬ ਸਰਕਾਰ ਵੱਲੋਂ ਬਿਆਨ ਦਿੱਤਾ ਗਿਆ ਹੈ, ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤੇ। ਇਹ 2211 ਹੈਡ ਮਲਟੀਪਰਪਜ ਹੈਲਥ ਵਰਕਰ ਫੀਮੇਲ ਦੇ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਖ਼ਬਰਾਂ ਆ ਰਾਹੀਆ ਨੇ, ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ, ਜੋ ਕਿ ਬਿਲਕੁਲ ਗ਼ਲਤ ਗੱਲ ਹੈ। ਅਸੀਂ ਅਜੇ ਵੀ 16 ਸਾਲਾਂ ਤੋਂ ਕੰਟਰੈਕਟ ਤੇ ਹੀ ਕੰਮ ਕਰ ਰਹੇ ਹਾਂ। ਜੋ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਉਨ੍ਹਾਂ ਨੂੰ ਟੈਸਟ ਤੋਂ ਬਾਅਦ ਹੀ ਪੱਕੀ ਨੌਕਰੀ ਦੇ ਆਰਡਰ ਦਿਤੇ ਗਏ ਹਨ। ਇਹ ਸਾਰੀ ਗੱਲ ਬਾਤ ਬਹੁਤ ਸੁਖਾਵੇਂ ਮਾਹੌਲ ਵਿੱਚ ਐਸ ਐਸ ਪੀ ਦਫ਼ਤਰ ਨਵਾਂ ਸ਼ਹਿਰ ਸਰਦਾਰ ਮਹਿਤਾਬ ਸਿੰਘ ਜੀ ਨਾਲ ਹੋਏ। ਉਨ੍ਹਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਉਹ ਸੀ ਐਮ ਸਾਹਿਬ ਜਾਂ ਸਿਹਤ ਮੰਤਰੀ ਜੀ ਨਾਲ ਸਾਡੀ ਮੀਟਿੰਗ ਕਰਵਾਉਣਗੇ ਅਤੇ ਸਾਡਾ ਮੰਗ ਪਤੱਰ ਅੱਗੇ ਜਰੂਰ ਭੇਜਣਗੇ। ਮੰਗ ਪੱਤਰ ਦੇਣ ਸਮੇਂ ਜ਼ਿਲ੍ਹਾ ਭਰ ਦੀਆਂ ਕੰਟਰੈਕਟ ਮਲਟੀਪਰਪਜ ਹੈਲਥ ਵਰਕਰ ਫੀਮੇਲ ਹਾਜ਼ਰ ਹੋਈਆਂ। ਜਿਸ ਵਿਚ ਗੁਰਦੀਪ ਕੌਰ, ਆਸ਼ਾ ਰਾਣੀ, ਮਨਦੀਪ ਕੌਰ, ਊਸ਼ਾ ਰਾਣੀ, ਸੁਮਨ ਸ਼ਰਮਾ, ਮਨਿੰਦਰ ਕੌਰ ਆਦਿ ਮੈਂਬਰ ਹਾਜ਼ਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleSAMAJ WEEKLY = 28/09/2024
Next articleਪਾਪ /ਪੁੰਨ