(ਸਮਾਜ ਵੀਕਲੀ)
ਇੱਕ ਸਟੇਟ ਜਾਂ ਦੇਸ਼ ਦੀ ਗੱਲ ਨਹੀਂ,
ਗੱਲ ਹੈ ਪੂਰੇ ਅੰਤਰਰਾਸ਼ਟਰੀ ਦੇਸ਼ਾਂ ਦੀ।
ਥੱਲੇ ਵਾਲੇ ਢਾਂਚੇ ਨੂੰ ਲੜਾਈਆਂ-ਝਗੜੇ ਕਰਵਾ ਕੇ,
ਵਾਗਡੋਰ ਆਪਣੇ ਹੱਥਾਂ ‘ਚ ਲੈਂਦੇ ਹਮੇਸ਼ਾ ਲਈ।
ਕੁਰੱਪਟ ਬਣਾਉਂਦੇ ਨੀਚੇ ਵਾਲੇ ਪੱਧਰ ਨੂੰ,
ਕਰਮਚਾਰੀਆਂ,ਅਧਿਕਾਰੀਆਂ,ਨੌਕਰਸ਼ਾਹਾਂ ਨੂੰ।
ਇਮਾਨਦਾਰਾਂ ਨੂੰ ਆਪਣਾ ਫਰਜ਼ ਨਿਭਾਣਾ ਦੁੱਭਰ ਹੋਇਆ,
ਜਵਾਬ-ਤਲਬ ਹੋਣਾ ਪੈਂਦਾ, ਚਲਾਕ ਲੂੰਬੜ ਤਾਨਾਸ਼ਾਹਾਂ ਨੂੰ।
ਅੱਜ ਦੇ ਹਾਲਾਤ ਵਿੱਚ ਸੁਪਰੀਮ ਤੇ ਹਾਈ ਕੋਰਟਾਂ ਨੂੰ,
ਪੁਲਿਸ ਬਲਾਂ ਤੇ ਪੁਲਿਸ ਸਟੇਸ਼ਨਾਂ ਤੇ ਇਤਬਾਰ ਕੱਕਾ ਹੋ ਗਿਆ।
ਉਹਨਾਂ ਦੀ ਪੇਸ਼ੇਵਰ ਮੁਹਾਰਤ,ਦਿਆਨਤਦਾਰੀ ਤੇ ਸ਼ੱਕ,
ਸੂਬਾਈ ਸਰਕਾਰਾਂ ਤੇ ਹੇਠਲੀ ਜੁਡੀਸ਼ਰੀ ਤੇ ਪੱਕਾ ਹੋ ਗਿਆ।
ਹੱਤਿਆਵਾਂ ਅਤੇ ਜਿਨਸੀ ਸ਼ੋਸ਼ਣ ਦਾ ਬੋਲ- ਬਾਲਾ ਹੋ ਰਿਹਾ,
ਹਰ ਰੋਜ਼ ਕੋਈ ਨਾ ਕੋਈ ਘੁਟਾਲਾ ਹੋ ਰਿਹਾ।
ਅੰਨਾ ਵੰਡੇ ਰਿਓੜੀਆਂ,ਆਪਣਿਆਂ ਨੂੰ ਕਰਕੇ ਦਾਨ,
ਚੇਲੇ-ਚੱਪਟਿਆਂ ਦਾ ਕੋਈ ਅੰਤ ਨਾ, ਜੈ ਸਿਆਸਤਦਾਨ, ਸਰਬ-ਸ਼ਕਤੀਮਾਨ।
ਸਾਡੇ ਵੀ ਕਾਮਰੇਡਾਂ ਦੇ ਪੁੱਤ, ਵੱਡੇ ਸਿਆਸਤਦਾਨ ਬਣ ਕੇ ਘੱਟ ਨ੍ਹੀਂ ਗੁਜ਼ਾਰਦੇ।
ਦਿਖਾਵੇ ਦੀ ਖਾਤਰ, ਘੁੱਟ ਲਾ ਕੇ, ਗਮ ਨੂੰ ਭੁਲਾ ਕੇ, ਰੱਬ ਦੀ ਆਰਤੀ ਨੇ ਉਤਾਰਦੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਹਾਲ ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639